ਅਹਿਮਦਗੜ੍ਹ, 3 ਦਸੰਬਰ (ਸੁਖਜੀਤ ਸਿੰਘ ਖੇੜਾ)-ਜ਼ਿਲ੍ਹਾ ਪ੍ਰੀਸ਼ਦ ਜੋਨ ਕੰਗਣਵਾਲ ਦੇ ਉਮੀਦਵਾਰ ਦਾ ਐਲਾਨ ਕਰਦਿਆਂ ਇਨ੍ਹਾਂ ਪਿੰਡਾਂ ਦੇ ਅਕਾਲੀ ਵਰਕਰਾਂ ਵਲੋਂ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਵਿਚ ਵਿਸ਼ੇਸ਼ ਤੌਰ 'ਤੇ ਇਕਬਾਲ ਸਿੰਘ ਝੂੰਦਾਂ ਸਾਬਕਾ ਵਿਧਾਇਕ ਨੇ ਸਮੂਹ ਵਰਕਰਾਂ ਨੂੰ ਅਪੀਲ ਕੀਤੀ ਤੇ ਉਹ ਅਕਾਲੀ ਦਲ ਦੇ ਉਮੀਦਵਾਰਾਂ ਦੇ ਹੱਕ ਵਿੱਚ ਵੱਧ ਤੋਂ ਵੱਧ ਚੋਣ ਪ੍ਰਚਾਰ ਕਰਨ ਅਤੇ ਉਨ੍ਹਾਂ ਨੂੰ ਕਾਮਯਾਬ ਕਰਨ | ਇਸ ਮੌਕੇ 'ਤੇ ਵਿਸ਼ੇਸ਼ ਮੀਟਿੰਗ ਬੇਅੰਤ ਸਿੰਘ ਕੰਗਣਵਾਲ ਦੇ ਫਾਰਮ 'ਤੇ ਕੀਤੀ ਗਈ ਜਿੱਥੇ ਜ਼ਿਲ੍ਹਾ ਪ੍ਰੀਸ਼ਦ ਜੋਨ ਕੰਗਨਵਾਲ ਤੋਂ ਬਲਵਿੰਦਰ ਕੌਰ ਦਾ ਬਤੌਰ ਉਮੀਦਵਾਰ ਐਲਾਨ ਕੀਤਾ ਗਿਆ | ਸਮੂਹ ਵਰਕਰਾਂ ਵਲੋਂ ਉਨ੍ਹਾਂ ਨੂੰ ਜਿਤਾਉਣ ਲਈ ਚੋਣ ਮੁਹਿੰਮਾਂ ਤੇਜ਼ ਕਰ ਦਿੱਤੀਆਂ ਗਈਆਂ ਹਨ | ਇਸ ਮੌਕੇ ਸਾਬਕਾ ਚੇਅਰਮੈਨ ਨਿਰਮਲ ਸਿੰਘ ਬੌੜਹਾਈ, ਯੂਥ ਆਗੂ ਹਰਪ੍ਰੀਤ ਸਿੰਘ, ਰਾਜਾ ਸਰਪੰਚ ਬੌੜਹਾਈ, ਰਾਜੀ ਫੌਜੀ, ਜਸਵਿੰਦਰ ਸਿੰਘ, ਦਰਸ਼ਨ ਯੂਕੇ, ਟਹਿਲ ਸਿੰਘ ਕੈਨੇਡਾ, ਗੁਰਮੀਤ ਸਿੰਘ, ਅਹਿਮਦਗੜ੍ਹ, ਸੋਨੀ ਨੰਬਰਦਾਰ, ਅਮਰਜੀਤ ਸਿੰਘ ਕੈਨੇਡਾ, ਅਜਮਲ ਖਾਨ ਦਹਿਲੀਜ, ਹਰਚੰਦ ਸਿੰਘ ਰੋਹੀੜਾ, ਸਾਬਕਾ ਸਰਪੰਚ ਕੁਲਵੰਤ ਸਿੰਘ ਬੇਗੋਵਾਲ, ਅਵਤਾਰ ਸਿੰਘ ਤਾਰੀ ਬਾਠ, ਲਾਭ ਸਿੰਘ ਜਿੱਤਵਾਲ, ਸੋਨੀ ਜਿੱਤਵਾਲ, ਖਿੱਲੀ ਸਰਪੰਚ ਜਿੱਤਵਾਲ, ਲੰਬੜਦਾਰ ਮਿਹਰਦੀਨ, ਕੇਸਰ ਸਿੰਘ, ਜਰਨੈਲ ਫੌਜੀ, ਰਾਜੀ ਫ਼ੌਜੀ ਆਦਿ ਹਾਜ਼ਰ ਸਨ |