ਸ਼ੇਰਪੁਰ, 3 ਦਸੰਬਰ (ਮੇਘ ਰਾਜ ਜੋਸ਼ੀ)-ਸ਼੍ਰੋਮਣੀ ਅਕਾਲੀ ਦਲ ਸਰਕਲ ਸ਼ੇਰਪੁਰ ਦੀ ਅਹਿਮ ਮੀਟਿੰਗ ਹਲਕਾ ਇੰਚਾਰਜ ਜਥੇਦਾਰ ਨਾਥ ਸਿੰਘ ਹਮੀਦੀ ਅਤੇ ਸਰਕਲ ਪ੍ਰਧਾਨ ਜਗਦੇਵ ਸਿੰਘ ਬਧੇਸਾ ਦੀ ਪ੍ਰਧਾਨਗੀ ਹੇਠ ਸੀਨੀਅਰ ਅਕਾਲੀ ਆਗੂ ਮਾਸਟਰ ਹਰਬੰਸ ਸਿੰਘ ਸ਼ੇਰਪੁਰ ਦੇ ਗ੍ਰਹਿ ਵਿਖੇ ਹੋਈ | ਇਸ ਮੀਟਿੰਗ ਵਿਚ ਭਜਨ ਸਿੰਘ ਸਾਬਕਾ ਚੇਅਰਮੈਨ, ਗਰੀਬ ਸਿੰਘ ਛੰਨਾਂ, ਜਸਵਿੰਦਰ ਸਿੰਘ ਦੀਦਾਰਗੜ੍ਹ, ਬਲਵਿੰਦਰ ਸਿੰਘ ਬਾਦਸ਼ਾਹਪੁਰ, ਨਾਜ਼ਮ ਸਿੰਘ ਹੇੜੀਕੇ, ਜਗਦੀਪ ਸਿੰਘ ਖੇੜੀ ਅਤੇ ਸੁਖਚੈਨ ਸਿੰਘ ਘਨੌਰੀ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਜਥੇਦਾਰ ਹਮੀਦੀ ਨੇ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ ਸਾਰੇ ਜ਼ੋਨਾਂ ਵਿਚ ਅਕਾਲੀ ਦਲ ਦੇ ਉਮੀਦਵਾਰ ਤੱਕੜੀ ਚੋਣ ਨਿਸ਼ਾਨ ਤੇ ਪੂਰੇ ਉਤਸ਼ਾਹ, ਚੜ੍ਹਦੀ ਕਲਾ ਅਤੇ ਜਜ਼ਬੇ ਨਾਲ ਚੋਣਾਂ ਲੜਨਗੇ | ਅਕਾਲੀ ਨੇਤਾ ਮਾਸਟਰ ਸ਼ੇਰਪੁਰ ਨੇ ਕਿਹਾ ਕਿ ਇਨ੍ਹਾਂ ਚੋਣਾਂ ਵਿਚ ਹਵਾ ਦਾ ਰੁੱਖ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਹੱਕ ਵਿਚ ਚਲ ਰਿਹਾ ਹੈ | ਇਸ ਮੌਕੇ ਸ਼ੇਰਪੁਰ ਜੋਨ ਤੋਂ ਸਵਰਨਜੀਤ ਕੌਰ ਸ਼ੇਰਪੁਰ ਸੁਪਤਨੀ ਬਲਜੀਤ ਸਿੰਘ, ਸਲੇਮਪੁਰ ਜੋਨ ਤੋਂ ਦਰਸ਼ਨ ਸਿੰਘ ਦੀਦਾਰਗੜ੍ਹ ਅਤੇ ਈਨਾ ਬਾਜਵਾ ਜੋਨ ਤੋਂ ਸੰਦੀਪ ਸਿੰਘ ਹੈਪਾ ਨੂੰ ਉਮੀਦਵਾਰ ਐਲਾਨਿਆ ਗਿਆ | ਇਸ ਮੀਟਿੰਗ ਵਿਚ ਲਾਲ ਦੀਦਾਰ ਸਿੰਘ ਫੌਜੀ,ਚੰਦ ਦੀਦਾਰਗੜ੍ਹ, ਪ੍ਰੇਮ ਸਿੰਘ ਬਾਜਵਾ,ਕੇਵਲ ਸਿੰਘ ਬਾਦਸ਼ਾਹਪੁਰ, ਸੁਖਵਿੰਦਰ ਸਿੰਘ ਘਨੌਰੀ, ਰਾਜਪਾਲ ਸਿੰਘ, ਮਲਕੀਤ ਸਿੰਘ ਥਿੰਦ, ਕੁਲਦੀਪ ਸਿੰਘ ਬਾਜਵਾ, ਗੁਰਮੀਤ ਸਿੰਘ, ਅੰਮਿ੍ਤਪਾਲ ਸਿੰਘ, ਭਾਗ ਸਿੰਘ ਖੇੜੀ, ਗੁਰਮੇਲ ਸਿੰਘ ਬਾਜਵਾ, ਕਰਮਜੀਤ ਸਿੰਘ ਸ਼ੇਰਪੁਰ, ਸੁਖਵਿੰਦਰ ਸਿੰਘ, ਉੱਤਮ ਸਿੰਘ ਅਤੇ ਮੱਘਰ ਸਿੰਘ ਗਰੇਵਾਲ ਠੀਕਰੀਵਾਲੀਆ ਅਤੇ ਮਨਮੋਹਨ ਸਿੰਘ ਹਮੀਦੀ ਨੇ ਹਾਜ਼ਰੀ ਭਰੀ |