ਸੰਦੌੜ, 3 ਦਸੰਬਰ (ਜਸਵੀਰ ਸਿੰਘ ਜੱਸੀ)-ਆਮ ਆਦਮੀ ਪਾਰਟੀ ਵਲੋਂ ਜ਼ਿਲ੍ਹਾ ਪਰਿਸ਼ਦ ਚੋਣਾਂ ਲਈ ਸੰਦੌੜ ਜੋਨ ਤੋਂ ਹਰੀਪਾਲ ਸਿੰਘ ਕਸਬਾ ਭੁਰਾਲ ਸਾਬਕਾ ਖੇਤੀਬਾੜੀ ਅਫ਼ਸਰ ਨੂੰ ਉਮੀਦਵਾਰ ਵਜੋਂ ਐਲਾਨ ਕੀਤਾ ਗਿਆ ਹੈ | ਇਸ ਸੰਬੰਧੀ ਉਨ੍ਹਾਂ ਨੇ ਐਸ.ਡੀ.ਐਮ ਦਫ਼ਤਰ ਵਿਖੇ ਆਪਣੀ ਨਾਮਜ਼ਦਗੀ ਰਸਮੀ ਤੌਰ 'ਤੇ ਦਾਖ਼ਲ ਕਰਵਾਈ | ਹਰੀਪਾਲ ਸਿੰਘ ਸਾਬਕਾ ਖੇਤੀਬਾੜੀ ਅਫ਼ਸਰ ਨੇ ਆਪਣੇ ਕਾਗਜ਼ ਐਸ.ਡੀ.ਐਮ ਸ੍ਰੀ ਗੁਰਮੀਤ ਕੁਮਾਰ ਨੂੰ ਸੌਂਪੇ | ਨਾਮਜ਼ਦਗੀ ਦਾਖ਼ਲ ਕਰਨ ਸਮੇਂ ਉਨ੍ਹਾਂ ਦੇ ਨਾਲ ਹਲਕੇ ਮਲੇਰਕੋਟਲਾ ਦੇ ਅਨੇਕਾਂ ਆਗੂ, ਵਰਕਰ ਅਤੇ ਸਮਰਥਕ ਵੱਡੀ ਗਿਣਤੀ ਵਿੱਚ ਮੌਜੂਦ ਸਨ |