ਸੰਗਰੂਰ, 3 ਦਸੰਬਰ (ਸੁਖਵਿੰਦਰ ਸਿੰਘ ਫੁੱਲ)-ਲਾਈਫ਼ ਗਾਰਡ ਨਰਸਿੰਗ ਇੰਸਟੀਚਿਊਟ ਬੀ.ਐੱਸ.ਸੀ. ਨਰਸਿੰਗ (ਤੀਜਾ ਸਮੈਸਟਰ) ਦਾ ਨਤੀਜਾ 100% ਰਿਹਾ | ਸੰਸਥਾ ਦੇ ਸਾਰੇ ਦੇ ਸਾਰੇ ਵਿਦਿਆਰਥੀਆਂ ਨੇ ਸ਼ਾਨਦਾਰ ਅੰਕ ਪ੍ਰਾਪਤ ਕਰ ਕੇ ਇਲਾਕੇ ਵਿਚ ਸੰਸਥਾ ਦਾ ਨਾਮ ਉੱਚਾ ਕੀਤਾ ਹੈ | ਜਿਸ ਵਿਚ ਫਲਕ ਪੁੱਤਰੀ ਅਬਦੁਲ ਅਹਿਮਦ ਖਾਨ ਨੇ (7.59) ਅੰਕ ਪ੍ਰਾਪਤ ਕਰ ਕੇ ਪਹਿਲਾ ਸਥਾਨ, ਐਮ. ਡੀ. ਅਕਰਮ ਪੁੱਤਰ ਐਮ. ਡੀ. ਨਿਆਜ਼ ਅਹਿਮਤ ਨੇ (7.41) ਅੰਕ ਪ੍ਰਾਪਤ ਕਰ ਕੇ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਦਾਨਿਸ਼ ਕੁਮਾਰ ਪੁੱਤਰ ਇੰਦਰਾਜੀਤ ਠਾਕੁਰ (7.24) ਅਤੇ ਅਕਾਸ ਕੁਮਾਰ ਪੁੱਤਰ ਅਜੇ ਪਰਸਾਦ ਯਾਦਵ ਨੇ (7.24) ਅੰਕ ਪ੍ਰਾਪਤ ਕਰ ਕੇ ਤੀਜਾ ਸਥਾਨ ਪ੍ਰਾਪਤ ਕੀਤਾ | ਸੰਸਥਾ ਦੇ ਕਾਨੂੰਨੀ ਸਲਾਹਕਾਰ ਡਾ. ਸੁਖਵਿੰਦਰ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਦੀ ਇਹ ਸਫਲਤਾ ਸਟਾਫ਼ ਦੀ ਮਿਹਨਤ ਅਤੇ ਕਾਲਜ ਦੇ ਚੰਗੇ ਪ੍ਰਸ਼ਾਸਨ ਦੀ ਨਿਸ਼ਾਨੀ ਹੈ | ਇਸ ਮੌਕੇ ਸੰਸਥਾ ਦੇ ਡਾਇਰੈਕਟਰ ਮੈਡਮ ਡਾ. ਪਰਵਿੰਦਰ ਕੌਰ ਨੇ ਵਧੀਆ ਅੰਕ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਦੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਕਾਲਜ ਪਿ੍ੰਸੀਪਲ ਪੋ੍ਰ. ਰਿੰਟੂ ਚਤੁਰਵੇਦੀ ਨੇ ਕਿਹਾ ਕਿ ਛੇਤੀ ਹੀ ਵਿਸ਼ੇਸ਼ ਸਮਾਗਮ ਵਿਚ ਸ਼ਾਨਦਾਰ ਨੰਬਰ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ ਜਾਵੇਗਾ |