17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਚੋਰ ਅਤੇ ਕਬਾੜ ਕਾਰੋਬਾਰੀ ਖ਼ਿਲਾਫ਼ ਮਾਮਲਾ ਦਰਜ

ਅਜੀਤ ਡੈਸਕ 24-11-2025
ਅਮਰਗੜ੍ਹ, 23 ਨਵੰਬਰ (ਜਤਿੰਦਰ ਮੰਨਵੀ)-ਚੋਰੀ ਅਤੇ ਚੋਰੀ ਦੇ ਸਮਾਨ ਦੀ ਖ਼ਰੀਦੋ-ਫ਼ਰੋਖ਼ਤ ਦੇ ਗੰਭੀਰ ਮਾਮਲੇ 'ਚ ਦੋ ਵਿਅਕਤੀਆਂ ਖ਼ਿਲਾਫ਼ ਥਾਣਾ ਅਮਰਗੜ੍ਹ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ | ਸ਼ਿਕਾਇਤਕਰਤਾ ਸ਼ਿੰਦਰਪਾਲ ਸਿੰਘ ਪੁੱਤਰ ਨਿਰੰਜਨ ਸਿੰਘ ਵਾਸੀ ਮੁਹਾਲਾ ਨੇ ਪੁਲਿਸ ਨੂੰ ਦਿੱਤੀ ਜਾਣਕਾਰੀ 'ਚ ਦੱਸਿਆ ਕਿ ਉਸ ਦੇ ਪੁੱਤਰ ਕਥਿਤ ਦੋਸ਼ੀ ਗੁਰਦੀਪ ਸਿੰਘ ਉਰਫ਼ ਦੀਪ ਪੁੱਤਰ ਸ਼ਿੰਦਰਪਾਲ ਸਿੰਘ ਵਾਸੀ ਮੁਹਾਲਾ ਨੇ ਘਰੋਂ ਲੋਹੇ ਦਾ ਹਲ ਅਤੇ ਲੋਹੇ ਦੀ ਰੇਹੜੀ ਚੋਰੀ ਕਰ ਕੇ ਕਬਾੜ 'ਚ ਵੇਚ ਦਿੱਤੀ | ਜਾਂਚ ਦੌਰਾਨ ਪੁਲਿਸ ਨੇ ਚੋਰੀ ਕੀਤਾ ਸਮਾਨ ਖ਼ਰੀਦਣ ਦੇ ਕਥਿਤ ਦੋਸ਼ਾਂ ਹੇਠ ਅਮਰਗੜ੍ਹ 'ਚ ਕਬਾੜ ਦਾ ਕਾਰੋਬਾਰ ਕਰਨ ਵਾਲੇ ਕਸ਼ਮੀਰ ਸਿੰਘ ਪੁੱਤਰ ਸਹਾਣਾ ਸਿੰਘ ਵਾਸੀ ਬਾਜ਼ੀਗਰ ਬਸਤੀ ਅਮਰਗੜ੍ਹ ਨੂੰ ਵੀ ਨਾਮਜ਼ਦ ਕਰ ਲਿਆ ਹੈ | ਪੁਲਿਸ ਮੁਤਾਬਕ ਦੋਵੇਂ ਕਥਿਤ ਦੋਸ਼ੀਆਂ ਨੂੰ ਗਿ੍ਫ਼ਤਾਰ ਕਰ ਕੇ ਮਾਮਲੇ ਦੀ ਜਾਂਚ ਤੇਜ਼ੀ ਨਾਲ ਅੱਗੇ ਵਧਾਈ ਜਾ ਰਹੀ ਹੈ |
ਪਿਛਲੀ ਖ਼ਬਰ ਏਡਜ਼ ਦੀ ਨਾਮੁਰਾਦ ਬਿਮਾਰੀ ਪ੍ਰਤੀ ਵਿਦਿਆਰਥਣਾਂ ਨੂੰ ਜਾਗਰੂਕ ਕਰਨ ਲਈ ਸਮਾਰੋਹ ਕਰਵਾਇਆ ਅਗਲੀ ਖ਼ਬਰ ਆਪ ਵਲੋਂ ਬਲਤੇਜ ਪਨੂੰ ਨੂੰ ਮੀਡੀਆ ਇੰਚਾਰਜ ਨਿਯੁਕਤ ਕਰਨ ਤੇ ਖ਼ੁਸ਼ੀ ਦਾ ਪ੍ਰਗਟਾਵਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।