17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਸ਼ਤਾਬਦੀ ਸਮਾਗਮਾਂ ਮੌਕੇ ਭਲਕੇ ਆੜ੍ਹਤੀਆ ਐਸੋਸੀਏਸ਼ਨ ਕਰੇਗੀ ਸ਼ਮੂਲੀਅਤ <br/>

ਅਜੀਤ ਡੈਸਕ 24-11-2025
ਸੰਗਰੂਰ, 23 ਨਵੰਬਰ (ਧੀਰਜ ਪਸੌਰੀਆ)-ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦਾਂ ਦਿਹਾੜੇ ਮੌਕੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਸਮਾਗਮਾਂ ਵਿਚ ਆੜ੍ਹਤੀਆ ਐਸੋਸੀਏਸ਼ਨ ਸੰਗਰੂਰ ਅਤੇ ਅਕਾੳਾੂਟੈਂਟ ਐਸੋਸੀਏਸ਼ਨ ਸੰਗਰੂਰ ਸ਼ਰਧਾ ਨਾਲ ਸ਼ਮੂਲੀਅਤ ਕਰੇਗੀ | ਇਸ ਸਬੰਧੀ ਅਜੀਤ ਨਾਲ ਗੱਲਬਾਤ ਕਰਦਿਆਂ ਆੜ੍ਹਤੀਆਂ ਐਸੋਸੀਏਸ਼ਨ ਦਾ ਪ੍ਰਧਾਨ ਸੀਸਨ ਕੁਮਾਰ ਤੁੰਗਾਂ ਨੇ ਦੱਸਿਆ ਧਾਰਮਿਕ ਆਜ਼ਾਦੀ ਅਤੇ ਮਨੁੱਖੀ ਹੱਕਾਂ ਦੇ ਰਾਖੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਦੀ ਜੇ ਸ਼ਹੀਦੀ ਦਿਹਾੜੇ ਮੌਕੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਆੜ੍ਹਤੀਆਂ ਅਤੇ ਅਕਾੳਾੂਟੈਂਟ ਵਿਚ ਭਾਰੀ ਉਤਸ਼ਾਹ ਹੈ | ਇਸ ਲਈ ਅਨਾਜ ਮੰਡੀ ਦੀ ਸੰਗਤ ਇੱਕ ਬੱਸ ਅਤੇ ਕਾਰਾਂ ਦੇ ਕਾਫ਼ਲੇ ਵਿਚ 25 ਨਵੰਬਰ ਨੂੰ ਸਵੇਰੇ ਅਨਾਜ ਮੰਡੀ ਤੋਂ ਰਵਾਨਾ ਹੋਵੇਗਾ | ਸਰਜੀਵਨ ਜਿੰਦਲ ਨੇ ਇਸ ਮੌਕੇ ਅਗਰਵਾਲ ਭਾਈਚਾਰੇ ਵੀ ਇਸ ਯਾਤਰਾ ਵਿਚ ਸ਼ਾਮਲ ਹੋ ਕੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਨਤਮਸਤਕ ਹੋਵੇਗਾ ਅਤੇ ਆਸ਼ੀਰਵਾਦ ਪ੍ਰਾਪਤ ਕਰੇਗਾ | ਇਸ ਮੌਕੇ ਕੇਵਲ ਗੁਪਤਾ, ਵਿਜੈ ਜੈਨ, ਬਲਵੰਤ ਸਿੰਘ, ਕਮਲ ਮਿੱਤਲ, ਧਰਮਿੰਦਰ ਤਿਵਾੜੀ, ਪ੍ਰਦੀਪ ਸਿੰਗਲਾ, ਜਤਿੰਦਰ ਗਰੇਵਾਲ, ਨਰਿੰਦਰ ਨਿੰਦੀ, ਕੁਲਦੀਪ ਤਿਵਾੜੀ, ਕੇਵਲ ਸਿੰਘ, ਨਰੇਸ਼ ਵਿੱਕੀ, ਕੇਸ਼ਵ ਸਿੰਗਲਾ, ਚਰਨਜੀਤ ਸ਼ਰਮਾ, ਦਲਬੀਰ ਸਿੰਘ ਅÏਲਖ, ਦਰਸ਼ਨ ਕੁਮਾਰ ਤੁੰਗਾਂ, ਸੁਰਜੀਤ ਭੁੱਲਰ, ਬਲਜੀਤ ਕਾਂਝਲਾ, ਗੋਗੀ ਉੱਭਾਵਾਲ, ਵਕੀਲ ਮਛਾਲ, ਵਰੁਣ ਬੰਟੀ, ਹਰਦੀਪ ਸ਼ਰਮਾ ਮੌਜੂਦ ਸਨ | ਮਨੋਜ ਗਰਗ, ਅਮਨ ਪੂਨੀਆ, ਹਰਿੰਦਰ ਬਾਵਾ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਮਹਾਨ ਜੀਵਨ ਤੇ ਫਲਸਫਾ ਸਮੁੱਚੀ ਮਾਨਵਤਾ ਲਈ ਚਾਨਣ ਮੁਨਾਰਾ ਹੈ |

ਪਿਛਲੀ ਖ਼ਬਰ 260 ਗ੍ਰਾਮ ਚਿੱਟੇ ਸਮੇਤ ਨਸ਼ਾ ਤਸਕਰ ਕਾਬੂ ਅਗਲੀ ਖ਼ਬਰ ਵਿਸ਼ਾਲ ਨਗਰ ਕੀਰਤਨ ਸਜਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।