20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਗੋਡਿਆਂ ਦੇ ਆਪ੍ਰੇਸ਼ਨਾਂ ਲਈ ਰੋਬੋਟਿਕ ਤਕਨੀਕ ਨੇ ਜੋਇੰਟ ਰਿਪਲੇਸਮੈਂਟ ਸਰਜਰੀ ਨੂੰ ਨਵਾਂ ਰੂਪ ਦਿੱਤਾ-ਡਾ. ਪਾਸੀ <br/>

ਅਨਹਦ ਕਲੀਨਿਕ ਵਿਖੇ ਗੋਡਿਆਂ ਦੇ ਆਪੇ੍ਰਸ਼ਨ ਕਰਾਉਣ ਉਪਰੰਤ ਠੀਕ ਹੋਈ ਮਰੀਜ਼ ਸਰਜਨ ਡਾ. ਏ.ਐੱਸ. ਪਾਸੀ ਨਾਲ ਖ਼ੁਸ਼ੀ ਜ਼ਾਹਿਰ ਕਰਦੀ ਹੋਈ | ਤਸਵੀਰ-ਜਰਨੈਲ ਸਿੰਘ ਪੱਟੀ <br/> 02-11-2025
ਆਲਮਗੀਰ, 1 ਨਵੰਬਰ (ਜਰਨੈਲ ਸਿੰਘ ਪੱਟੀ)-ਆਧੁਨਿਕ ਤਕਨੀਕਾਂ ਨੇ ਅੱਜ ਦੇ ਸਮੇਂ ਜੋਇੰਟ ਰਿਪਲੇਸਮੈਂਟ ਸਰਜਰੀ ਨੂੰ ਬਿਲਕੁਲ ਨਵਾਂ ਰੂਪ ਦਿੱਤਾ ਹੈ ਕਿਉਂਕਿ ਪਹਿਲਾਂ ਜਿੱਥੇ ਗੋਡਿਆ ਦੀ ਬਦਲੀ ਇਕ ਡਰਾਉਣੀ ਅਤੇ ਲੰਮੀ ਰਿਕਵਰੀ ਵਾਲੀ ਪ੍ਰਕਿਰਿਆ ਮੰਨੀ ਜਾਂਦੀ ਸੀ, ਉਥੇ ਹੁਣ ਰੋਬੋਟਿਕ ਜੋਇੰਟ ਰਿਪਲੇਸਮੈਂਟ ਨੇ ਇਸ ਨੰੂ ਬੇਹੱਦ ਸੁਰੱਖਿਅਤ ਅਤੇ ਤੇਜ਼ ਰਿਕਵਰੀ ਵਾਲਾ ਬਣਾ ਦਿੱਤਾ ਹੈ¢ ਇਹ ਪ੍ਰਗਟਾਵਾ ਸਥਾਨਕ ਲੁਧਿਆਣਾ ਮਲੇਰਕੋਟਲਾ ਰੋਡ ਪਿੰਡ ਗਿੱਲ ਸਥਿਤ ਅਨਹਦ ਕੌਰੀ ਰੋਬੋਟ ਕਲੀਨਿਕ ਦੇ ਮੈਨੇਜਿੰਗ ਡਾਇਰੈਕਟਰ ਅਤੇ ਲੁਧਿਆਣਾ ਸਮੇਤ ਉਤਰੀ ਭਾਰਤ ਵਿਚ ਰੋਬੋਟਿਕ ਜੋਇੰਟ ਰਿਪਲੇਸਮੈਂਟ ਦੇ ਮਾਹਿਰ ਸਰਜਨ ਵਜੋਂ ਜਾਣੇ ਜਾਂਦੇ ਡਾ. ਏ.ਐੱਸ. ਪਾਸੀ ਨੇ ਕੀਤਾ, ਜਿਨ੍ਹਾਂ ਵਿਦੇਸ਼ਾਂ ਤੋਂ ਉਚ ਪੱਧਰੀ ਟਰੇਨਿੰਗ ਪ੍ਰਾਪਤ ਕਰਕੇ ਹਜ਼ਾਰਾਂ ਮਰੀਜ਼ਾਂ ਨੂੰ ਗੋਡੇ ਅਤੇ ਕੂਹਣੀ ਦੀ ਬਦਲੀ ਰਾਹੀਂ ਦਰਦ-ਰਹਿਤ ਜੀਵਨ ਮੁਹੱਈਆ ਕਰਵਾਇਆ ਹੈ¢ ਉਨ੍ਹਾਂ ਦੀ ਅਗਵਾਈ ਹੇਠ ਅਨਹਦ ਕਲੀਨਿਕ ਗਿੱਲ ਨੂੰ ਇਲਾਕੇ ਦਾ ਸੈਂਟਰ ਆਫ ਐਡਵਾਂਸ ਰੋਬੋਟਿਕ ਜੁਇੰਟ ਰਿਪਲੇਸਮੈਂਟ ਵਜੋਂ ਜਾਣਿਆ ਜਾਂਦਾ ਹੈ¢ ਗੋਡਿਆਂ ਦੇ ਮਾਹਿਰ ਸਰਜਨ ਡਾ. ਪਾਸੀ ਦਾ ਕਹਿਣਾ ਹੈ ਕਿ ਅੱਜ ਦੇ ਸਮੇਂ ਵਿਚ ਕਾਈਨੇਮੈਟਿਕ ਐਕਸਿਸ ਨੀ ਰਿਪਲੇਸਮੈਂਟ ਗੋਡੇ ਦੇ ਦਰਦ ਦੇ ਸਥਾਈ ਹੱਲ ਲਈ ਸਭ ਤੋਂ ਆਧੁਨਿਕ ਅਤੇ ਸਹੀ ਤਰੀਕਾ ਹੈ ਕਿਉਂਕਿ ਇਸ ਵਿਚ ਹਰ ਮਰੀਜ਼ ਦੇ ਗੋਡਿਆਂ ਦੀ ਕੁਦਰਤੀ ਹਿਲਜੁਲ, ਹੱਡੀਆਂ ਦੀ ਐਲਾਈਨਮੈਂਟ ਅਤੇ ਲਿਗਾਮੈਂਟ ਦੇ ਬੈਲੈਂਸ ਨੰੂ ਧਿਆਨ ਵਿਚ ਰੱਖ ਕੇ ਗੋਡਾ ਤਿਆਰ ਕੀਤਾ ਜਾਂਦਾ ਹੈ¢ ਨਤੀਜੇ ਵਜੋਂ ਆਪੇ੍ਰਸ਼ਨ ਤੋਂ ਬਾਅਦ ਗੋਡਾ ਹੋਰ ਕੁਦਰਤੀ ਤਰੀਕੇ ਨਾਲ ਹਿਲਜੁਲ ਕਰਦਾ ਹੈ ਅਤੇ ਮਰੀਜ਼ ਨੂੰ ਆਪਣਾ ਗੋਡਾ ਅਸਲੀ ਸਮਾਨ ਲੱਗਦਾ ਹੈ¢ ਉਨ੍ਹਾਂ ਦੱਸਿਆ ਕਿ ਰੋਬੋਟਿਕ ਤਕਨੀਕ ਨਾਲ ਇਹ ਸਰਜਰੀ ਮਿਲੀਮੀਟਰ ਦੀ ਸ਼ੁੱਧਤਾ ਨਾਲ ਕੀਤੀ ਜਾਂਦੀ ਹੈ¢ ਰੋਬੋਟ ਦੀ ਮਦਦ ਨਾਲ ਸਰਜਨ ਹੱਡੀ ਦੀ ਕਟਾਈ ਅਤੇ ਇੰਪਲਾਂਟ ਦੀ ਪੁਜ਼ੀਸ਼ਨ ਬਿਲਕੁਲ ਸਹੀ ਤਰੀਕੇ ਨਾਲ ਕਰ ਸਕਦਾ ਹੈ¢ ਇਸ ਨਾਲ ਨਾਂ ਕੇਵਲ ਦਰਦ ਘੱਟ ਹੁੰਦਾ ਹੈ, ਸਗੋਂ ਰਿਕਵਰੀ ਵੀ ਕਾਫ਼ੀ ਤੇਜ਼ ਹੁੰਦੀ ਹੈ¢ ਜ਼ਿਆਦਾਤਰ ਮਰੀਜ਼ ਕੁੱਝ ਦਿਨਾਂ ਵਿਚ ਹੀ ਚੱਲਣ ਫਿਰਨ ਯੋਗ ਹੋ ਜਾਂਦੇ ਹਨ¢ ਡਾ. ਏ.ਐੱਸ. ਪਾਸੀ ਨੇ ਕਿਹਾ ਕਿ”ਉਨ੍ਹਾਂ ਦਾ ਵਿਜ਼ਨ ਹੈ ਪੰਜਾਬ ਅਤੇ ਭਾਰਤ ਦੇ ਹਰ ਕੋਨੇ ਵਿਚ ਲੋਕਾਂ ਨੂੰ ਇਹ ਆਧੁਨਿਕ ਇਲਾਜ ਉਪਲਬਧ ਹੋਵੇ ਤਾਂ ਜੋ ਕੋਈ ਵੀ ਮਰੀਜ਼ ਦਰਦ ਵਿਚ ਜੀਵਨ ਬਿਤਾਉਣ ਲਈ ਮਜਬੂਰ ਨਾ ਰਹੇ¢

ਪਿਛਲੀ ਖ਼ਬਰ ਵਿਦਿਆਰਥੀਆਂ ਵਲੋਂ ਥਾਣੇ ਦਾ ਦੌਰਾ <br/> ਅਗਲੀ ਖ਼ਬਰ ਬਰਸਾਤੀ ਮੌਸਮ ਅਤੇ ਬੌਨੇ ਰੋਗ ਨੇ ਕਿਸਾਨ ਦਾ ਕੀਤਾ ਵੱਡਾ ਆਰਥਿਕ ਨੁਕਸਾਨ, ਸਰਕਾਰ ਤੋਂ ਮੁਆਵਜ਼ੇ ਦੀ ਮੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।