ਸੁਨਾਮ ਊਧਮ ਸਿੰਘ ਵਾਲਾ, 22 ਅਕਤੂਬਰ (ਰੁਪਿੰਦਰ ਸਿੰਘ ਸੱਗੂ) - ਵਿਸ਼ਵਕਰਮਾ ਮੰਦਿਰ ਸੁਨਾਮ ਦੀ ਸਾਲਾਨਾ ਚੋਣ ਮੰਦਿਰ ਕਮੇਟੀ ਦੇ ਪ੍ਰਧਾਨ ਹਰਵਿੰਦਰ ਸਿੰਘ ਦਿਉਸੀ ਦੀ ਪ੍ਰਧਾਨਗੀ ਵਿਚ ਕਰਵਾਈ ਗਈ | ਜਿਸ 'ਚ ਸਰਬਸੰਮਤੀ ਨਾਲ ਰਾਜ ਸਿੰਘ ਭੋਡੇ ਨੂੰ ਮੰਦਿਰ ਕਮੇਟੀ ਦਾ ਨਵਾਂ ਪ੍ਰਧਾਨ ਚੁਣਿਆ ਗਿਆ ਅਤੇ ਬਾਕੀ ਦੇ ਅਹੁਦੇਦਾਰ ਬਣਾਉਣ ਦੇ ਅਧਿਕਾਰ ਵੀ ਨਵੇਂ ਪ੍ਰਧਾਨ ਨੂੰ ਦਿੱਤੇ ਗਏ | ਇਸ ਮੌਕੇ 'ਤੇ ਨਵੇਂ ਪ੍ਰਧਾਨ ਨੇ ਸਮੁੱਚੀ ਬਰਾਦਰੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਜਿਸ ਆਸ ਨਾਲ ਪੂਰੀ ਬਰਾਦਰੀ ਨੇ ਉੁਨ੍ਹਾਂ ਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਉਹ ਉਸੇ ਆਸ ਨਾਲ ਮੰਦਿਰ ਤੇ ਬਰਾਦਰੀ ਦੀ ਸੇਵਾ ਕਰਨਗੇ ਅਤੇ ਮੰਦਿਰ ਅਤੇ ਬਰਾਦਰੀ ਦੇ ਕੰਮਾਂ ਪ੍ਰਤੀ ਹਮੇਸ਼ਾ ਤਤਪਰ ਰਹਿਣਗੇ | ਇਸ ਮੌਕੇ 'ਤੇ ਬਰਾਦਰੀ ਦੇ ਆਗੂਆਂ ਨੇ ਨਵੇਂ ਬਣੇ ਪ੍ਰਧਾਨ ਨੂੰ ਸਨਮਾਨਿਤ ਕਰਨ ਉਪਰੰਤ ਹਰ ਤਰਾਂ ਦੀ ਮਦਦ ਦਾ ਭਰੋਸਾ ਵੀ ਦਿਵਾਇਆ ਗਿਆ | ਇਸ ਮੌਕੇ 'ਤੇ ਮੰਦਿਰ ਕਮੇਟੀ ਪ੍ਰਧਾਨ ਹਰਵਿੰਦਰ ਸਿੰਘ ਦਿਉਸੀ, ਜਥੇਦਾਰ ਮੁਖ਼ਤਿਆਰ ਸਿੰਘ, ਅਜਾਇਬ ਸਿੰਘ ਸੱਗੂ, ਚਰਨਜੀਤ ਸਿੰਘ ਜੰਡੂ, ਸੰਦੀਪ ਸਿੰਘ ਦਿਊਸੀ, ਤਰਲੋਚਨ ਸਿੰਘ ਵਿਰਦੀ ਠੇਕੇਦਾਰ, ਜਸਵੀਰ ਸਿੰਘ ਦਿਉਸੀ, ਕੁਲਵੀਰ ਸਿੰਘ ਦਿਉਸੀ, ਦਲਵਿੰਦਰ ਸਿੰਘ ਭੋਡੇ, ਸੋਹਣ ਭੋਡੇ, ਬਰਮਾ ਨੰਦ ਬਿੱਟੀ, ਸੱਤਪਾਲ ਸਿੰਘ ਸੱਤੀ, ਹਰਵਿੰਦਰ ਸਿੰਘ ਨਾਮਧਾਰੀ, ਜਤਿੰਦਰ ਜੈਨ, ਡਾ. ਹਰਵਿੰਦਰ ਸਿੰਘ ਘਟੋੜਾ, ਰਾਜਿੰਦਰ ਸਿੰਘ ਭੋਡੇ, ਬਲਜੀਤ ਸਿੰਘ, ਸੋਮ ਸਿੰਘ ਸੱਗੂ, ਸੁਖਪਾਲ ਸਿੰਘ, ਸੁਰਿੰਦਰ ਪਾਲ ਸਿੰਘ ਦਿਉਸੀ, ਰਾਉਵਰਿੰਦਰ ਸਿੰਘ ਮਠਾੜੂ, ਮੱਖਣ ਸਿੰਘ, ਮਾਨ ਸਿੰਘ ਮਠਾੜੂ, ਸਮਸੇਰ ਸਿੰਘ ਸੌਦ, ਹਰਦੀਪ ਸਿੰਘ, ਜਤਿੰਦਰ ਸਿੰਘ, ਰਾਜ ਸਿੰਘ ਭੋਡੇ, ਗੁਰਪ੍ਰੀਤ ਸਿੰਘ ਲਖਮੀਰਵਾਲਾ, ਰਨਵੀਰ ਸਿੰਘ ਦਿਉਸੀ, ਜਸਵੀਰ ਸਿੰਘ ਹਰਜੀਤ ਸਿੰਘ ਧਰਮਪਾਲ ਸਿੰਘ ਗੋਬਿੰਦ ਸਿੰਘ ਸੱਗੂ ਕਿ੍ਸਨ ਸਿੰਘ ਰਣਜੀਤ ਸਿੰਘ ਗੁਰਮੇਲ ਸਿੰਘ ਕੁਲਦੀਪ ਸਿੰਘ ਸੱਗੂ, ਗੁਰੰਜਟ ਸਿੰਘ ਅਤੇ ਕਰਮਜੀਤ ਸਿੰਘ ਆਦਿ ਵੀ ਹਾਜਰ ਸਨ |