11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਮਿੰਕੂ ਜਵੰਧਾ ਦੇ ਯਤਨਾ ਸਦਕਾ ਗ਼ਰੀਬ ਪਰਿਵਾਰ ਨੂੰ ਦੀਵਾਲੀ ਤੋਂ ਪਹਿਲਾ ਮਿਲੀ ਨਵੀਂ ਛੱਤ

ਅਜੀਤ ਡੈਸਕ 23-10-2025
ਸੰਗਰੂਰ, 22 ਅਕਤੂਬਰ (ਅਮਨਦੀਪ ਸਿੰਘ ਬਿੱਟਾ) - ਜਪਹਰ ਵੈੱਲਫੇਅਰ ਸੁਸਾਇਟੀ, ਜਿਸ ਦੀ ਅਗਵਾਈ ਡਾ. ਗੁਨਿੰਦਰਜੀਤ ਸਿੰਘ ਮਿੰਕੂ ਜਵੰਧਾ, ਚੇਅਰਮੈਨ ਪੰਜਾਬ ਇਨਫੋਟੈਕ ਅਤੇ ਚੇਅਰਮੈਨ ਜਪਹਰ ਵੈੱਲਫੇਅਰ ਸੁਸਾਇਟੀ ਕਰ ਰਹੇ ਹਨ, ਨੇ ਭਾਰੀ ਮੀਂਹ ਨਾਲ ਢਹਿ ਗਏ ਗ਼ਰੀਬ ਪਰਿਵਾਰ ਮਲਕੀਤ ਸਿੰਘ ਦੇ ਘਰ ਦਾ ਪੁਨਰਨਿਰਮਾਣ ਰਿਕਾਰਡ ਸਮੇਂ ਵਿੱਚ ਪੂਰਾ ਕਰਕੇ ਦੀਵਾਲੀ ਤੋਂ ਪਹਿਲਾਂ ਪਰਿਵਾਰ ਨੂੰ ਨਵੀਂ ਛੱਤ ਦਿੱਤੀ | ਕੁਝ ਹਫ਼ਤੇ ਪਹਿਲਾਂ ਭਾਰੀ ਬਾਰਸ਼ ਕਾਰਨ ਮਲਕੀਤ ਸਿੰਘ ਦਾ ਘਰ ਢਹਿ ਗਿਆ ਸੀ, ਜਿਸ ਨਾਲ ਉਹ ਦਾ ਪਰਿਵਾਰ ਬੇਘਰ ਹੋ ਗਿਆ ਸੀ | ਇਸ ਦੀ ਜਾਣਕਾਰੀ ਮਿਲਦਿਆਂ ਹੀ ਡਾ. ਗੁਨਿੰਦਰਜੀਤ ਸਿੰਘ ਜਵੰਧਾ ਨੇ ਜਪਹਰ ਵੈੱਲਫੇਅਰ ਸੁਸਾਇਟੀ ਦੀ ਟੀਮ ਨੂੰ ਤੁਰੰਤ ਘਰ ਦੇ ਪੁਨਰਨਿਰਮਾਣ ਦਾ ਕੰਮ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ | ਉਨ੍ਹਾਂ ਦੇ ਯਤਨਾ ਸਦਕਾ ਘਰ ਨੂੰ ਨਵੀਂ ਸ਼ਕਲ ਦਿੱਤੀ ਅਤੇ ਦੀਵਾਲੀ ਤੋਂ ਪਹਿਲਾਂ ਹੀ ਪਰਿਵਾਰ ਨੂੰ ਘਰ ਦੀਆਂ ਚਾਬੀਆਂ ਹਵਾਲੇ ਕਰ ਦਿੱਤੀਆਂ | ਮਲਕੀਤ ਸਿੰਘ ਅਤੇ ਉਸ ਦੇ ਪਰਿਵਾਰ ਦੀਆਂ ਅੱਖਾਂ ਖ਼ੁਸ਼ੀ ਨਾਲ ਭਰ ਆਈਆਂ | ਉਨ੍ਹਾਂ ਨੇ ਕਿਹਾ ਕਿ ਦੀਵਾਲੀ ਤੋਂ ਪਹਿਲਾਂ ਨਵੇਂ ਘਰ ਦੀ ਪ੍ਰਾਪਤੀ ਉਨ੍ਹਾਂ ਲਈ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ | ਇਸ ਮੌਕੇ ਡਾ. ਗੁਨਿੰਦਰਜੀਤ ਸਿੰਘ ਜਵੰਧਾ ਨੇ ਕਿਹਾ ਕਿ ਮਾਨਵਤਾ ਦੀ ਸੇਵਾ ਸਭ ਤੋਂ ਵੱਡਾ ਧਰਮ ਹੈ | ਜਦੋਂ ਅਸੀਂ ਕਿਸੇ ਲੋੜਵੰਦ ਪਰਿਵਾਰ ਨੂੰ ਮੁੜ ਸਿਰ 'ਤੇ ਛੱਤ ਪ੍ਰਦਾਨ ਕਰ ਸਕਦੇ ਹਾਂ, ਉਹੀ ਸਾਡੀ ਸਭ ਤੋਂ ਵੱਡੀ ਕਾਮਯਾਬੀ ਹੁੰਦੀ ਹੈ | ਸਮਾਜ ਵਿੱਚ ਅਸਲ ਬਦਲਾਅ ਤਦ ਹੀ ਸੰਭਵ ਹੈ ਜਦੋਂ ਅਸੀਂ ਸਾਂਝੀ ਜ਼ਿੰਮੇਵਾਰੀ ਨਾਲ ਮਨੁੱਖਤਾ ਦੇ ਰਾਹ 'ਤੇ ਚਲਦੇ ਹਾਂ | ਜਿਕਰਯੋਗ ਹੈ ਕਿ ਉਨ੍ਹਾਂ ਦੀ ਅਗਵਾਈ ਹੇਠ ਜਪਹਰ ਵੈੱਲਫੇਅਰ ਸੁਸਾਇਟੀ ਵਲੋਂ ਸੰਗਰੂਰ ਖੇਤਰ ਵਿੱਚ ਕਈ ਗ਼ਰੀਬ ਅਤੇ ਲੋੜਵੰਦ ਪਰਿਵਾਰਾਂ ਲਈ ਸਹਾਇਤਾ ਪ੍ਰੋਗਰਾਮ ਚਲਾਏ ਜਾ ਰਹੇ ਹਨ | ਮੁਹੱਲਾ ਵਾਸੀਆਂ ਵਲੋਂ ਡਾ. ਮਿੰਕੂ ਜਵੰਧਾ ਦਾ ਸਨਮਾਨ ਕੀਤਾ ਗਿਆ |
ਪਿਛਲੀ ਖ਼ਬਰ ਸ਼ਹੀਦ ਸੂਬੇਦਾਰ ਗੁਰਜੀਤ ਸਿੰਘ ਅÏਲਖ ਯਾਦਗਾਰੀ ਲਾਇਬ੍ਰੇਰੀ ਦਾ ਪ੍ਰੋ. ਗੱਜਣਮਾਜਰਾ ਵਲੋਂ ਉਦਘਾਟਨ ਅਗਲੀ ਖ਼ਬਰ ਪੰਜਾਬ ਅੰਦਰ ਭਿ੍ਸ਼ਟਾਚਾਰ ਕਿਸੇ ਵੀ ਹਾਲ ਬਰਦਾਸ਼ਤ ਨਹੀਂ - ਅਮਨ ਅਰੋੜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।