28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਵੱਖ-ਵੱਖ ਕਲੱਬਾਂ ਦੇ ਮੁਕਾਬਲੇ ਕਰਵਾਏ

ਅਜੀਤ ਡੈਸਕ 22-10-2025
ਮਲੇਰਕੋਟਲਾ, 21 ਅਕਤੂਬਰ (ਪਾਰਸ ਜੈਨ, ਮਨਜਿੰਦਰ ਸਿੰਘ ਸਰੋਦ) - ਯੁਵਕ ਸੇਵਾਵਾਂ ਪੰਜਾਬ ਡਾਇਰੈਕਟਰ ਦੇ ਨਿਰਦੇਸ਼ਾਂ ਤੇ ਜ਼ਿਲ੍ਹਾ ਸਹਾਇਕ ਡਾਇਰੈਕਟਰ ਡਾ. ਦਿਲਵਾਰ ਸਿੰਘ ਨੇ ਡਾਇਰੈਕਟੋਰੇਟ ਪੰਜਾਬ, ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਚੰਡੀਗੜ੍ਹ ਦੇ ਸਹਿਯੋਗ ਨਾਲ ਰੈੱਡ ਰਿਬਨ ਕਲੱਬਾਂ ਦੇ ਮੁਕਾਬਲੇ ਕਰਵਾਏ | ਉਰਦੂ ਅਕੈਡਮੀ ਵਿਚ ਕਰਵਾਏ ਉਕਤ ਮੁਕਾਬਲਿਆਂ ਵਿਚ 16 ਰੈੱਡ ਰਿਬਨ ਕਲੱਬਾਂ ਨੇ ਹਿੱਸਾ ਲਿਆ ਅਤੇ ਪੋਸਟਰ ਮੇਕਿੰਗ, ਸਲੋਗਨ ਰਾਈਟਿੰਗ, ਕਲਾਜ਼ ਮੇਕਿੰਗ, ਪੇਂਟਿੰਗ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ | ਇਸ ਮੌਕੇ ਮੁੱਖ ਮਹਿਮਾਨ ਰਾਕੇਸ਼ ਪ੍ਰਕਾਸ਼ (ਪੀ.ਸੀ.ਐਸ.), ਵਿਸ਼ੇਸ਼ ਮਹਿਮਾਨ ਮੈਡਮ ਫਰਿਆਲ ਰਹਿਮਾਨ (ਪਤਨੀ ਵਿਧਾਇਕ ਜਮੀਲ ਉਰ ਰਹਿਮਾਨ), ਵਿਸ਼ੇਸ਼ ਮਹਿਮਾਨ ਡਾ. ਵਰਿੰਦਰ ਜੈਨ (ਰਾਸ਼ਟਰੀ ਉਪ ਚੇਅਰਮੈਨ ਸੇਵਾ ਟਰੱਸਟ ਯੂਕੇ ਭਾਰਤ) ਨੇ ਨਸ਼ਿਆਂ, ਏਡਜ਼, ਐੱਚ.ਆਈ.ਵੀ., ਟੀ. ਵਰਗੀਆਂ ਖਤਰਨਾਕ ਬਿਮਾਰੀਆਂ ਦੇ ਖਾਤਮੇ-ਜਾਗਰੂਕਤਾ ਲਈ ਕੰਮ ਕਰਨ ਵਾਲੇ ਬੱਚਿਆਂ ਨੂੰ ਉਤਸ਼ਾਹਿਤ ਕੀਤਾ ਅਤੇ ਜੇਤੂਆਂ ਨੂੰ ਸਰਟੀਫਿਕੇਟ-ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਦਿਲਵਾਰ ਸਿੰਘ ਨੇ ਕਿਹਾ ਕਿ ਸਲੋਗਨ ਰਾਈਟਿੰਗ ਵਿਚ ਮਾਡਰਨ ਕਾਲਜ ਆਫ਼ ਐਜੂਕੇਸ਼ਨ ਰਾਣਵਾ ਦੀ ਜੀਵਾ ਨੇ ਪਹਿਲਾ, ਸਰਕਾਰੀ ਕਾਲਜ ਦੀ ਗਗਨਦੀਪ ਕੌਰ ਨੇ ਦੂਜਾ, ਸਰਕਾਰੀ ਕਾਲਜ ਗਰਲਜ਼ ਦੀ ਸਾਨੀਆ ਨੇ ਤੀਜਾ ਅਤੇ ਪੋਸਟਰ ਮੇਕਿੰਗ ਵਿਚ ਇਸਲਾਮੀਆ ਗਰਲਜ਼ ਦੀ ਤਮੰਨਾ ਨੇ ਪਹਿਲਾ, ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਦੀ ਕਾਫੀਆ ਨੇ ਦੂਜਾ, ਮਾਡਰਨ ਕਾਲਜ ਸ਼ੇਰਗੜ੍ਹ ਚੀਮਾ ਦੀ ਸੈਹਾਨ ਸ਼ਰੀਫ ਨੇ ਤੀਜਾ ਸਥਾਨ ਅਤੇ ਕਲਾਜ਼ ਮੇਕਿੰਗ ਵਿਚ ਮਾਡਰਨ ਕਾਲਜ ਆਫ਼ ਐਜੂਕੇਸ਼ਨ ਸ਼ੇਰਗੜ੍ਹ ਚੀਮਾ ਦੀ ਮੁਸਕਾਨ ਨੇ ਪਹਿਲਾ,ਮਾਡਰਨ ਕਾਲਜ ਆਫ਼ ਐਜੂਕੇਸ਼ਨ ਰਾਣਵਾ ਦੀ ਮਦੀਹਾ ਨੇ ਦੂਜਾ,ਸਰਕਾਰੀ ਕਾਲਜ ਦੀ ਅਲਵਿਦਾ ਪ੍ਰਵੀਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਦੇ ਪੁਸ਼ਪਿੰਦਰ ਸਿੰਘ ਨੇ ਪੇਂਟਿੰਗ ਵਿਚ ਪਹਿਲਾ ਸਥਾਨ, ਸਰਕਾਰੀ ਕਾਲਜ ਫਾਰ ਗਰਲਜ਼ ਦੀ ਜੀਬਾ ਨਦੀਮ ਨੇ ਦੂਜਾ,ਸ਼੍ਰੀ ਗੁਰੂ ਤੇਗ ਬਹਾਦਰ ਕਾਲਜ ਸੇਹਕੇ ਦੀ ਅੰਮਿ੍ਤਪਾਲ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਸੇਵਾ ਟਰੱਸਟ ਯੂਕੇ (ਇੰਡੀਆ) ਦੇ ਸੰਸਥਾਪਕ ਐਨਆਰਆਈ ਚਰਨ ਕੰਵਲ ਸੇਖੋਂ, ਰਾਸ਼ਟਰੀ ਚੇਅਰਮੈਨ ਨਰੇਸ਼ ਮਿੱਤਲ, ਰਾਸ਼ਟਰੀ ਵਾਈਸ ਚੇਅਰਮੈਨ ਡਾ. ਵਰਿੰਦਰ ਜੈਨ ਦੀ ਅਗਵਾਈ ਹੇਠ ਜ਼ਿਲ੍ਹਾ ਟੀਮ ਦੇ ਅਨਿਲ ਗੁਪਤਾ, ਅਸ਼ੋਕ ਸਿੰਗਲਾ, ਸੌਰਭ ਸ਼ਰਮਾ, ਅਵਤਾਰ ਸਿੰਘ, ਸੰਜੀਵ ਸਿੰਗਲਾ, ਰਵਿੰਦਰ ਸ਼ਰਮਾ, ਹੈਰੀ ਬਰਾਡ, ਸਾਹਿਲ ਜਿੰਦਲ, ਸੰਜੀਵ ਜੈਨ ਨੇ ਹਰੇਕ ਭਾਗੀਦਾਰ ਨੂੰ 1 ਲੀਟਰ ਜੂਸ ਦਾ ਪੈਕੇਟ ਭੇਟ ਕੀਤਾ | ਇਸ ਮੌਕੇ ਸੰਜੀਵ ਸਿੰਗਲਾ (ਜ਼ਿਲ੍ਹਾ ਨੋਡਲ ਅਫ਼ਸਰ ਯੁਵਕ ਸੇਵਾ) ਨੂੰ ਸ਼ਾਨਦਾਰ ਵਿਭਾਗੀ ਕੰਮ ਲਈ ਵਿਸ਼ੇਸ਼ ਸਨਮਾਨ ਦਿੱਤਾ ਅਤੇ ਪਿ੍ੰਸੀਪਲ ਅਨੀਦਾ ਸੁਲਤਾਨਾ ਨੇ ਧੰਨਵਾਦ ਕੀਤਾ | ਇਸ ਮੌਕੇ ਪ੍ਰੋਫ਼ੈਸਰ ਦਿਲਪ੍ਰੀਤ ਰਿਹਾਨ, ਡਾ: ਪੂਜਾ ਮਹਿੰਦਰੂ, ਸੋਨੀਆ ਦੀਵਾਨ, ਖੁਸ਼ਹਾਲ ਕੁਮਾਰ, ਸਰਦਾਰ ਗੁਰਵਿੰਦਰ ਸਿੰਘ, ਪ੍ਰੋਫ਼ੈਸਰ ਕਮਲ ਕਿਸ਼ੋਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਗਲੋਬਲ ਡਿਸਕਵਰੀ ਸਕੂਲ ਨੇ ਦੀਵਾਲੀ ਤੇ ਬੰਦੀ ਛੋੜ ਦਿਵਸ ਮਨਾਇਆ ਅਗਲੀ ਖ਼ਬਰ ਸਕੂਲ ਦੇ ਵਿਦਿਆਰਥੀਆਂ ਨੇ ਪਿੰਗਲਵਾੜਾ ਸ਼ਾਖਾ ਦਾ ਕੀਤਾ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।