26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਨਵੋਦਿਆ ਦਾਖ਼ਲੇ ਲਈ ਅੰਤਿਮ ਮਿਤੀ ਵਧਾਈ

ਅਜੀਤ ਡੈਸਕ 25-09-2025
ਲੌਂਗੋਵਾਲ, 24 ਨਵੰਬਰ (ਵਿਨੋਦ, ਖੰਨਾ) - ਜਵਾਹਰ ਨਵੋਦਿਆ ਵਿਦਿਆਲਾ ਲੌਂਗੋਵਾਲ ਵਿਖੇ ਨੌਵੀਂ ਅਤੇ ਗਿਆਰ੍ਹਵੀਂ ਸ਼੍ਰੇਣੀ (ਸੈਸ਼ਨ 2026-27) 'ਚ ਖਾਲੀ ਪਈਆਂ ਸੀਟਾਂ ਵਿਚ ਦਾਖ਼ਲੇ ਲਈ ਆਨਲਾਈਨ ਫਾਰਮ ਭਰਨ ਦੀ ਅੰਤਿਮ ਮਿਤੀ ਪ੍ਰਸ਼ਾਸਨਿਕ ਕਾਰਨਾਂ ਕਰ ਕੇ ਹੁਣ ਵਧਾ ਕੇ 7 ਅਕਤੂਬਰ ਕਰ ਦਿੱਤੀ ਗਈ ਹੈ | ਵਿਦਿਆਲਾ ਦੇ ਪਿ੍ੰਸੀਪਲ ਰਾਜੀਵ ਸ਼ਰਮਾ ਨੇ ਦੱਸਿਆ ਕਿ ਦੇਸ਼ ਭਰ ਵਿਚ ਵਿਦਿਆਰਥੀਆਂ ਦੀ ਨਵੋਦਿਆ ਵਿਦਿਆਲਿਆ ਪ੍ਰਤੀ ਵਧੀ ਰੁਚੀ ਨੂੰ ਮੁੱਖ ਰੱਖਦਿਆਂ ਵਿਦਿਆਲਾ ਸੰਮਤੀ ਪ੍ਰਬੰਧਨ ਨੇ ਅੰਤਿਮ ਮਿਤੀ 23 ਨਵੰਬਰ ਤੋਂ ਵਧਾ ਕੇ 7 ਅਕਤੂਬਰ ਕਰਨ ਦਾ ਫ਼ੈਸਲਾ ਕੀਤਾ ਹੈ | ਉਨ੍ਹਾਂ ਦੱਸਿਆ ਕਿ ਦਾਖਲਾ ਪ੍ਰੀਖਿਆ ਪਹਿਲਾਂ ਤੋਂ ਨਿਰਧਾਰਿਤ ਮਿਤੀ 7 ਫਰਵਰੀ 2026 ਨੂੰ ਹੀ ਹੋਵੇਗੀ | ਉਨ੍ਹਾਂ ਕਿਹਾ ਕਿ ਅਪਲਾਈ ਕਰਨ ਵਾਲਾ ਵਿਦਿਆਰਥੀ ਜ਼ਿਲ੍ਹਾ ਸੰਗਰੂਰ ਜਾਂ ਮਲੇਰਕੋਟਲਾ ਦੇ ਕਿਸੇ ਵੀ ਸਰਕਾਰੀ ਜਾਂ ਮਾਨਤਾ ਪ੍ਰਾਪਤ ਸਕੂਲ ਦੇ ਸੈਸ਼ਨ 2025-26 ਵਿਚ ਅੱਠਵੀਂ ਜਾਂ ਦਸਵੀਂ ਸ਼੍ਰੇਣੀ ਵਿਚ ਪਾਸ ਹੋਵੇ |

ਪਿਛਲੀ ਖ਼ਬਰ ਪਰਾਲੀ ਤੂੰ ਅੱਗ ਲਾਉਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਐਸ ਡੀ ਐਮ ਨੇ ਨੰਬਰਦਾਰਾਂ ਤੋਂ ਸਹਿਯੋਗ ਮੰਗਿਆ ਅਗਲੀ ਖ਼ਬਰ ਜਨਤਾ ਫਾਊਾਡੇਸ਼ਨ ਦੀ ਟੀਮ ਨੇ ਬੀਬਾ ਫਰਿਆਲ ਨੂੰ ਸ਼ਹਿਰ ਦੀਆਂ ਮੁਸ਼ਕਿਲਾਂ ਤੋਂ ਜਾਣੂ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।