05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਰਾਮਬਾਗ ਲੌਂਗੋਵਾਲ ਨੂੰ ਆਈ ਸਾਢੇ ਪੰਜ ਲੱਖ ਰੁਪਏ ਦੀ ਗਰਾਂਟ ਰਾਮਬਾਗ ਕਮੇਟੀ ਦੀ ਆਪਸੀ ਖਿੱਚੋਤਾਣ ਕਾਰਨ ਵਾਪਸ ਮੁੜੀ - ਰਾਜ ਸਿੰਘ ਰਾਜ <br/>

ਅਜੀਤ ਡੈਸਕ 03-09-2025
ਲੌਂਗੋਵਾਲ, 2 ਸਤੰਬਰ (ਸ.ਸ.ਖੰਨਾ, ਵਿਨੋਦ) - ਆਮ ਆਦਮੀ ਪਾਰਟੀ ਬੀ. ਸੀ. ਵਿੰਗ ਦੇ ਜੁਆਇੰਟ ਸੈਕਟਰੀ ਰਾਜ ਸਿੰਘ ਰਾਜੂ ਨੇ ਪੈੱ੍ਰਸ ਬਿਆਨ ਜਾਰੀ ਕਰਦਿਆਂ ਕਿਹਾ ਜੋ ਪਿਛਲੇ ਕਈ ਦਿਨਾਂ ਤੋਂ ਵੱਖ-ਵੱਖ ਪਾਰਟੀਆਂ ਦੇ ਰਾਜਨੀਤਿਕ ਲੀਡਰਾਂ ਅਤੇ ਵਰਕਰਾਂ ਵਲੋਂ ਆਮ ਆਦਮੀ ਪਾਰਟੀ ਦਾ ਇਹ ਭੰਡੀ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਲੌਂਗੋਵਾਲ ਦੇ ਰਾਮਬਾਗ ਨੂੰ ਪੰਜਾਬ ਸਰਕਾਰ ਵਲੋਂ ਇਕ ਰੁਪਇਆ ਗਰਾਂਟ ਜਾਰੀ ਨਹੀਂ ਕੀਤੀ | ਇਸ ਗੱਲ ਦਾ ਖ਼ੁਲਾਸਾ ਕਰਦਿਆ ਰਾਜੂ ਨੇ ਕਿਹਾ ਕਿ ਮੈਂ ਦੱਸ ਦੇਣਾ ਚਾਹੁੰਦਾ ਹਾਂ ਕਿ ਰਾਮਬਾਗ ਦੇ ਲਈ ਸਾਢੇ ਪੰਜ ਲੱਖ ਰੁਪਏ ਦੀ ਗਰਾਂਟ ਕੈਬਨਿਟ ਮੰਤਰੀ ਅਮਨ ਅਰੋੜਾ ਵਲੋਂ ਪਿਛਲੇ ਸਾਲ ਹੀ ਭੇਜੀ ਜਾ ਚੁੱਕੀ ਸੀ ਜੋ ਨਾ ਲੱਗਣ ਦੇ ਕਾਰਨ ਵਾਪਸ ਮੁੜ ਗਈ ਸੀ | ਉਨ੍ਹਾਂ ਕਿਹਾ ਕਿ ਰਾਮਬਾਗ ਦੀ ਬਣੀ ਕਮੇਟੀ ਦਾ ਆਪਸੀ ਤਾਲਮੇਲ ਨਾ ਹੋਣ ਦੇ ਕਾਰਨ ਇਹ ਗਰਾਂਟ ਵਿਕਾਸ ਕਾਰਜਾਂ 'ਤੇ ਲੱਗ ਨਹੀਂ ਸਕੀ | ਜਿਸ ਦਾ ਖ਼ਮਿਆਜ਼ਾ ਸ਼ਹਿਰ ਦੇ ਲੋਕ ਅੱਜ ਵੀ ਭੁਗਤ ਰਹੇ ਹਨ, ਕਿਉਂਕਿ ਜਦੋਂ ਕਿਸੇ ਦੀ ਮੌਤ ਹੋ ਜਾਂਦੀ ਹੈ ਤਾਂ ਸਸਕਾਰ ਕਰਨ ਮੌਕੇ ਰਾਮ ਬਾਗ ਦੇ ਹਾਲਾਤ ਬਹੁਤ ਹੀ ਮਾੜੇ ਹੁੰਦੇ ਹਨ | ਬਰਸਾਤਾਂ ਦੇ ਕਾਰਨ ਰਾਮਬਾਗ ਦੇ ਵਿਚ ਗੋਡੇ ਗੋਡੇ ਪਾਣੀ ਖੜਾ ਰਹਿੰਦਾ ਹੈ | ਉਨ੍ਹਾਂ ਭਾਜਪਾ ਦੇ ਸ਼ਹਿਰੀ ਪ੍ਰਧਾਨ ਵਿਜੇ ਕੁਮਾਰ ਗੋਇਲ ਨੇ ਬਿਆਨ ਦਾ ਖੰਡਨ ਕਰਦਿਆਂ ਕਿਹਾ ਕਿ ਨਗਰ ਕੌਂਸਲ ਕੋਲ ਅੱਜ ਵੀ ਸਾਢੇ ਪੰਜ ਲੱਖ ਰੁਪਏ ਦੀ ਗਰਾਂਟ ਆਈ ਹੋਈ ਹੈ | ਜੇਕਰ ਇਹ ਗਰਾਂਟ ਲਗਵਾਉਣਾ ਚਾਹੁਣ ਤਾਂ ਅੱਜ ਵੀ ਲਗਵਾ ਸਕਦੇ ਹਨ | ਜਿਸ ਦਾ ਆਮ ਪਾਰਟੀ ਦੇ ਵਰਕਰਾਂ ਨੂੰ ਕੋਈ ਵੀ ਇਤਰਾਜ਼ ਨਹੀਂ ਹੋਵੇਗਾ ਪਰ ਰਾਮਬਾਗ ਕਮੇਟੀ ਵਿਚ ਜੋ ਆਪਸੀ ਖਿੱਚੋਤਾਣ ਹੈ | ਉਸ ਨੂੰ ਮਿਟਾ ਕੇ ਸਮੁੱਚੇ ਸ਼ਹਿਰ ਦੇ ਲੋਕਾਂ ਲਈ ਇਸ ਗਰਾਂਟ ਨੂੰ ਰਾਮਬਾਗ ਦੇ ਕਾਰਜਾਂ ਲਈ ਲਗਾਇਆ ਜਾਵੇ ਤਾਂ ਜੋ ਇਸ ਤੋਂ ਬਾਅਦ ਕੈਬਨਿਟ ਮੰਤਰੀ ਅਮਨ ਅਰੋੜਾ ਤੋਂ ਹੋਰ ਗਰਾਂਟ ਦੀ ਮੰਗ ਕੀਤੀ ਜਾ ਸਕੇ |

ਪਿਛਲੀ ਖ਼ਬਰ ਮਾਰਕਿਟ ਕਮੇਟੀ ਦੇ ਚੇਅਰਮੈਨ ਅਵਤਾਰ ਸਿੰਘ ਈਲਵਾਲ ਸਨਮਾਨਿਤ ਅਗਲੀ ਖ਼ਬਰ ਸੈਂਕੜੇ ਪਿੰਡਾਂ ਅਤੇ ਕਈ ਸ਼ਹਿਰਾਂ ਨੂੰ ਜੋੜਦੀ ਰਾਏਕੋਟ ਸੜਕ 'ਤੇ ਵੱਡੇ ਵੱਡੇ ਟੋਏ ਪੈਣ ਨਾਲ ਪੰਜ ਆਟੋ ਰਿਕਸ਼ਾ ਪਲਟੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।