04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਲਾਚਾਰ ਬਜ਼ੁਰਗ ਜੋੜੇ ਦੇ ਘਰ ਦੀ ਛੱਤ ਡਿੱਗੀ

ਅਜੀਤ ਡੈਸਕ 03-09-2025
ਸੰਗਰੂਰ, 2 ਸਤੰਬਰ (ਦਮਨਜੀਤ ਸਿੰਘ) - ਸ਼ਹਿਰ ਸੰਗਰੂਰ ਅੰਦਰ ਪਿਛਲੇ ਕੁੱਝ ਦਿਨਾਂ ਤੋਂ ਹੋ ਰਹੀ ਭਾਰੀ ਬਰਸਾਤ ਕਾਰਣ ਸਥਾਨਿਕ ਡਾਕਟਰ ਅੰਬੇਡਕਰ ਨਗਰ ਸਥਿਤ ਇੱਕ ਮਕਾਨ ਦੀ ਛੱਤ ਗਿਰਨ ਕਾਰਣ ਕਾਫੀ ਨੁਕਸਾਨ ਹੋਣ ਦਾ ਸਮਾਚਾਰ ਹੈ | ਵਾਰਡ ਨੰਬਰ 16 ਦੇ ਕੌਂਸਲਰ ਵਿਜੈ ਲੰਕੇਸ਼ ਨੇ ਦੱਸਿਆ ਕਿ ਉਨ੍ਹਾਂ ਦੇ ਵਾਰਡ ਵਿਚਲੇ ਡਾਕਟਰ ਅੰਬੇਡਕਰ ਨਗਰ ਵਿਚ ਸਥਿਤ ਇੱਕ ਬਜ਼ੁਰਗ ਜੋੜੇ ਦੇ ਘਰ ਦੀ ਭਾਰੀ ਬਰਸਾਤ ਕਾਰਣ ਛੱਤ ਅਤੇ ਇੱਕ ਪਾਸੇ ਦੀ ਕੰਧ ਗਿਰ ਗਈ ਹੈ ਜਿਸ ਨਾਲ ਭਾਵੇ ਕੋਈ ਜਾਨੀ ਨੁਕਸਾਨ ਨਹੀ ਹੋਇਆ ਪਰ ਲਾਚਾਰ ਬਜ਼ੁਰਗ ਦਾ ਆਰਥਿਕ ਤੌਰ ਤੇ ਵੱਡਾ ਨੁਕਸਾਨ ਹੋਇਆ ਹੈ | ਉਨ੍ਹਾਂ ਦੱਸਿਆ ਕਿ ਮਕਾਨ ਮਾਲਕ ਰਾਮ ਕਿ੍ਸ਼ਨ ਅਤੇ ਉਸ ਦੀ ਪਤਨੀ ਲਕਸ਼ਮੀ ਦੇਵੀ ਪਹਿਲਾ ਹੀ ਅਤਿ ਦੀ ਗਰੀਬੀ ਹਡਾ ਰਹੇ ਸਨ ਅਤੇ ਉੱਤੇ ਬਰਸਾਤ ਕਾਰਣ ਇਹ ਭਾਣਾ ਵਰਤ ਗਿਆ ਜਿਸ ਨੇ ਇਸ ਪਰਿਵਾਰ ਦਾ ਬਿਲਕੁਲ ਹੀ ਲੱਕ ਤੋੜ ਕੇ ਰੱਖ ਦਿੱਤਾ ਹੈ | ਕੌਂਸਲਰ ਨੇ ਦੱਸਿਆ ਕਿ ਰਾਮ ਕਿ੍ਸ਼ਨ ਦੀ ਪਤਨੀ ਲਕਸ਼ਮੀ ਦੇਵੀ ਨੂੰ ਅਧਰੰਗ ਦਾ ਅਟੈਕ ਆਉਣ ਕਾਰਨ ਉਸ ਦਾ ਪੀ.ਜੀ.ਆਈ ਚੰਡੀਗੜ੍ਹ ਤੋਂ ਇਲਾਜ ਚੱਲ ਰਿਹਾ ਹੈ | ਉਨ੍ਹਾਂ ਦੱਸਿਆ ਕਿ ਰਾਮ ਕਿ੍ਸ਼ਨ ਅਤੇ ਲਕਸ਼ਮੀ ਦੇਵੀ ਦੀ ਕੋਈ ਅÏਲਾਦ ਨਾ ਹੋਣ ਕਾਰਣ ਉਨ੍ਹਾਂ ਦੇ ਘਰ ਕਮਾਉਣ ਵਾਲਾ ਕੋਈ ਵੀ ਨਹੀ ਹੈ | ਵਿਜੈ ਲੰਕੇਸ਼ ਨੇ ਦੱਸਿਆ ਕਿ ਪਹਿਲਾ ਤੋ ਹੀ ਗ਼ੁਰਬਤ ਦੀ ਜ਼ਿੰਦਗੀ ਬਤੀਤ ਕਰ ਰਹੇ ਇਸ ਬਜ਼ੁਰਗ ਜੋੜੇ ਦਾ ਇੱਕੋ ਇੱਕ ਆਸਰਾ ਉਨ੍ਹਾਂ ਦਾ ਘਰ ਵਿਚ ਹੁਣ ਨਹੀ ਰਿਹਾ ਜਿਸ ਕਾਰਣ ਇਹ ਬਜ਼ੁਰਗ ਜੋੜਾ ਬਹੁਤ ਵੱਡੀ ਮੁਸ਼ਕਿਲ ਵਿਚ ਆ ਗਿਆ ਹੈ | ਕੌਂਸਲਰ ਲੰਕੇਸ਼ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਅਤੇ ਸੰਗਰੂਰ ਦਾ ਪ੍ਰਸ਼ਾਸਨ ਇਸ ਬਜ਼ੁਰਗ ਜੋੜੇ ਦੀ ਸਹਾਇਤਾ ਲਈ ਲੋੜੀਦੇ ਕਦਮ ਚੁੱਕੇ |
ਪਿਛਲੀ ਖ਼ਬਰ ਅਕਾਲੀ ਦਲ (ਬਾਦਲ) ਬਣ ਰਿਹੈ ਹੜ੍ਹ ਪੀੜਤਾਂ ਦਾ ਸਹਾਰਾ - ਗਗਨ ਖੰਡੇਬਾਦ <br/> ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਸੱਚਾ ਪਹਿਰੇਦਾਰ - ਸੰਘਰੇੜੀ, ਸ਼ੇਰਪੁਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।