04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਡਾਕਟਰ 'ਤੇ ਹੋਏ ਹਮਲੇ ਸਬੰਧੀ ਸਿਹਤ ਵਿਭਾਗ ਦੇ ਆਗੂਆਂ ਡੀ.ਐਸ.ਪੀ ਨੂੰ ਦਿੱਤਾ ਮੰਗ ਪੱਤਰ

ਅਜੀਤ ਡੈਸਕ 03-09-2025
ਭਵਾਨੀਗੜ੍ਹ, 2 ਸਤੰਬਰ (ਰਣਧੀਰ ਸਿੰਘ ਫੱਗੂਵਾਲਾ) - ਲੰਘੀ ਰਾਤ ਸਰਕਾਰੀ ਹਸਪਤਾਲ ਦੇ ਮੈਡੀਕਲ ਅਫ਼ਸਰ ਡਾਕਟਰ ਵਿਕਰਮਪਾਲ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਤੇ ਹੋਏ ਹਮਲੇ ਅਤੇ ਲੁੱਟ ਵਾਰਦਾਤ ਨੂੰ ਲੈ ਕੇ ਸਿਹਤ ਸਟਾਫ਼ ਵਲੋਂ ਮੀਟਿੰਗ ਕਰਦਿਆਂ ਇਸ ਵਾਰਦਾਤ ਉਪਰੰਤ ਪੁਲਿਸ ਵਲੋਂ ਅਜੇ ਤੱਕ ਕੋਈ ਕਾਰਵਾਈ ਨਾ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਲੁਟੇਰਿਆਂ ਨੂੰ ਕਾਬੂ ਕਰਾਉਣ ਲਈ ਡੀ.ਐਸ.ਪੀ ਦਫ਼ਤਰ ਜਾ ਕੇ ਹਾਜ਼ਰ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤਾ | ਇਸ ਮੌਕੇ ਸਿਹਤ ਵਿਭਾਗ ਦੀਆਂ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਜਿਨ੍ਹਾਂ ਵਿਚ ਗੁਰਜੰਟ ਸਿੰਘ ਕਿਲਾ ਹਕੀਮਾਂ, ਸੁਸ਼ਮਾ ਅਰੋੜਾ ਅਤੇ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਹਸਪਤਾਲ ਦੀ ਹਦੂਦ ਅੰਦਰ ਡਾਕਟਰ ਵਿਕਰਮਪਾਲ ਸਿੰਘ ਨੇ ਹਮਲਾ ਕਰਕੇ ਲੁੱਟ ਕਰਨੀ ਸਿਹਤ ਕਰਮਚਾਰੀਆਂ ਸੁਰੱਖਿਆ ਤੇ ਗੰਭੀਰ ਸਵਾਲ ਖੜੇ ਕਰਦਾ ਹੈ | ਇਸ ਮੌਕੇ 'ਤੇ ਸਿਹਤ ਜਥੇਬੰਦੀਆਂ ਦੇ ਆਗੂਆਂ ਡੀ.ਐਸ.ਪੀ ਨੂੰ ਮੰਗ ਪੱਤਰ ਦਿੰਦਿਆਂ ਹਸਪਤਾਲ ਦੀ ਸੁਰੱਖਿਆ ਸੁਨਿਸ਼ਚਿਤ ਕਰਨ ਅਤੇ ਡਾਕਟਰ 'ਤੇ ਹਮਲਾ ਕਰਨ ਵਾਲਿਆਂ ਨੂੰ ਜਲਦ ਕਾਬੂ ਕਰਕੇ ਸਖ਼ਤ ਕਾਰਵਾਈ ਦੀ ਮੰਗ ਕੀਤੀ | ਇਸ ਮੌਕੇ 'ਤੇ ਹੋਰ ਕਰਮਚਾਰੀ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਫੈਡਰੇਸ਼ਨ ਵਲੋਂ ਹੜ੍ਹ ਪੀੜਤ ਸਰਕਾਰੀ ਸਕੂਲਾਂ ਲਈ ਫ਼ੰਡ ਜਾਰੀ - ਡਾ. ਧੂਰੀ ਅਗਲੀ ਖ਼ਬਰ ਕਾਰ 'ਚੋ ਇਕ ਕੁਇੰਟਲ ਭੁੱਕੀ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।