19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਸ੍ਰੀ ਹਜ਼ੂਰ ਸਾਹਿਬ ਦੇ ਲੰਗਰਾਂ ਵਾਸਤੇ 87 ਟਰੱਕ ਕਾਫ਼ਲਾ ਕਣਕ ਰਸਦ ਰਵਾਨਾ

ਸੰਤ ਬਾਬਾ ਨਰਿੰਦਰ ਸਿੰਘ ਮੁੱਖ ਪ੍ਰਬੰਧਕ ਸ੍ਰੀ ਨੰਦੇੜ ਸਾਹਿਬ ਗੁਰਦੁਆਰਾ ਲੰਗਰ ਸਾਹਿਬ ਡੇਰਾ ਸੰਤ ਬਾਬਾ ਨਿਧਾਨ ਸਿੰਘ ਕਾਰ ਸੇਵਾ ਪਿੰਡ ਢਢੋਗਲ ਤੋਂ ਟਰੱਕਾਂ ਦੇ ਕਾਫ਼ਲੇ ਨੂੰ ਝੰਡੇ ਦੀ ਰਸਮ ਨਾਲ ਰਵਾਨਾ ਕਰਦੇ ਹੋਏ ਉਨ੍ਹਾਂ ਨਾਲ ਜੋਰਾ ਸਿੰਘ ਸਾਬਕਾ ਸਰਪੰਚ ਜੈਨਪੁਰ, ਜਥੇਦਾਰ ਸੁਰਜੀਤ ਸਿੰਘ ਸਾਬਕਾ ਸਰਪੰਚ ਖੇੜੀ ਅਤੇ ਹੋਰ ਸ਼ਖ਼ਸੀਅਤਾਂ | ਤਸਵੀਰ: ਸੁਖਵੰਤ ਸਿੰਘ ਭੁੱਲਰ <br/> 02-06-2025
ਧੂਰੀ, 1 ਜੂਨ (ਸੁਖਵੰਤ ਸਿੰਘ ਭੁੱਲਰ)-ਸ੍ਰੀ ਹਜ਼ੂਰ ਸਾਹਿਬ ਨਾਂਦੇੜ ਦੇ ਗੁਰਦੁਆਰਾ ਲੰਗਰ ਸਾਹਿਬ ਡੇਰਾ ਸੰਤ ਬਾਬਾ ਨਿਧਾਨ ਸਿੰਘ ਜੀ ਦੀ ਲੰਗਰ ਰਸਦ ਵਾਸਤੇ ਅੱਜ ਕਣਕ ਰਸਦ ਸਮਗਰੀ ਦੇ 85 ਟਰੱਕਾਂ ਦੇ ਕਾਫ਼ਲੇ ਨੂੰ ਸੰਤ ਬਾਬਾ ਨਰਿੰਦਰ ਸਿੰਘ ਜੀ ਮੁੱਖ ਪ੍ਰਬੰਧਕ ਗੁਰਦੁਆਰਾ ਲੰਗਰ ਸਾਹਿਬ ਡੇਰਾ ਬਾਬਾ ਨਿਧਾਨ ਸਿੰਘ ਵਾਲਿਆਂ ਵਲੋਂ ਝੰਡੀ ਦੀ ਰਸਮ ਨਾਲ ਰਵਾਨਾ ਕੀਤਾ ਗਿਆ ਇਸ ਮੌਕੇ ਗੁਰਦੁਆਰਾ ਲੰਗਰ ਸਾਹਿਬ ਦੀ ਰਸਦ ਦੇ ਇਕੱਤਰ ਲਈ ਪਿੰਡ ਢਢੋਗਲ ਵਿਖੇ ਜਾਣਕਾਰੀ ਦਿੰਦੇ ਹੋਏ ਮੁੱਖ ਪ੍ਰਬੰਧਕ ਭਾਈ ਜੋਰਾ ਸਿੰਘ ਸਾਬਕਾ ਸਰਪੰਚ ਜੈਨਪੁਰ ਨੇ ਦੱਸਿਆ ਕਿ ਅੱਜ ਭੇਜੇ 85 ਕਣਕ ਰਸਦ ਦੇ ਟਰਾਲੀਆਂ ਵਿਚ 13 ਟਰਾਲੇ ਪਿੰਡ ਡਿੱਖਾ ਬਠਿੰਡਾ ਲਹਿਰਾ ਮੁਹੱਬਤ ਤੋਂ ਚਾਰ ਟਰਾਲੇ ਪਿੰਡ ਖੁਖਰਾਣਾ ਮੋਗਾ ਤੋਂ 7ਟਰਾਲੇ ਭਾਈ ਭਗਤਾ ਤੋਂ 4 ਟਰਾਲੇ ਨੰਗਲ ਕਲਾਂ ਤੋਂ 10 ਟਰਾਲੇ ਅਤੇ ਕੁੱਲ 85 ਟਰਾਲੇ ਦੀ ਰਵਾਨਗੀ ਕੀਤੀ ਗਈ ਹੈ ਅਤੇ ਢਢੋ ਗਲ ਅਤੇ ਕਰੀਬੀ ਪਿੰਡ, ਇਲਾਕੇ ਵੀ ਸੰਗਤ ਵਲੋਂ ਵੀ ਵੱਡਾ ਸਹਿਯੋਗ ਦਿੱਤਾ ਗਿਆ ਹੈ | ਜੋਰਾ ਸਿੰਘ ਨੇ ਦੱਸਿਆ ਕਿ ਅੱਜ ਸੰਤ ਬਾਬਾ ਨਰਿੰਦਰ ਸਿੰਘ ਜੀ ਅਤੇ ਗਿਆਨੀ ਪਿ੍ਤਪਾਲ ਸਿੰਘ ਜੀ ਨੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਸਾਂਝੇ ਕਰਦੇ ਗੁਰੂਆਂ ਵਲੋਂ ਦਰਸਾਏ ਮਾਰਗ ਨਾਲ ਜੋੜਿਆ | ਇਸ ਮੌਕੇ ਰਸਦ ਇਕੱਤਰ ਕੇਂਦਰ ਢਢੋਗਲ ਬਾਰੇ ਜਾਣਕਾਰੀ ਦਿੰਦੇ ਹੋਏ ਮੁੱਖ ਪ੍ਰਬੰਧਕ ਜਥੇਦਾਰ ਸੁਰਜੀਤ ਸਿੰਘ ਖੇੜੀ ਸਾਬਕਾ ਸਰਪੰਚ, ਸੀਨੀਅਰ ਅਕਾਲੀ ਆਗੂ ਨੇ ਦੱਸਿਆ ਕਿ ਅੱਜ ਪਿੰਡ ਢਢੋਗਲ ਗੁਰਦੁਆਰਾ ਸਾਹਿਬ ਤੋਂ 37 ਟਰਾਲੇ ਕਣਕ ਰਸਦ ਦੇ ਭੇਜੇ ਗਏ ਹਨ ਜਿਨ੍ਹਾਂ ਵਿਚ ਕਰੀਬ 10 ਹਜ਼ਾਰ 741 ਕੁਇੰਟਲ ਬੋਰੀ ਲੋਡਿੰਡ ਕਰ ਕੇ ਭੇਜੀ ਗਈ ਹੈ ਅਤੇ ਪਿਛਲੇ ਸਾਲ ਨਾਲੋਂ ਵੀ ਲੋਕਾਂ ਦਾ ਵੱਡਾ ਸਹਿਯੋਗ ਹੈ | ਜਥੇਦਾਰ ਜੋਰਾ ਸਿੰਘ ਨੇ ਦੱਸਿਆ ਕਿ ਸੰਤ ਬਾਬਾ ਨਰਿੰਦਰ ਸਿੰਘ ਅਤੇ ਗਿਆਨੀ ਪਿ੍ਤਪਾਲ ਸਿੰਘ ਵਲੋਂ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਵੀ ਕੀਤੀਆਂ ਗਈਆਂ ਹਨ | ਸਿਆਸੀ ਸ਼ਖ਼ਸੀਅਤਾਂ ਵਿਚੋਂ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਵਲੋਂ ਵੀ ਗੁਰਮਤਿ ਵਿਚਾਰਾਂ ਸੁਣੀਆਂ ਗਈਆਂ | ਇਸ ਮੌਕੇ ਟਰੱਕਾਂ ਦੀ ਕਾਫ਼ਲੇ ਦੀ ਰਵਾਨਗੀ ਸਮੇਂ ਮਨਪ੍ਰੀਤ ਸਿੰਘ ,ਬਾਬਾ ਭੋਲਾ ਸਿੰਘ, ਸਿੰਗਾਰਾ ਸਿੰਘ, ਸੰਗਤ ਈਸੜਾ, ਬਲਜੀਤ ਸਿੰਘ ਢਢੋਗਲ, ਮਲਕੀਤ ਸਿੰਘ ਭੁੱਲਰਾਂ, ਧੰਨਾ ਸਿੰਘ ਭੁੱਲਰਾਂ, ਮੇਲਾ ਸਿੰਘ ਭੁੱਲਰਾਂ ਤੋਂ ਇਲਾਵਾ ਜੱਥੇਦਾਰ ਭਗਵੰਤ ਸਿੰਘ ਭੱਟੀਆਂ, ਸੁਖਦੇਵ ਸਿੰਘ ਘਨੌਰ, ਜਗਰੂਪ ਸਿੰਘ ਲੱਡਾ, ਡਾ. ਮਨਦੀਪ ਸਿੰਘ ਖੁਰਦ ਆਗੂ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਆਦਿ ਸੰਗਤ ਵਲੋਂ ਸ਼ਿਰਕਤ ਕੀਤੀ ਗਈ |

ਪਿਛਲੀ ਖ਼ਬਰ ਦੰਦਾਂ ਦਾ ਮੁਫ਼ਤ ਕੈਂਪ ਲਗਾਇਆ <br/> ਅਗਲੀ ਖ਼ਬਰ ਗੁਰਮਤਿ ਸਮਾਗਮ 4 ਤੋਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।