19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਗੁਦਾਮ ਦਾ ਪਾਣੀ ਸੜਕ 'ਤੇ ਨਾ ਛੱਡਣ ਦੀ ਹਦਾਇਤ <br/>

ਅਜੀਤ ਡੈਸਕ 02-06-2025
ਲਹਿਰਾਗਾਗਾ, 1 ਜੂਨ (ਅਸ਼ੋਕ ਗਰਗ)-ਨੇੜਲੇ ਪਿੰਡ ਸੰਗਤਪੁਰਾ ਵਿਖੇ ਸੁਨਾਮ ਰੋਡ 'ਤੇ ਬਣੇ ਸ਼੍ਰੀ ਬਾਂਕੇ ਬਿਹਾਰੀ ਗੁਦਾਮ ਵਲੋ 'ਤੇ ਪਾਣੀ ਛੱਡੇ ਜਾਣ ਕਾਰਨ ਜਿੱਥੇ ਸੜਕ ਟੁੱਟ ਰਹੀ ਹੈ, ਉੱਥੇ ਇੱਥੋਂ ਲੰਘਦੇ ਰਾਹਗੀਰ ਬੇਹੱਦ ਪ੍ਰੇਸ਼ਾਨ ਹਨ | ਉਪ ਮੰਡਲ ਇੰਜੀਨੀਅਰ, ਲਹਿਰਾਗਾਗਾ ਨੇ ਗੁਦਾਮ ਮਾਲਿਕ ਨੂੰ ਨੋਟਿਸ ਜਾਰੀ ਕਰਦਿਆਂ ਤੁਰੰਤ ਇਹ ਪਾਣੀ ਬੰਦ ਕਰਨ ਦੀ ਹਦਾਇਤ ਦਿੱਤੀ ਹੈ | ਮਹਿਕਮੇ ਵਲੋਂ ਜਾਰੀ ਕੀਤੇ ਨੋਟਿਸ ਰਾਹੀਂ ਜੂਨੀਅਰ ਇੰਜੀਨੀਅਰ ਰੈਂਪੀ ਸਿੰਘ ਨੂੰ ਪਾਣੀ ਬੰਦ ਕਰਵਾਉਣ ਦੀ ਜ਼ਿੰਮੇਵਾਰੀ ਲਾਈ ਗਈ ਹੈ | ਪੱਤਰ ਰਾਹੀਂ ਉਪ ਮੰਡਲ ਇੰਜੀਨੀਅਰ ਨੇ ਲਿਖਿਆ ਹੈ ਕਿ ਗੁਦਾਮ ਦੇ ਪਾਣੀ ਦਾ ਪ੍ਰਬੰਧ ਆਪਣੇ ਪੱਧਰ 'ਤੇ ਕੀਤਾ ਜਾਵੇ, ਕਿਉਂਕਿ ਸੜਕ 'ਤੇ ਪਾਣੀ ਛੱਡਣ ਕਾਰਨ ਕੋਈ ਵੀ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ |

ਪਿਛਲੀ ਖ਼ਬਰ ਸੁਖਦੇਵ ਸਿੰਘ ਢੀਂਡਸਾ ਦੇ ਜਾਣ ਨਾਲ ਸਿੱਖ ਪੰਥ ਨੂੰ ਵੱਡਾ ਘਾਟਾ ਪਿਆ ਹੈ-ਸੰਦੀਪ ਦਿਉਸੀ <br/> ਅਗਲੀ ਖ਼ਬਰ ਠੇਕਾ ਮੁਲਾਜ਼ਮ 15 ਨੂੰ ਕੈਬਨਿਟ ਮੰਤਰੀ ਦੇ ਹਲਕੇ ਸਾਹਨੇਵਾਲ 'ਚ ਪਰਿਵਾਰਾਂ ਸਮੇਤ ਕਰਨਗੇ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।