18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਆਸਟੇ੍ਰਲੀਆ ਭੇਜਣ ਬਦਲੇ ਈਰਾਨ ਪਹੁੰਚਾ ਕੇ ਪੈਸੇ ਦੀ ਮੰਗ ਕਰਨ 'ਤੇ ਮਾਮਲਾ ਦਰਜ

ਅਜੀਤ ਡੈਸਕ 01-06-2025
ਧੂਰੀ, 31 ਮਈ (ਸੁਖਵੰਤ ਸਿੰਘ ਭੁੱਲਰ)-ਥਾਣਾ ਸਿਟੀ ਧੂਰੀ ਵਿਚ ਆਸਟੇ੍ਰਲੀਆ ਭੇਜਣ ਬਦਲੇ ਧੂਰੀ ਦੇ ਨੌਜਵਾਨ ਨੰੂ ਈਰਾਨ ਦੇਸ਼ ਵਿਚ ਭੇਜ ਕੇ ਅਗਵਾ ਕਰ ਕੇ ਪੈਸੇ ਦੀ ਮੰਗ ਕਰਨ ਸੰਬੰਧੀ ਉਕਤ ਮਾਮਲੇ ਵਿਚ ਸੰਬੰਧਤ ਏਜੰਟਾਂ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ ਹੈ | ਥਾਣਾ ਸਿਟੀ ਧੂਰੀ ਵਿਚ ਦਰਜ ਮਾਮਲੇ ਅਨੁਸਾਰ ਵਿਚ ਬਲਵਿੰਦਰ ਕੌਰ ਪਤਨੀ ਸਵ: ਪਿਆਰਾ ਸਿੰਘ ਵਾਸੀ ਸੰਗਤਪੁਰਾ ਧੂਰੀ ਦੇ ਲੜਕੇ ਹਸਨਪ੍ਰੀਤ ਸਿੰਘ ਆਸਟੇ੍ਰਲੀਆ ਭੇਜਣ ਸੰਬੰਧੀ 18 ਲੱਖ ਰੁਪਏ ਵਿਚ ਗੱਲ ਤੈਅ ਕੀਤੀ ਗਈ ਸੀ ਜਿਸ ਵਿਚ ਸੰਬੰਧਤ ਏਜੰਟ ਨੰੂ ਤਹਿ ਰਾਸ਼ੀ ਆਸਟੇ੍ਰਲੀਆ ਪਹੁੰਚਣ ਤੋਂ ਬਾਅਦ ਦੇਣੀ ਸੀ ਜਿਸ ਤੇ ਹਸਨਪ੍ਰੀਤ ਸਿੰਘ ਨੰੂ ਸਿੱਧੀ ਫਲਾਈਟ ਆਸਟੇ੍ਰਲੀਆ ਭੇਜਣ ਬਜਾਏ ਈਰਾਨ ਦੇਸ ਵਿਚ ਭੇਜ ਦਿੱਤਾ ਅਤੇ ਉਨ੍ਹਾਂ ਦੇ ਲੜਕੇ ਨੰੂ ਅਗਵਾ ਕਰ ਕੇ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਹੈ | ਇਸ ਸੰਬੰਧੀ ਧੀਰਜ਼ ਕੁਮਾਰ ਅਟਵਾਲ, ਕਮਲ ਅਟਵਾਲ ਪੁੱਤਰ ਕੁੰਦਨ ਲਾਲ, ਸਵਿਤਾ ਵਾਸੀ ਹੁਸ਼ਿਆਰਪੁਰ 'ਤੇ ਮੁਕੱਦਮਾ ਦਰਜ ਕੀਤਾ ਗਿਆ ਹੈ |
ਪਿਛਲੀ ਖ਼ਬਰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਠੱਗੇ 55 ਲੱਖ, ਪਰਚਾ ਦਰਜ ਅਗਲੀ ਖ਼ਬਰ 'ਆਪ' ਦੀ ਸਰਕਾਰ ਨੇ ਪੰਜਾਬ ਦਾ ਮਾਹੌਲ ਵਿਗਾੜਿਆ-ਖਹਿਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।