16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਨਵੇਂ ਚੁਣੇ ਸਰਪੰਚਾਂ ਤੇ ਪੰਚਾਂ ਨੂੰ ਦਿੱਤੀ ਸਿਖਲਾਈ ਪੰਚਾਇਤਾਂ ਲਈ ਬੇਹੱਦ ਲਾਹੇਵੰਦ ਹੋਵੇਗੀ-ਵਿਨੋਦ ਕੁਮਾਰ ਬੀ.ਡੀ.ਪੀ.ਓ

ਅਜੀਤ ਡੈਸਕ 01-06-2025
ਮੂਣਕ, 31 ਮਈ (ਭਾਰਦਵਾਜ, ਸਿੰਗਲਾ)-ਪ੍ਰਾਦੇਸ਼ਿਕ ਦਿਹਾਤੀ ਵਿਕਾਸ ਤੇ ਪੰਚਾਇਤੀ ਰਾਜ ਸੰਸਥਾ ਮੋਹਾਲੀ ਪੰਜਾਬ ਵੱਲੋਂ ਨਵੇਂ ਚੁਣੇ ਗਏ ਸਰਪੰਚਾਂ/ਪੰਚਾਂ ਲਈ ਬਲਾਕ ਪੱਧਰ 'ਤੇ ਤਿੰਨ ਰੋਜ਼ਾ ਮੁੱਢਲਾ ਸਿਖਲਾਈ ਪ੍ਰੋਗਰਾਮ ਬੀਡੀਪੀਓ ਵਿਨੋਦ ਕੁਮਾਰ ਜੋਸ਼ੀ ਦੀ ਅਗਵਾਈ ਹੇਠ ਆਯੋਜਿਤ ਕਰਵਾਇਆ ਗਿਆ | ਉਨ੍ਹਾਂ ਦੱਸਿਆ ਕਿ ਸਿਖਲਾਈ ਪ੍ਰੋਗਰਾਮ ਵਿਚ ਪੰਚਾਇਤੀ ਰਾਜ ਸੰਸਥਾਵਾਂ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਮਾਸਟਰ ਰਿਸੋਰਸ ਪਰਸਨ, ਸਿਹਤ ਤੇ ਪਰਿਵਾਰ ਭਲਾਈ ਵਿਭਾਗ ਸਮੇਤ ਵੱਖ-ਵੱਖ ਵਿਭਾਗਾਂ ਦੁਆਰਾ ਦਿੱਤੀ ਗਈ ਟਰੇਨਿੰਗ ਦੌਰਾਨ ਪੰਜਾਬ ਸਰਕਾਰ ਦੀਆਂ ਵੱਖ-2 ਸਕੀਮਾਂ ਦੇ ਨਾਲ ਨਾਲ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਦੀਆਂ ਸਾਂਝੀਆਂ ਸਕੀਮਾਂ ਬਾਰੇ ਵੀ ਜਾਗਰੂਕ ਕੀਤਾ ਗਿਆ | ਸਿਖਲਾਈ ਪ੍ਰੋਗਰਾਮ ਦੌਰਾਨ 73ਵੀਂ ਸੋਧ, ਗ੍ਰਾਮ ਸਭਾ, ਗ੍ਰਾਮ ਪੰਚਾਇਤ, ਜੀਡੀਪੀਡੀ ਪਲਾਨ, 15ਵਾਂ ਵਿੱਤ ਕਮਿਸ਼ਨ, ਮਗਨਰੇਗਾ, ਸਥਾਈ ਵਿਕਾਸ ਦੇ 17 ਟੀਚੇ ਅਤੇ 9 ਥੀਮਾਂ ਸਮੇਤ ਵੱਖ ਵੱਖ ਵਿਭਾਗਾਂ ਦੀਆਂ ਸਕੀਮਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ | ਉਨ੍ਹਾਂ ਕਿਹਾ ਕਿ ਇਹ ਸਿਖਲਾਈ ਪ੍ਰੋਗਰਾਮ ਸਮੁੱਚੀਆਂ ਪੰਚਾਇਤਾਂ ਲਈ ਬੇਹੱਦ ਲਾਹੇਵੰਦ ਹੋਵੇਗਾ | ਇਸ ਟਰੇਨਿੰਗ ਦੌਰਾਨ 39 ਗ੍ਰਾਮ ਪੰਚਾਇਤਾਂ ਦੇ 311 ਪੰਚਾਂ/ਸਰਪੰਚਾਂ ਨੂੰ 6 ਕਲੱਸਟਰ ਬਣਾ ਕੇ ਟਰੇਨਿੰਗ ਦਿੱਤੀ ਗਈ | ਇਸ ਟਰੇਨਿੰਗ ਦੌਰਾਨ ਗੁਰਿੰਦਰ ਸ਼ਰਮਾ ਮਾਸਟਰ ਰਿਸੋਰਸ ਪਰਸਨ ਐੱਸ.ਆਈ.ਆਰ.ਡੀ ਮੋਹਾਲੀ, ਜਸਵੀਰ ਕੌਰ ਮਾਸਟਰ ਰਿਸੋਰਸ ਪਰਸਨ ਐੱਸ.ਆਈ.ਆਰ.ਡੀ ਮੋਹਾਲੀ, ਨਰਿੰਦਰ ਪਾਲ ਸਿੰਘ ਬਲਾਕ ਐਜੂਕੇਟਰ ਸਿਹਤ ਵਿਭਾਗ, ਨਰੇਸ਼ ਕੁਮਾਰ ਪੰਚਾਇਤ ਅਫ਼ਸਰ, ਸਮਨਦੀਪ ਸਿੰਘ, ਜੈਵੀਰ ਸਿੰਘ, ਗੁਰਪ੍ਰੀਤ ਸਿੰਘ ਨੇ ਹਾਜ਼ਰੀਨ ਨੂੰ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਤੋਂ ਜਾਣੂ ਕਰਵਾਇਆ |
ਪਿਛਲੀ ਖ਼ਬਰ ਮੈਰਿਟ 'ਚ ਆਉਣ ਵਾਲੀਆਂ ਵਿਦਿਆਰਥਣਾਂ ਸਨਮਾਨਿਤ ਅਗਲੀ ਖ਼ਬਰ ਸੇਵਾ ਮੁਕਤੀ ਮੌਕੇ ਭਾਵੁਕਤਾ ਵਾਲਾ ਮਾਹੌਲ ਸਿਰਜਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।