12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਗਲੋਬਲ ਫਲਾਇਰਜ਼ ਆਇਲਟਸ ਤੇ ਇਮੀਗ੍ਰੇਸ਼ਨ ਨੇ ਵਿਦਿਆਰਥਣ ਦਾ 5 ਦਿਨਾਂ 'ਚ ਲਗਵਾਇਆ ਯੂ.ਕੇ ਸਟੱਡੀ ਵੀਜ਼ਾ

ਅਜੀਤ ਡੈਸਕ 31-12-2025
ਬੱਧਨੀ ਕਲਾਂ, 30 ਦਸੰਬਰ (ਸੰਜੀਵ ਕੋਛੜ)-ਬੱਧਨੀ ਕਲਾਂ ਅਤੇ ਆਸ ਪਾਸ ਦੇ ਇਲਾਕੇ 'ਚ ਆਪਣੀ ਵੱਖਰੀ ਪਹਿਚਾਣ ਬਣਾ ਚੁੱਕੀ ਆਇਲਟਸ ਅਤੇ ਇਮੀਗ੍ਰੇਸ਼ਨ ਸੰਸਥਾ ਗਲੋਬਲ ਫਲਾਇਰਜ਼ ਨੇ ਇਕ ਹੋਰ ਸ਼ਾਨਦਾਰ ਸਫਲਤਾ ਦਰਜ ਕਰਦਿਆਂ ਧਰਮਕੋਟ ਏਰੀਏ 'ਚ ਪੈਂਦੇ ਪਿੰਡ ਬੱਡੂਵਾਲ ਦੀ ਰਹਿਣ ਵਾਲੀ ਵਿਦਿਆਰਥਣ ਕੋਮਲਪ੍ਰੀਤ ਕੌਰ ਨੂੰ ਯੂ.ਕੇ. ਦੀ ਯੂਨੀਵਰਸਿਟੀ ਆਫ ਸੰਦਰਲੈਂਡ ਵਿਚ ਦਾਖਲੇ ਲਈ ਕੇਵਲ 5 ਦਿਨਾਂ ਵਿਚ ਸਟੱਡੀ ਵੀਜ਼ਾ ਪ੍ਰਾਪਤ ਕਰਵਾ ਕੇ ਵਿਦਿਆਰਥਣ ਦਾ ਵਿਦੇਸ਼ ਦੀ ਧਰਤੀ 'ਤੇ ਉਚੇਰੀ ਵਿੱਦਿਆ ਪੂਰੀ ਕਰਨ ਦਾ ਸੁਪਨਾ ਸਾਕਾਰ ਕਰਵਾਇਆ ਹੈ | ਇਸ ਸਮੇਂ ਗਲੋਬਲ ਫਲਾਇਰਜ਼ ਦੇ ਡਾਇਰੈਕਟਰ ਰਜਤ ਪਲਤਾ ਨੇ ਕੋਮਲਪ੍ਰੀਤ ਦੇ ਮਾਤਾ ਪਿਤਾ ਨੂੰ ਵਧਾਈ ਦਿੰਦਿਆਂ ਅਤੇ ਵਿਦਿਆਰਥਣ ਨੂੰ ਸਨਮਾਨਿਤ ਕਰਦਿਆਂ ਕਿਹਾ ਕਿ ਯੂ.ਕੇ. ਵਿਚ ਇਸ ਸਮੇਂ ਵਿਦਿਆਰਥੀਆਂ ਦਾ ਭਵਿੱਖ ਬਹੁਤ ਚੰਗਾ ਹੈ | ਉਨ੍ਹਾਂ ਕਿਹਾ ਕਿ ਉੱਥੇ ਦੀਆਂ ਯੂਨੀਵਰਸਿਟੀਆਂ ਉੱਚ ਪੱਧਰੀ ਸਿੱਖਿਆ, ਪ੍ਰੈਕਟੀਕਲ ਸਿਖਲਾਈ ਅਤੇ ਰੁਜ਼ਗਾਰ ਦੇ ਬਿਹਤਰ ਮੌਕੇ ਮੁਹੱਈਆ ਕਰਵਾ ਰਹੀਆਂ ਹਨ | ਇਸ ਸਮੇਂ ਕੋਮਲਪ੍ਰੀਤ ਕੌਰ ਨੇ ਵੀ ਗਲੋਬਲ ਫਲਾਇਰਜ਼ ਦੇ ਸਟਾਫ ਵਲੋਂ ਹਰ ਪੜਾਅ 'ਤੇ ਇਮਾਨਦਾਰੀ ਅਤੇ ਮਦਦਗਾਰ ਰਵੱਈਏ ਦੀ ਸਲਾਹੁਤ ਕਰਦਿਆਂ ਉਨ੍ਹਾਂ ਦੀਆਂ ਸੇਵਾਵਾਂ ਦੀ ਖੁੱਲ੍ਹ ਕੇ ਪ੍ਰਸ਼ੰਸ਼ਾ ਕੀਤੀ | ਗਲੋਬਲ ਫਲਾਇਰਜ਼ ਦੀ ਟੀਮ ਨੇ ਗੱਲਬਾਤ ਕਰਦਿਆਂ ਕਿਹਾ ਕਿ ਬਹੁਤ ਹੀ ਵਧੀਆ ਯੂਨੀਵਰਸਿਟੀ ਦੇ ਦਾਖਲੇ ਅਤੇ ਇੰਟਰਵਿਊ ਦੀ ਤਿਆਰੀ ਤੋਂ ਲੈ ਕੇ ਵੀਜ਼ਾ ਫਾਈਲਿੰਗ ਤੱਕ ਸਾਰਾ ਕੰਮ ਪੂਰੀ ਪਾਰਦਰਸ਼ਤਾ ਅਤੇ ਕਾਨੂੰਨੀ ਵਿਧੀ ਰਾਹੀਂ ਕੀਤਾ ਜਾਂਦਾ ਹੈ ਉਨ੍ਹਾਂ ਹੋਰਨਾਂ ਚਾਹਵਾਨ ਵਿਦਿਆਰਥੀਆਂ ਨੂੰ ਵੀ ਦਫਤਰੀ ਸਮੇਂ ਸੰਪਰਕ ਕਰਨ ਦੀ ਅਪੀਲ ਕੀਤੀ |
ਪਿਛਲੀ ਖ਼ਬਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਮੋਗਾ ਵਲੋਂ ਰੈੱਡ ਕਰਾਸ ਡੀ-ਅਡੀਕਸ਼ਨ ਸੈਂਟਰ, ਜਨੇਰ ਵਿਖੇ ਜਾਗਰੂਕਤਾ ਸੈਮੀਨਾਰ ਅਗਲੀ ਖ਼ਬਰ ਪੰਜਾਬ ਰਾਜ ਗੁਦਾਮ ਨਿਗਮ ਜ਼ਿਲ੍ਹਾ ਮੋਗਾ ਦੀ ਨਵੀਂ ਬਿਲਡਿੰਗ ਦਾ ਚੇਅਰਮੈਨ ਗੁਰਦੇਵ ਸਿੰਘ ਲਾਖਨਾ ਨੇ ਕੀਤਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।