13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਟਰੈਫ਼ਿਕ ਪੁਲਿਸ ਨੇ ਵਾਹਨਾਂ 'ਤੇ ਰਿਫ਼ਲੈਕਟਰ ਲਗਾਏ

ਅਜੀਤ ਡੈਸਕ 31-12-2025
ਫ਼ਰੀਦਕੋਟ, 30 ਦਸੰਬਰ (ਜਸਵੰਤ ਸਿੰਘ ਪੁਰਬਾ)-ਟਰੈਫਿਕ ਪੁਲਿਸ ਫ਼ਰੀਦਕੋਟ ਵਲੋਂ ਵੱਧ ਰਹੀ ਸਰਦੀ ਦੌਰਾਨ ਪੈ ਰਹੀ ਧੁੰਦ 'ਚ ਸੜਕੀ ਹਾਦਸਿਆਂ ਨੂੰ ਰੋਕਣ ਲਈ ਜ਼ਿਲ੍ਹਾ ਪੁਲਿਸ ਮੁਖੀ ਡਾ. ਪ੍ਰਗਿਆ ਜੈਨ ਦੀਆਂ ਹਦਾਇਤਾਂ 'ਤੇ ਏ.ਐੱਸ.ਆਈ. ਸਵਰਨ ਸਿੰਘ ਸੇਖੋਂ ਦੀ ਅਗਵਾਈ 'ਚ ਉਨ੍ਹਾਂ ਦੀ ਟੀਮ ਨੇ ਜੁਬਲੀ ਚੌਕ ਨੇੜੇ ਵਾਹਨਾਂ ਨੂੰ ਰੋਕ ਕੇ ਉਨ੍ਹਾਂ 'ਤੇ ਰਿਫ਼ਲੈਕਟਰ ਲਗਾ ਕੇ ਹਦਾਇਤ ਕੀਤੀ ਕਿ ਉਹ ਇਨ੍ਹਾਂ ਦਿਨਾਂ ਵਿਚ ਪੂਰੀ ਜ਼ਿੰਮੇਵਾਰੀ ਨਾਲ ਆਪਣੇ ਵਾਹਨ ਚਲਾਉਣ ਤਾਂ ਜੋ ਕਿਸੇ ਵੀ ਪ੍ਰਕਾਰ ਦੇ ਸੜਕੀ ਹਾਦਸੇ ਤੋਂ ਬਚਿਆ ਜਾ ਸਕੇ | ਇਸ ਮੌਕੇ ਏ.ਐੱਸ.ਆਈ. ਲਖਵਿੰਦਰ ਸਿੰਘ, ਏ.ਐੱਸ.ਆਈ. ਕਰਮਜੀਤ ਸ਼ਰਮਾ ਅਤੇ ਹੋਮਗਾਰਡ ਜਵਾਨ ਪੂਨਮ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਆਤਮ ਰਸ ਕੀਰਤਨ ਸਮਾਗਮ ਅੱਜ ਅਗਲੀ ਖ਼ਬਰ ਜਨਤਕ ਸਥਾਨ 'ਤੇ ਨਸ਼ਾ ਕਰਦੇ ਵਿਅਕਤੀ ਨੂੰ ਕੀਤਾ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।