14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਵਿਧਾਇਕ ਗੁਰਕੀਰਤ ਸਿੰਘ ਕੋਟਲੀ ਨੇ ਕਾਂਗਰਸੀ ਆਗੂਆਂ ਨਾਲ ਕੀਤਾ ਦੁੱਖ ਪ੍ਰਗਟ

ਅਜੀਤ ਡੈਸਕ 31-12-2025
ਫ਼ਰੀਦਕੋਟ, 30 ਦਸੰਬਰ (ਜਸਵੰਤ ਸਿੰਘ ਪੁਰਬਾ)-ਸਿਵਲ ਹਸਪਤਾਲ 'ਚੋਂ ਰਿਟਾਇਰਡ ਸੁਪਰਵਾਈਜ਼ਰ ਗੁਰਮੇਲ ਕੌਰ ਦੇ ਅਚਾਨਕ ਅਕਾਲ ਚਲਾਣਾ ਕਰਨ 'ਤੇ ਸਾਬਕਾ ਮੰਤਰੀ ਪੰਜਾਬ ਗੁਰਕੀਰਤ ਸਿੰਘ ਕੋਟਲੀ ਵਿਧਾਇਕ ਖੰਨਾ, ਓਪੇਂਦਰ ਸ਼ਰਮਾ ਸਾਬਕਾ ਮੰਤਰੀ ਪੰਜਾਬ, ਨਵਦੀਪ ਸਿੰਘ ਬੱਬੂ ਬਰਾੜ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ, ਗਰੀਸ਼ ਛਾਬੜਾ ਸੀਨੀਅਰ ਕਾਂਗਰਸੀ ਲੀਡਰ ਅਤੇ ਹੋਰ ਕਾਂਗਰਸੀ ਆਗੂਆਂ ਸਮੇਤ ਉਨ੍ਹਾਂ ਦੇ ਪਤੀ ਸੁਖਦੇਵ ਸਿੰਘ ਰਿਟਾਇਰਡ ਬੀ.ਪੀ.ਈ.ਓ ਅਤੇ ਗੁਰਦੇਵ ਸਿੰਘ ਚਰਨ ਸਾਬਕਾ ਸੀਨੀਅਰ ਵਾਈਸ ਚੇਅਰਮੈਨ ਵਿਮੁਕਤ ਜਾਤੀਆਂ ਭਲਾਈ ਬੋਰਡ ਪੰਜਾਬ ਦੇ ਨਾਲ ਦੁੱਖ ਸਾਂਝਾ ਕਰਨ ਲਈ ਉਨ੍ਹਾਂ ਦੇ ਗ੍ਰਹਿ ਟੀਚਰ ਕਾਲੋਨੀ ਫ਼ਰੀਦਕੋਟ ਵਿਖੇ ਪਹੁੰਚੇ | ਇਸ ਮੌਕੇ ਡਾ. ਰੇਸ਼ਮ ਸਿੰਘ ਬਾਹੀਆ ਪ੍ਰਧਾਨ ਸੇਵਾ ਦਲ ਪੰਜਾਬ, ਜਗਦੀਪ ਸਿੰਘ ਢਿੱਲੋਂ, ਕਰਨੈਲ ਸਿੰਘ ਬਰਗਾੜੀ, ਬਚਿੱਤਰ ਸਿੰਘ, ਜਸਵੰਤ ਸਿੰਘ ਟੈਕਸ ਇੰਸਪੈਕਟਰ, ਕੰਵਰ ਸ਼ੇਰਪਾਲ ਸਿੰਘ ਐੱਸ.ਡੀ.ਓ, ਮਾਸਟਰ ਜਸਮੇਲ ਸਿੰਘ, ਸੁਖਦੇਵ ਸਿੰਘ ਫ਼ੌਜੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਜਨਤਕ ਸਥਾਨ 'ਤੇ ਨਸ਼ਾ ਕਰਦੇ ਵਿਅਕਤੀ ਨੂੰ ਕੀਤਾ ਕਾਬੂ ਅਗਲੀ ਖ਼ਬਰ ਡਾ. ਸੈਫੂਦੀਨ ਕਿਚਲੂ ਸਕੂਲ ਮੋਗਾ ਵਿਖੇ ਸਪਾਰਕਸ ਪ੍ਰੀ-ਬੋਰਡ ਸਿਮੂਲੇਸ਼ਨ ਟੈੱਸਟ-2025 ਦੇ ਜੇਤੂਆਂ ਦਾ ਸਨਮਾਨ ਸਮਾਰੋਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।