06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਭਾਰਤੀ ਜਨਤਾ ਪਾਰਟੀ ਦੇ ਨਿਸ਼ਾਨ 'ਤੇ ਚੋਣ ਲੜਨ ਵਾਲੇ ਉਮੀਦਵਾਰਾਂ ਦੀ ਬੈਠਕ

ਅਜੀਤ ਡੈਸਕ 23-12-2025
*ਕਿਸ਼ਨਪੁਰਾ ਕਲਾਂ, 22 ਦਸੰਬਰ (ਪਰਮਿੰਦਰ ਸਿੰਘ ਗਿੱਲ, ਅਮੋਲਕ ਸਿੰਘ ਕਲਸੀ)-ਭਾਰਤੀ ਜਨਤਾ ਪਾਰਟੀ ਦੇ ਨਿਸ਼ਾਨ 'ਤੇ ਚੋਣਾਂ ਲੜਨ ਵਾਲੇ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰਾਂ ਦੀ ਬੈਠਕ ਸੱਦੀ ਗਈ | ਜਿਸ ਵਿਚ ਨਵਲ ਸੂਦ ਸਟੇਟ ਐਜੂਕੇਸ਼ਨ ਸੈਲ, ਬਲਵੰਤ ਸਿੰਘ ਸੈਕਟਰੀ ਜ਼ਿਲ੍ਹਾ ਮੋਗਾ, ਵਿਸ਼ਾਲ ਨਰੂਲਾ ਵਾਈਸ ਪ੍ਰਧਾਨ ਜ਼ਿਲ੍ਹਾ ਯੁਵਾ ਮੋਰਚਾ, ਵਿਨੇ ਗੋਇਲ ਯੁਵਾ ਪ੍ਰਧਾਨ, ਸੰਦੀਪ ਬਜਾਜ ਸ਼ਹਿਰੀ ਪ੍ਰਧਾਨ, ਸ਼ਮਸ਼ੇਰ ਸਿੰਘ ਕੈਲਾ ਸਮੇਤ ਪਾਰਟੀ ਦੇ ਸੀਨੀਅਰ ਆਗੂਆਂ ਨੇ ਹਿੱਸਾ ਲਿਆ | ਇਸ ਮੀਟਿੰਗ ਦੌਰਾਨ ਜਿੱਥੇ ਉਮੀਦਵਾਰਾਂ ਦੀ ਹੌਸਲਾ ਅਫਜਾਈ ਕੀਤੀ ਉੱਥੇ ਵੋਟਰਾਂ ਸਪੋਟਰਾਂ ਦਾ ਧੰਨਵਾਦ ਵੀ ਕੀਤਾ ਗਿਆ | ਆਗੂਆਂ ਨੇ ਕਿਹਾ ਕਿ ਵੱਡੀ ਗਿਣਤੀ ਦੇ ਵਿਚ ਧਰਮਕੋਟ ਦੇ ਵੋਟਰਾਂ ਨੇ ਭਾਰਤੀ ਜਨਤਾ ਪਾਰਟੀ ਤੇ ਭਰੋਸਾ ਕੀਤਾ ਅਤੇ ਕਮਲ ਦੇ ਨਿਸ਼ਾਨ ਨੂੰ ਵੋਟ ਪਾਈ | ਇਸ ਬੈਠਕ ਦੌਰਾਨ ਚੋਣਾਂ ਦੌਰਾਨ ਰਹੀਆਂ ਕਮੀਆਂ ਦਾ ਵਿਸ਼ਲੇਸ਼ਣ ਵੀ ਕੀਤਾ ਗਿਆ ਅਤੇ ਆਉਣ ਵਾਲੇ ਸਮੇਂ ਵਿਚ ਭਾਜਪਾ ਦੀਆਂ ਨੀਤੀਆਂ ਅਤੇ ਭਾਜਪਾ ਦੇ ਝੰਡੇ ਨੂੰ ਘਰ-ਘਰ ਪਹੁੰਚਾਉਣ ਲਈ ਵਰਕਰਾਂ ਨੂੰ ਪ੍ਰੇਰਿਤ ਕੀਤਾ | ਸੰਗਠਨ ਦੀ ਮਜ਼ਬੂਤੀ ਲਈ ਬੂਥ ਪੱਧਰ ਤੇ ਕਮੇਟੀਆਂ ਬਣਾਉਣ ਲਈ ਸ਼ਕਤੀ ਕੇਂਦਰਾਂ ਦਾ ਗਠਨ ਕਰਨ ਨਿਰਣਾ ਲਿਆ ਗਿਆ | ਅੱਜ ਦੀ ਮੀਟਿੰਗ ਵਿਚ ਸੁਲਤਾਨ ਸੇਵਕ ਸਿੰਘ ਮੱਲ੍ਹੀ, ਦਰਸ਼ਨ ਸਿੰਘ ਘਾਰੂ, ਗੁਰਮੀਤ ਸਿੰਘ ਸ਼ੇਰਪੁਰ, ਮੰਡਲ ਪ੍ਰਧਾਨ ਸੁਖਚੈਨ ਸਿੰਘ ਦਾਤਾ, ਰਾਉ ਵਰਿੰਦਰ ਪੱਬੀ, ਦਵਿੰਦਰ ਸਿੰਘ ਮਾਨ ਮੰਡਲ ਪ੍ਰਧਾਨ ਕਿਸ਼ਨਪੁਰਾ ਕਲਾਂ, ਜਗਜੀਤ ਸਿੰਘ ਇੰਦਰਗੜ੍ਹ ਵਾਈਸ ਪ੍ਰਧਾਨ, ਗੁਰਭੇਜ ਸਿੰਘ ਮੰਡਲ ਪ੍ਰਧਾਨ ਕੋਟ ਈਸੇ ਖਾਂ, ਗੁਰਨਾਮ ਸਿੰਘ ਮਸੀਤਾਂ, ਸੁਖਵਿੰਦਰ ਸਿੰਘ ਸੰਘੇੜਾ, ਬਲਵਿੰਦਰ ਸਿੰਘ ਕੈਲਾ, ਨਾਹਰ ਸਿੰਘ ਚੀਮਾ, ਹਰਮੰਦਰ ਸਿੰਘ ਲੁਹਾਰਾ, ਗੁਰਪ੍ਰੀਤ ਸਿੰਘ ਸਦਰਕੋਟ, ਬਲਜਿੰਦਰ ਸਿੰਘ ਨੂਰਪੁਰ ਹਕੀਮਾ, ਪ੍ਰੀਤਮ ਸਿੰਘ ਫ਼ਤਿਹਗੜ੍ਹ ਕੋਰੋਟਾਣਾ, ਮਨਜੀਤ ਕੌਰ, ਅੰਗਰੇਜ਼ ਸਿੰਘ ਜਲਾਲਾਬਾਦ, ਗੁਰਦੀਪ ਸਿੰਘ ਸੂਬੇਦਾਰ, ਸੁਰੈਣ ਸਿੰਘ ਭਿੰਡਰ ਕਲਾਂ, ਹਰਚੰਦ ਸਿੰਘ ਬੱਡੂਵਾਲ, ਸਰਬਜੀਤ ਸਿੰਘ ਕਿਸ਼ਨਪੁਰਾ ਕਲਾਂ, ਹਰਵਿੰਦਰ ਸਿੰਘ ਇੰਦਰਗੜ੍ਹ, ਤੀਰਥ ਸਿੰਘ ਮਹਿਣਾ, ਜਗਦੀਪ ਕੌਰ ਕਪੂਰੇ ਜਨਰਲ ਸਕੱਤਰ, ਅਮਨਦੀਪ ਕੌਰ, ਪਰਮਜੀਤ ਕੌਰ, ਵੀਰਪਾਲ ਕੌਰ ਪ੍ਰਧਾਨ ਮਹਿਲਾ ਮੋਰਚਾ ਧਰਮਕੋਟ, ਪਰਮਜੀਤ ਕੌਰ, ਮਨਦੀਪ ਕੌਰ ਤੋਂ ਇਲਾਵਾ ਹੋਰ ਵਰਕਰ ਹਾਜ਼ਰ ਸਨ |
ਪਿਛਲੀ ਖ਼ਬਰ ਸੀ.ਪੀ.ਆਈ. ਦੇ ਕਾਰਕੁਨਾਂ ਵਲੋਂ ਨਿਹਾਲ ਸਿੰਘ ਵਾਲਾ 'ਚ ਰੋਹ ਭਰਪੂਰ ਮੁਜ਼ਾਹਰਾ ਅਗਲੀ ਖ਼ਬਰ ਦਿਨ ਦਿਹਾੜੇ ਗਲੀ ਚੋਂ ਐਕਟਿਵਾ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।