ਅਜੀਤਵਾਲ, 9 ਦਸੰਬਰ (ਹਰਦੇਵ ਸਿੰਘ ਮਾਨ)-ਮਾਲਵੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਸੰਸਥਾ ਸਪਰਿੰਗ ਡਿਊ ਪਬਲਿਕ ਸਕੂਲ ਨਾਨਕਸਰ ਦੇ ਵਿਦਿਆਰਥੀਆਂ ਨੇ ਸਹੋਦਿਆ ਵੈਸਟ ਲੁਧਿਆਣਾ ਦੁਆਰਾ ਡੂਨ ਆਕਸਫੋਰਡ ਸਕੂਲ ਲੁਧਿਆਣਾ 'ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 5 ਸੋਨੇ, 5 ਚਾਂਦੀ ਤੇ 6 ਕਾਂਸੀ ਦੇ ਮੈਡਲ ਪ੍ਰਾਪਤ ਕੀਤੇ | ਲੜਕੀਆਂ ਦੇ ਈਵੈਂਟ 'ਚ ਸਕੂਲ ਵਿਦਿਆਰਥਣ ਪਰਮਜੀਤ ਕੌਰ ਨੇ (ਅੰਡਰ 14) 600 ਮੀਟਰ ਵਿਚ ਪਹਿਲਾ, ਲੰਬੀ ਛਾਲ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ, ਖੁਸ਼ਪ੍ਰੀਤ ਕੌਰ ਨੇ 400 ਮੀਟਰ 'ਚ ਪਹਿਲਾ, ਰਿਲੇਅ ਖਿਡਾਰਨਾਂ ਨਿਆਸ਼ਾ, ਤਨਵੀਰ ਕੌਰ, ਨੇਹਾ ਤੇ ਸਤਵੰਤ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ | ਤਨਵੀਰ ਕੌਰ ਨੇ ਲੰਬੀ ਛਾਲ 'ਚ ਪਹਿਲੀ ਤੇ 200 ਮੀਟਰ ਰੇਸ ਵਿਚ ਸੈਕੰਡ ਪੁਜ਼ੀਸ਼ਨ ਪ੍ਰਾਪਤ ਕੀਤੀ | ਨਿਆਸ਼ਾ ਨੇ 800 ਮੀਟਰ ਵਿਚ ਫ਼ਸਟ ਤੇ 400 ਮੀਟਰ ਵਿਚ ਸੈਕੰਡ ਸਥਾਨ ਪ੍ਰਾਪਤ ਕੀਤਾ | ਪ੍ਰਭਪ੍ਰੀਤ ਸਿੰਘ, ਗੁਰਪਾਲ ਸਿੰਘ, ਅਸ਼ੀਸ਼ ਗਰੋਵਰ ਅਤੇ ਪਰਮਦੀਪ ਸਿੰਘ ਨੇ ਰਿਲੇਅ ਵਿਚ ਤੀਜਾ ਸਥਾਨ ਹਾਸਲ ਕਰਦਿਆਂ ਸਕੂਲ ਵਿਦਿਆਰਥੀਆਂ ਨੇ ਓਵਰਆਲ ਸਹੋਦਿਆ ਟੂਰਨਾਮੈਂਟ 'ਚ ਤੀਜਾ ਸਥਾਨ ਪ੍ਰਾਪਤ ਕੀਤਾ | ਸਕੂਲ ਪਿ੍ੰਸੀਪਲ ਰੀਨਾ ਜੈਦਕਾ ਤੇ ਵਾਈਸ ਪਿ੍ੰਸੀਪਲ ਬੇਅੰਤ ਕੁਮਾਰ ਨੇ ਇਸ ਸ਼ਾਨਦਾਰ ਜਿੱਤ 'ਤੇ ਮਾਣ ਮਹਿਸੂਸ ਕਰਦਿਆਂ ਮਾਪਿਆਂ ਤੇ ਕੋਚ ਜਗਦੀਪ ਸਿੰਘ, ਕੁਲਜੀਤ ਕੌਰ, ਲਖਵੀਰ ਸਿੰਘ ਅਤੇ ਕੁਲਦੀਪ ਕੌਰ ਨੂੰ ਵਧਾਈ ਦਿੱਤੀ | ਇਸ ਸਮੇਂ ਸਮੂਹ ਮੈਨੇਜਮੈਂਟ ਮੈਂਬਰਜ਼ ਪੈ੍ਰਜ਼ੀਡੈਂਟ ਮਨਜੋਤ ਚੌਹਾਨ, ਚੇਅਰਮੈਨ ਬਲਦੇਵ ਬਾਵਾ, ਮੈਨੇਜਿੰਗ ਡਾਇਰੈਕਟਰ ਸੁਖਵਿੰਦਰ ਛਾਬੜਾ, ਡਾਇਰੈਕਟਰ ਨਵਨੀਤ ਚੌਹਾਨ, ਮੈਨੇਜਰ ਮਨਦੀਪ ਚੌਹਾਨ, ਮੈਨੇਜਿੰਗ ਡਾਇਰੈਕਟਰ ਬਹਾਦਰ ਸਿੰਘ ਸਿੱਧੂ ਅਤੇ ਹਰਜੀਤ ਸਿੰਘ ਸਿੱਧੂ ਯੂ.ਐਸ.ਏ. ਹਾਜ਼ਰ ਸਨ |