20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਜਾਗਰੂਕਤਾ ਸੈਮੀਨਾਰ ਲਗਾਇਆ

ਅਜੀਤ ਡੈਸਕ 10-12-2025
ਮੋਗਾ, 9 ਦਸੰਬਰ (ਸੁਰਿੰਦਰਪਾਲ ਸਿੰਘ)-ਮੋਗਾ ਜ਼ਿਲ੍ਹੇ ਦੀ ਨਾਮਵਰ ਵਿੱਦਿਅਕ ਸੰਸਥਾ ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ ਸੀ.ਬੀ.ਐਸ.ਈ. ਬੋਰਡ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕੌਂਸਲਿੰਗ ਹੱਬ ਆਫ਼ ਸਟੇਟ ਸਕੂਲ ਮਾਡਲ ਦੇ ਤਹਿਤ ਸੈਮੀਨਾਰ ਕਰਵਾਇਆ ਗਿਆ ਜਿਸ 'ਚ ਸਕੂਲ ਦੇ ਸਟੇਕ ਹੋਲਡਰ ਦਰਜਾ ਚਾਰ ਕਰਮਚਾਰੀ ਤੇ ਸਕੂਲ ਦੇ ਵੈਨ ਡਰਾਈਵਰਾਂ ਨੇ ਭਾਗ ਲਿਆ | ਇਸ ਪ੍ਰੋਗਰਾਮ ਦੇ ਤਹਿਤ 11ਵੀਂ ਜਮਾਤ ਦੇ ਵਿਦਿਆਰਥੀਆਂ ਵਲੋਂ ਸੰਤੁਲਿਤ ਖ਼ੁਰਾਕ ਵਿਸ਼ੇ 'ਤੇ ਸੈਮੀਨਾਰ ਲਗਾਇਆ ਗਿਆ | 11ਵੀਂ ਜਮਾਤ ਦੀ ਵਿਦਿਆਰਥਣ ਅਨਹਦ ਬਰਾੜ, ਵਿਦਿਆਰਥੀ ਅਨੰਤਜੋਤ ਸਿੰਘ ਤੇ ਪ੍ਰੀਤਮ ਘੋਸ਼ ਨੇ ਸੰਤੁਲਿਤ ਖ਼ੁਰਾਕ ਦੇ ਸੰਪੂਰਨ ਤੱਤਾਂ ਬਾਰੇ ਸਭ ਨੂੰ ਜਾਗਰੂਕ ਕੀਤਾ |
ਵਿਦਿਆਰਥੀਆਂ ਨੇ ਸਰਕਾਰ ਵਲੋਂ ਸਰਕਾਰੀ ਸਕੂਲਾਂ 'ਚ ਚਲਾਈਆਂ ਗਈਆਂ ਮਿਡ ਡੇ ਮੀਲ ਸਕੀਮਾਂ ਬਾਰੇ ਵੀ ਦੱਸਿਆ ਕਿ ਵਿਦਿਆਰਥੀਆਂ ਵਿਚ ਪੋਸ਼ਕ ਤੱਤਾਂ ਦੀ ਕਮੀ ਨੂੰ ਦੂਰ ਕਰਨ ਲਈ ਸਕੂਲ ਵਿਚ ਹੀ ਸੰਤੁਲਿਤ ਖ਼ੁਰਾਕ ਉਪਲਬਧ ਕਰਵਾਈ ਜਾਵੇ | ਪ੍ਰੋਗਰਾਮ ਦੇ ਅੰਤ 'ਵਚ ਬਾਇਉਲੋਜੀ ਵਿਭਾਗ ਦੇ ਅਧਿਆਪਕ ਤੇ ਕੁਆਰਡੀਨੇਟਰ ਸ਼ਿੰਦਰ ਸਿੰਘ ਬਰਾੜ ਨੇ ਵੀ ਸਭ ਨੂੰ ਆਪਣੇ ਭੋਜਨ ਵਿਚ ਸੰਤੁਲਿਤ ਖ਼ੁਰਾਕ ਨੂੰ ਸ਼ਾਮਿਲ ਕਰਨ, ਕਸਰਤ ਕਰਨ, ਵੱਧ ਤੋਂ ਵੱਧ ਪਾਣੀ ਪੀਣ ਤੇ ਉਚਿੱਤ ਮਾਤਰਾ ਵਿਚ ਨੀਂਦ ਲੈਣ ਬਾਰੇ ਦੱਸਿਆ | ਸਕੂਲ ਦੇ ਸਾਰੇ ਵੈਨ ਡਰਾਈਵਰਾਂ ਤੇ ਦਰਜਾ ਚਾਰ ਕਰਮਚਾਰੀਆਂ ਨੇ ਵਿਦਿਆਰਥੀਆਂ ਤੇ ਕੋਆਰਡੀਨੇਟਰ ਸ਼ਿੰਦਰ ਸਿੰਘ ਬਰਾੜ ਦਾ ਇਸ ਜਾਗਰੂਕਤਾ ਸੈਮੀਨਾਰ ਲਗਾਉਣ 'ਤੇ ਧੰਨਵਾਦ ਕੀਤਾ |
ਪਿਛਲੀ ਖ਼ਬਰ ਵਿਧਾਇਕ ਬਿਲਾਸਪੁਰ ਵਲੋਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੇ ਮੈਂਬਰਾਂ ਦੇ ਹੱਕ ਵਿਚ ਚੋਣ ਰੈਲੀ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਵਲੋਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਲਈ ਚੋਣ ਪ੍ਰਚਾਰ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।