20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਜ਼ਿਲ੍ਹਾ ਕਿ੍ਕਟ ਐਸੋਸੀਏਸ਼ਨ ਮੋਗਾ ਵਲੋਂ ਅੰਡਰ-14 ਕਿ੍ਕਟ ਟਰਾਇਲ ਦਾ ਐਲਾਨ

ਅਜੀਤ ਡੈਸਕ 10-12-2025
ਮੋਗਾ, 9 ਦਸੰਬਰ (ਸੁਰਿੰਦਰਪਾਲ ਸਿੰਘ)-ਜ਼ਿਲ੍ਹਾ ਕਿ੍ਕਟ ਐਸੋਸੀਏਸ਼ਨ ਮੋਗਾ ਵਲੋਂ ਅੰਡਰ-14 ਸਮੂਹ ਲਈ ਕਿ੍ਕਟ ਟਰਾਇਲ ਦਾ ਐਲਾਨ ਕਰ ਦਿੱਤਾ ਗਿਆ ਹੈ | ਗੱਲਬਾਤ ਕਰਦੇ ਹੋਏ ਕਮਲ ਅਰੋੜਾ ਅਪੈਕਸ ਮੈਂਬਰ ਨੇ ਦੱਸਿਆ ਕਿ ਟਰਾਇਲ 9 ਦਸੰਬਰ ਨੂੰ ਬਲੂਮਿੰਗ ਬਡਜ਼ ਸਕੂਲ ਅੰਮਿ੍ਤਸਰ ਬਾਈਪਾਸ ਮੋਗਾ ਤਲਵੰਡੀ ਭੰਗੇਰੀਆ ਵਿਚ ਸ਼ਾਮ 3:30 ਵਜੇ ਕਰਵਾਏ ਜਾਣਗੇ | ਜਿਨ੍ਹਾਂ ਖਿਡਾਰੀਆਂ ਦਾ ਜਨਮ 1 ਸਤੰਬਰ 2011 ਜਾਂ ਇਸ ਤੋਂ ਬਾਅਦ ਦਾ ਹੈ, ਉਹ ਇਸ ਟਰਾਇਲ ਵਿਚ ਹਿੱਸਾ ਲੈਣ ਦੇ ਯੋਗ ਹਨ | ਸਾਰੇ ਖਿਡਾਰੀਆਂ ਨੂੰ ਆਪਣੇ ਜਨਮ ਪ੍ਰਮਾਣ ਪੱਤਰ, ਆਧਾਰ ਕਾਰਡ ਤੇ ਪੂਰਾ ਕਿ੍ਕਟ ਕਿੱਟ ਨਾਲ ਹਾਜ਼ਰ ਹੋਣਾ ਲਾਜ਼ਮੀ ਹੈ | ਐਸੋਸੀਏਸ਼ਨ ਅਨੁਸਾਰ ਇਹ ਉੱਭਰਦੇ ਜੂਨੀਅਰ ਖਿਡਾਰੀਆਂ ਲਈ ਆਪਣੀ ਪ੍ਰਤਿਭਾ ਦਿਖਾਉਣ ਤੇ ਜ਼ਿਲ੍ਹਾ ਟੀਮ 'ਚ ਚੋਣ ਲਈ ਸ਼ਾਨਦਾਰ ਮੌਕਾ ਹੈ | ਮਾਪਿਆਂ ਤੇ ਕੋਚਾਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੇ ਬੱਚਿਆਂ ਨੂੰ ਸਮੇਂ 'ਤੇ ਟਰਾਇਲ ਸਥਾਨ 'ਤੇ ਲੈ ਕੇ ਆਉਣ | ਜ਼ਿਲ੍ਹਾ ਕਿ੍ਕਟ ਐਸੋਸੀਏਸ਼ਨ ਮੋਗਾ ਨੇ ਕਿਹਾ ਕਿ ਉਹ ਜ਼ਿਲ੍ਹਾ ਪੱਧਰ 'ਤੇ ਨਵੀਂ ਪ੍ਰਤਿਭਾ ਨੂੰ ਮੌਕਾ ਦੇਣ ਤੇ ਗ੍ਰਾਸਰੂਟ ਕਿ੍ਕਟ ਨੂੰ ਮਜ਼ਬੂਤ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ | ਇਸ ਮੌਕੇ ਡਾ. ਸੰਜੀਵ ਕੁਮਾਰ ਸੈਣੀ ਪੈਟਰਨ ਡੀ.ਸੀ.ਏ. ਮੋਗਾ, ਰਵਿੰਦਰ ਸਿੰਘ ਪ੍ਰਧਾਨ, ਰਾਜੀਵ ਕੁਮਾਰ ਜੁਆਇੰਟ ਸਕੱਤਰ, ਪ੍ਰਦੀਪ ਮੋਂਗਾ, ਸਨੀ ਮਨਚੰਦਾ, ਕੋਚ ਮਨਜੀਤ ਕੁਮਾਰ, ਬੇਅੰਤ ਸਿੰਘ ਢਿੱਲੋਂ, ਹਰਸ਼ਦੀਪ ਸਿੰਘ, ਕਪਿਲ ਦੇਵ ਅਤੇ ਹਰਸਿਮਰਨ ਸਿੰਘ ਵੀ ਮੌਜੂਦ ਸਨ |
ਪਿਛਲੀ ਖ਼ਬਰ ਪੰਜਾਬ ਕੋ-ਐਜੂਕੇਸ਼ਨ ਸਕੂਲ ਦੀਆਂ ਵਿਦਿਆਰਥਣਾਂ ਵਲੋਂ 'ਡਲਹੌਜ਼ੀ' ਦਾ ਵਿੱਦਿਅਕ ਟੂਰ ਲਗਾਇਆ <br/> ਅਗਲੀ ਖ਼ਬਰ ਚੇਅਰਮੈਨ ਰੱਤੀਆਂ, ਲਾਡੀ ਢੋਸ, ਮੱਖਣ ਬਰਾੜ ਤੇ ਰਾਜੇਆਣਾ ਨੇ ਮਾਹਲਾ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।