15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-12-2025

ਬੀ.ਐਲ.ਓ. ਯੂਨੀਅਨ ਆਗੂਆਂ ਨੂੰ ਜਾਰੀ ਨੋਟਿਸ ਵਿਰੁੱਧ ਰੋਸ

ਅਜੀਤ ਡੈਸਕ 09-12-2025
ਮੋਗਾ, 8 ਦਸੰਬਰ (ਸੁਰਿੰਦਰਪਾਲ ਸਿੰਘ)-ਬੀ.ਐਲ.ਓ. ਯੂਨੀਅਨ ਮੋਗਾ ਵਲੋਂ ਪੰਜਾਬ ਦੇ ਬਹੁਤਾਤ ਜ਼ਿਲਿ੍ਹਆਂ ਵਲੋਂ ਉਲੀਕੇ ਗਏ ਐਕਸ਼ਨ ਅਨੁਸਾਰ ਆਪਣੀ ਹੱਕੀ ਜਾਇਜ਼ ਮੰਗ ਡਬਲ ਡਿਊਟੀ ਤੋਂ ਛੋਟ ਲਈ ਹਲਕਾ ਨਿਹਾਲ ਸਿੰਘ ਵਾਲਾ, ਹਲਕਾ ਬਾਘਾ ਪੁਰਾਣਾ, ਹਲਕਾ ਮੋਗਾ, ਹਲਕਾ ਧਰਮਕੋਟ ਵਿਖੇ ਸਾਂਝੇ ਰੂਪ 'ਚ ਸ਼ਾਂਤਮਈ ਲੋਕਤੰਤਰੀ ਢੰਗ ਕੀਤੇ ਗਏ ਰੋਸ ਪ੍ਰਦਰਸ਼ਨ ਦੌਰਾਨ ਰਿਟਰਨਿੰਗ ਅਫ਼ਸਰ ਬਲਾਕ ਸੰਮਤੀ ਚੋਣਾਂ ਨਿਹਾਲ ਸਿੰਘ ਵਾਲਾ ਵਲੋਂ ਬੀ.ਐਲ.ਓ. ਯੂਨੀਅਨ ਆਗੂ ਜਸਵਿੰਦਰ ਸਿੰਘ ਨਿਹਾਲ ਸਿੰਘ ਵਾਲਾ, ਜਸਵੀਰ ਸਿੰਘ, ਬਲਰਾਜ ਦਾਸ ਤੇ ਹਮਾਇਤ ਕਰ ਰਹੇ ਡੀ.ਟੀ.ਐਫ. ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਵਿਰੁੱਧ ਗ਼ਲਤ ਦੋਸ਼ ਲਾ ਕੇ ਜਾਰੀ ਕੀਤੇ ਗਏ ਨੋਟਿਸ ਦਾ ਸਖ਼ਤ ਵਿਰੋਧ ਕਰਦਿਆਂ ਐਸ.ਸੀ. ਬੀ.ਸੀ. ਅਧਿਆਪਕ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਮਾਰਸ਼ਲ, ਵੀਰ ਸਿੰਘ ਮੋਗਾ, ਹਰਜਿੰਦਰ ਸਿੰਘ ਪੁਰਾਣੇ ਵਾਲਾ ਨੇ ਦੱਸਿਆ ਕਿ ਸਮੂਹ ਬੀ.ਐਲ.ਓ. ਯੂਨੀਅਨ ਸਮੇਤ ਵੱਖ-ਵੱਖ ਮੁਲਾਜ਼ਮ, ਕਿਸਾਨ, ਮਜ਼ਦੂਰ ਜਥੇਬੰਦੀਆਂ ਵਲੋਂ ਸਾਂਝੇ ਰੂਪ 'ਚ ਜ਼ਬਰਦਸਤ ਰੋਸ ਪ੍ਰਦਰਸ਼ਨ 9 ਦਸੰਬਰ ਨੂੰ ਬਾਅਦ ਦੁਪਹਿਰ ਡਿਪਟੀ ਕਮਿਸ਼ਨਰ ਦਫ਼ਤਰ ਮੋਗਾ ਵਿਖੇ ਕਰਨ ਦਾ ਐਲਾਨ ਕੀਤਾ ਗਿਆ ਹੈ ਜਿਸ 'ਚ ਐਸ.ਸੀ. ਬੀ.ਸੀ. ਅਧਿਆਪਕ ਯੂਨੀਅਨ ਦੇ ਆਗੂ ਤੇ ਅਧਿਆਪਕ ਸਾਥੀ ਵੱਡੀ ਗਿਣਤੀ 'ਚ ਸ਼ਮੂਲੀਅਤ ਕਰਨਗੇ | ਸਮੂਹ ਬੀ.ਐਲ.ਓ., ਅਧਿਆਪਕ ਮੁਲਾਜ਼ਮ ਵਰਗ ਵੱਡੀ ਗਿਣਤੀ 'ਚ ਸ਼ਮੂਲੀਅਤ ਕਰਨਗੇ | ਆਪਣਾ ਰੋਸ ਪ੍ਰਗਟ ਕਰਨ ਲਈ ਸਮੁੱਚਾ ਮੁਲਾਜ਼ਮ ਵਰਗ 9 ਦਸੰਬਰ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਮੋਗਾ ਵਿਖੇ ਲਾਜ਼ਮੀ ਤੌਰ 'ਤੇ ਇਕੱਤਰ ਹੋ ਕੇ ਜਬਰ ਤੇ ਧੱਕੇਸ਼ਾਹੀ ਨੂੰ ਆਪਸੀ ਏਕਤਾ ਨਾਲ ਠੱਲ੍ਹ ਪਾਉਣਗੇ | ਇਸ ਸਮੇਂ ਹੈਪੀ ਸਿੰਘ ਮੋਗਾ, ਬੇਅੰਤ ਸਿੰਘ ਮੋਗਾ, ਜਤਿੰਦਰ ਸਿੰਘ, ਬਲਦੇਵ ਸਿੰਘ, ਕੁਲਦੀਪ ਸਿੰਘ ਦਾਤੇਵਾਲ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪੰਜਾਬ ਦੀਆਂ 3 ਰੋਇੰਗ ਖਿਡਾਰਨਾਂ ਏਸ਼ੀਅਨ ਗੇਮਜ਼ ਦੀ ਤਿਆਰੀ ਲਈ ਆਸਟੇ੍ਰਲੀਆ ਜਾਣਗੀਆਂ ਅਗਲੀ ਖ਼ਬਰ ਮੋਗਾ ਦੇ ਡੀ. ਸੀ. ਦਫ਼ਤਰ ਵਿਖੇ ਖ਼ਾਲਿਸਤਾਨ ਦਾ ਝੰਡਾ ਲਹਿਰਾਉਣ ਦੇ ਮਾਮਲੇ 'ਚ ਮੁਲਜ਼ਮ ਨੂੰ ਨਹੀਂ ਮਿਲੀ ਜ਼ਮਾਨਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।