15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-12-2025

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਵੱਖ-ਵੱਖ ਥਾੲੀਂ ਬਿਜਲੀ ਸੋਧ ਬਿਲ ਦੀਆਂ ਕਾਪੀਆਂ ਫੂਕੀਆਂ

ਅਜੀਤ ਡੈਸਕ 09-12-2025
ਐਸ.ਕੇ.ਐਮ., ਬਿਜਲੀ ਬੋਰਡ ਤੇ ਭਰਾਤਰੀ ਜਥੇਬੰਦੀਆਂ ਨੇ ਕੇਂਦਰ ਸਰਕਾਰ ਵਲੋਂ ਲਿਆਂਦੇ ਜਾ ਰਹੇ ਮਾਰੂ ਬਿੱਲਾਂ ਦੀਆਂ ਕਾਪੀਆਂ ਸਾੜੀਆਂ
ਮੋਗਾ, 8 ਦਸੰਬਰ (ਸੁਰਿੰਦਰਪਾਲ ਸਿੰਘ)-132 ਕੇ.ਵੀ. ਸਬ ਸਟੇਸ਼ਨ ਪਿੰਡ ਚੜਿੱਕ ਵਿਖੇ ਸੰਯੁਕਤ ਕਿਸਾਨ ਮੋਰਚਾ ਪੰਜਾਬ ਬਿਜਲੀ ਬੋਰਡ ਵਿਚ ਕੰਮ ਕਰਦੀਆਂ ਜਥੇਬੰਦੀਆਂ ਤੇ ਹੋਰ ਭਰਾਤਰੀ ਜਥੇਬੰਦੀਆਂ ਨੇ ਬੀਤੇ ਦਿਨ ਲੁਧਿਆਣ ੇ ਕੀਤੀ ਗਈ ਮੀਟਿੰਗ ਦੇ ਫ਼ੈਸਲੇ ਅਨੁਸਾਰ ਧਰਨਾ ਲਾਇਆ | ਧਰਨੇ ਨੂੰ ਸੰਬੋਧਨ ਕਰਦਿਆਂ ਲਖਵੀਰ ਸਿੰਘ ਚੜਿੱਕ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਬਿਜਲੀ ਸੋਧ ਬਿੱਲ 2025 ਲੈ ਕੇ ਆ ਰਹੀ ਹੈ | ਇਸ 'ਚ ਸਪੱਸ਼ਟ ਲਿਖਿਆ ਹੈ ਕਿ ਆਉਣ ਵਾਲੇ ਪੰਜ ਸਾਲਾਂ ਵਿਚ ਬਿਜਲੀ ਸਬਸਿਡੀ ਬਿਲਕੁਲ ਖ਼ਤਮ ਕਰ ਦਿੱਤੀ ਜਾਵੇਗੀ ਤੇ ਬਿਜਲੀ ਦੇ ਰੇਟ ਘਰੇਲੂ ਤੇ ਵਪਾਰਕ ਅਦਾਰਿਆਂ ਲਈ ਇਕੋ ਜਿਹੇ ਹੋਣਗੇ ਤੇ ਮੀਟਰ ਪ੍ਰੀਪੇਡ ਹੋਣਗੇ | ਮਤਲਬ ਫੋਨਾਂ ਦੀ ਤਰ੍ਹਾਂ ਉਸ ਵਿਚ ਪੈਸੇ ਹੋਣਗੇ ਤਾਂ ਹੀ ਬਿਜਲੀ ਚੱਲੇਗੀ, ਨਹੀਂ ਤਾਂ ਬਿਜਲੀ ਬੰਦ ਹੋ ਜਾਵੇਗੀ | ਧਰਨੇ ਦੇ ਅਖੀਰ 'ਚ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ | ਧਰਨੇ ਨੂੰ ਨਛੱਤਰ ਸਿੰਘ ਝੰਡੇਵਾਲਾ, ਭਿੰਦਰ ਸਿੰਘ ਤਾਰੇਵਾਲਾ, ਸੰਦੀਪ ਸਿੰਘ ਨਾਹਲ ਖੋਟੇ, ਗੁਰਦੀਪ ਸਿੰਘ, ਰਾਣਾ ਸਿੰਘ, ਸੁਲੱਖਣ ਸਿੰਘ, ਗੁਰਮੀਤ ਸਿੰਘ, ਜੀਤ ਸਿੰਘ ਕੋਠੇ, ਜਸਵਿੰਦਰ ਸਿੰਘ ਨੇ ਸੰਬੋਧਨ ਕੀਤਾ |
ਸਬਡਵੀਜ਼ਨ ਬਿਜਲੀ ਬੋਰਡ ਵਿਖੇ ਪੰਜਾਬ ਸਰਕਾਰ ਖ਼ਿਲਾਫ਼ ਕਿਸਾਨਾਂ ਨੇ ਕੀਤੀ ਨਾਅਰੇਬਾਜ਼ੀ
ਫ਼ਤਿਹਗੜ੍ਹ ਪੰਜਤੂਰ, (ਜਸਵਿੰਦਰ ਸਿੰਘ ਪੋਪਲੀ)-ਕੇਂਦਰ ਸਰਕਾਰ ਸੂਬਿਆਂ ਤੋਂ ਬਿਜਲੀ ਦੀ ਸਹੂਲਤਾਂ ਖੋਹ ਕੇ ਆਪਣੇ ਹੱਥ ਕਰ ਰਹੀ ਹੈ, ਜਿਸ ਦੇ ਵਿਰੋਧ 'ਚ ਕਿਸਾਨ ਸੰਯੁਕਤ ਮੋਰਚੇ ਦੇ ਸੱਦੇ 'ਤੇ ਫ਼ਤਿਹਗੜ੍ਹ ਪੰਜਤੂਰ, ਭੈਣੀ, ਤਖਤੂ ਵਾਲਾ, ਧਰਮ ਸਿੰਘ ਵਾਲਾ, ਦਾਨੇਵਾਲਾ ਤੇ ਹੋਰ ਕਿਸਾਨ ਆਗੂਆਂ ਵਲੋਂ ਸਬ ਡਿਵੀਜ਼ਨ ਬਿਜਲੀ ਬੋਰਡ ਫ਼ਤਿਹਗੜ੍ਹ ਪੰਜਤੂਰ ਵਿਖੇ ਧਰਨਾ ਦਿੱਤਾ ਗਿਆ | ਧਰਨੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਸੁੱਖਾ ਸਿੰਘ ਵਿਰਕ, ਕਿਰਤੀ ਕਿਸਾਨ ਯੂਨੀਅਨ ਬਲਾਕ ਮੀਤ ਪ੍ਰਧਾਨ ਬਲਵਿੰਦਰ ਸਿੰਘ, ਕੁਲਜੀਤ ਸਿੰਘ ਭੋਲਾ, ਲਖਵਿੰਦਰ ਲੱਖਾ ਬੀ.ਕੇ.ਯੂ. ਪੰਜਾਬ ਬਲਾਕ ਪ੍ਰਧਾਨ, ਦਵਿੰਦਰ ਸਿੰਘ ਭੈਣੀ ਆਦਿ ਹੋਰ ਆਗੂਆਂ ਨੇ ਸੰਬੋਧਨ ਕਰਦਿਆ ਕਿਹਾ ਕਿ ਬਿਜਲੀ ਐਕਟ 2025 ਰਾਹੀਂ ਬਿਜਲੀ ਬੋਰਡ ਦੇ ਕੀਤੇ ਜਾ ਰਹੇ ਨਿੱਜੀਕਰਨ ਵਿਰੁੱਧ ਸਰਕਾਰ ਦੇ ਲੋਕਾਂ 'ਤੇ ਇਸ ਵੱਡੇ ਹਮਲੇ ਨੂੰ ਰੋਕਣ ਲਈ ਸਿਰਫ਼ ਕਿਸਾਨ, ਮੁਲਾਜ਼ਮ ਜਾਂ ਮਜ਼ਦੂਰ ਜਥੇਬੰਦੀਆਂ ਨਹੀਂ ਰੋਕ ਸਕਦੀਆਂ ਇਸ ਹਮਲੇ ਨੂੰ ਰੋਕਣ ਲਈ ਸਮੂਹ ਕਿਰਤੀ ਲੋਕਾਂ ਨੂੰ ਸੰਘਰਸ਼ ਦੇ ਮੈਦਾਨ 'ਚ ਅੱਗੇ ਆਉਣਾ ਪਵੇਗਾ | ਆਗੂਆਂ ਨੇ ਕਿਹਾ ਕਿ ਬਿਜਲੀ ਐਕਟ 1948 ਅਧੀਨ ਸਰਕਾਰ ਨੇ ਲੋਕਾਂ ਦੀਆਂ ਸੁੱਖ ਸਹੂਲਤਾਂ ਲਈ ਬਿਜਲੀ ਦਾ ਪ੍ਰਬੰਧ ਕੀਤਾ ਸੀ ਤਾਂ ਕਿ ਜੋ ਇਸ ਦੀ ਬਿਨ੍ਹਾਂ ਕਿਸੇ ਮੁਨਾਫ਼ੇ ਨੁਕਸਾਨ ਦੇ ਲੋਕ ਇਹ ਸਸਤੀ ਸਹੂਲਤ ਮਾਣ ਸਕਣ ਤੇ ਇਹ ਅਦਾਰਾ ਲੋਕ ਸੇਵਾ ਦਾ ਅਦਾਰਾ ਰਹੇ | ਇਸ ਦੌਰਾਨ ਕਿਸਾਨ ਆਗੂਆਂ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਸਰਬਨ ਸਿੰਘ ਭੁੱਲਰ ਸ਼ਾਹ ਵਾਲਾ, ਮੁਖਤਿਆਰ ਸਿੰਘ ਅਲਾਵਾਦ, ਸਵਿੰਦਰ ਸਿੰਘ ਬਿੱਟਾ, ਸੁਰਜੀਤ ਸਿੰਘ ਤਖ਼ਤੂਵਾਲਾ, ਬਖ਼ਸ਼ੀਸ਼ ਸਿੰਘ, ਜਗਜੀਤ ਸਿੰਘ ਬਸਤੀ, ਸਰਦੂਲ ਸਿੰਘ, ਲਵਪ੍ਰੀਤ ਸਿੰਘ ਗੋਲੂ ਵਾਲਾ, ਬਾਬਾ ਜੋਗਾ ਸਿੰਘ, ਮਨਪ੍ਰੀਤ ਸਿੰਘ ਵਿਰਕ,ਜਗਜੀਤ ਸਿੰਘ, ਨਿਰਮਲ ਸਿੰਘ ਨਿੰਮਾ ਫ਼ਤਿਹਗੜ੍ਹ ਪੰਜਤੂਰ, ਬਲਵਿੰਦਰ ਸਿੰਘ, ਸਰਬਜੀਤ ਸਿੰਘ ਫ਼ੌਜੀ, ਸਤਨਾਮ ਸਿੰਘ, ਪਰਮਜੀਤ ਸਿੰਘ ਪੰਮਾ, ਅਵਤਾਰ ਸਿੰਘ, ਕਸ਼ਮੀਰ ਸਿੰਘ, ਚਤਰ ਸਿੰਘ, ਸਤਨਾਮ ਸਿੰਘ ਭੈਣੀ ਆਦਿ ਹਾਜ਼ਰ ਸਨ |
ਸਮਾਧ ਭਾਈ ਵਿਖੇ ਕੇਂਦਰੀ ਬਿਜਲੀ ਸੋਧ ਬਿੱਲ ਦੇ ਵਿਰੋਧ ਵਜੋਂ ਕਿਸਾਨਾਂ ਨੇ ਬਿੱਲ ਦੀਆਂ ਕਾਪੀਆਂ ਪਾੜੀਆਂ
ਸਮਾਧ ਭਾਈ, (ਜਗਰੂਪ ਸਿੰਘ ਸਰੋਆ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕੇਂਦਰੀ ਬਿਜਲੀ ਸੋਧ ਬਿੱਲ ਦੀ ਵਿਰੋਧਤਾ ਕਰਨ ਵਾਸਤੇ ਸਬ ਡਿਵੀਜ਼ਨ ਸਮਾਧ ਭਾਈ ਵਿਖੇ ਰਵਿੰਦਰ ਸਿੰਘ ਮਾਣੰੂਕੇ ਜਰਨਲ ਸਕੱਤਰ ਲੱਖੋਵਾਲ ਦੀ ਅਗਵਾਈ 'ਚ 3 ਘੰਟੇ ਰੋਸ ਪ੍ਰਦਰਸ਼ਨ ਕੀਤਾ ਤੇ ਸੋਧ ਬਿੱਲ ਦੀਆਂ ਕਾਪੀਆਂ ਪਾੜੀਆਂ | ਇਸ ਮੌਕੇ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਦੀਆਂ ਮਾਰੂ ਨੀਤੀਆਂ 'ਤੇ ਚਾਨਣਾ ਪਾਇਆ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਕਿ ਕੇਂਦਰ ਸਰਕਾਰ ਪੰਜਾਬ ਵਿਰੋਧੀ ਹੋਣ ਕਰਕੇ ਅਜਿਹੀਆਂ ਘਟੀਆਂ ਚਾਲਾਂ ਚੱਲਦਿਆਂ ਸਰਕਾਰੀ ਅਦਾਰਿਆਂ ਨੂੰ ਪ੍ਰਾਈਵੇਟ ਹੱਥਾਂ ਵਿਚ ਦੇਣ ਦੀ ਕੋਝੀ ਸਾਜ਼ਿਸ਼ ਰਚ ਰਹੀ ਹੈ | ਇਸ ਮੌਕੇ ਗੁਰਬਚਨ ਸਿੰਘ ਚੰਨੂਵਾਲਾ ਪੰਜਾਬ ਐਗਜ਼ੈਕਟਿਵ ਮੈਂਬਰ, ਲਾਭ ਸਿੰਘ ਮਾਣੰੂਕੇ, ਅਮਰਜੀਤ ਸਿੰਘ ਮਾਣੰੂਕੇ, ਭੁਪਿੰਦਰ ਸਿੰਘ ਸਮਾਧ ਭਾਈ, ਸੰਦੀਪ ਸਿੰਘ ਸਮਾਧ ਭਾਈ, ਪ੍ਰਧਾਨ ਜਗਜੀਤ ਸਿੰਘ, ਸ਼ਵਿੰਦਰ ਸਿੰਘ ਮਾਣੰੂਕੇ, ਅਮਰਜੀਤ ਸਿੰਘ, ਮਹਾਂਵੀਰ ਸਿੰਘ, ਬਿੰਦਰ ਸਿੰਘ ਮਾਣੰੂਕੇ, ਅਮਰੀਕ ਸਿੰਘ ਮਾਣੰੂਕੇ, ਨਿਰਮਲ ਸਿੰਘ, ਜੱਗਾ ਸਿੰਘ, ਤੇਜ ਸਿੰਘ, ਦੇਵ ਸਿੰਘ, ਰਾਜੂ ਸਿੰਘ, ਨਿੱਕਾ ਸਿੰਘ, ਨਰੈਣ ਸਿੰਘ, ਗੋਰਾ ਸਿੰਘ, ਸੁਖਦੇਵ ਸਿੰਘ, ਨਿਰਮਲ ਸਿੰਘ, ਹਰਪ੍ਰੀਤ ਸਿੰਘ, ਬੂਟਾ ਸਿੰਘ, ਕਰਮ ਸਿੰਘ, ਰਾਮ ਸਿੰਘ, ਕਾਕਾ ਸਿੰਘ, ਬੂਟਾ ਸਿੰਘ, ਗੱਗੀ ਸਿੰਘ, ਕੀਪਾ ਸਿੰਘ, ਗੁਰਦੀਪ ਸਿੰਘ, ਗੁਰਾ ਸਿੰਘ, ਤੇਜਾ ਸਿੰਘ, ਸਾਹਿਬ ਸਿੰਘ, ਤਾਰੀ ਸਿੰਘ, ਤੇਜ ਸਿੰਘ ਸਮਾਧ ਭਾਈ ਤੋਂ ਇਲਾਵਾ ਦੂਸਰੀ ਯੂਨੀਅਨ ਦੇ ਤਰਲੋਚਨ ਸਿੰਘ ਅਤੇ ਪ੍ਰਗਟ ਸਿੰਘ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |
ਬਿਜਲੀ ਐਕਟ 2025 ਦੇ ਵਿਰੋਧ 'ਚ ਸਬ ਡਵੀਜ਼ਨ ਬੱਧਨੀ ਕਲਾਂ ਅੱਗੇ ਧਰਨਾ
ਬੱਧਨੀ ਕਲਾਂ, (ਸੰਜੀਵ ਕੋਛੜ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਬਿਜਲੀ ਐਕਟ 2025 ਦੇ ਵਿਰੋਧ ਵਿਚ ਸਬ ਡਵੀਜ਼ਨ ਬੱਧਨੀ ਕਲਾਂ ਅੱਗੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਤੇ ਵਰਕਰਾਂ ਵਲੋਂ ਧਰਨਾ ਲਗਾਇਆ ਗਿਆ | ਇਸ ਸਮੇਂ ਬੇਅੰਤ ਸਿੰਘ ਮੱਲੇਆਣਾ ਬਲਾਕ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ ਤੇ ਜਗਤਾਰ ਸਿੰਘ ਰਾਮਾ ਮਜ਼ਦੂਰ ਆਗੂ ਨੇ ਸੰਬੋਧਨ ਕਰਦਿਆਂ ਹੋਇਆਂ ਬਿਜਲੀ ਐਕਟ 2025 ਦਾ ਵਿਰੋਧ ਕਰਦਿਆਂ ਇਸ ਐਕਟ ਦੇ ਤਹਿਤ ਲੋਕਾਂ 'ਤੇ ਪੈਣ ਵਾਲੇ ਮਾਰੂ ਪ੍ਰਭਾਵਾਂ 'ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਇਸ ਐਕਟ ਦੇ ਲਾਗੂ ਹੋਣ ਨਾਲ 90 ਫ਼ੀਸਦੀ ਲੋਕ ਇਸ ਐਕਟ ਦੇ ਨਾਲ ਪ੍ਰਭਾਵਿਤ ਹੋਣਗੇ ਜਿਸ ਦੇ ਚੱਲਦਿਆਂ ਉਹ ਇਸ ਸਹੂਲਤਾਂ ਤੋਂ ਵਾਂਝੇ ਰਹਿ ਜਾਣ ਦਾ ਖ਼ਤਰਾ ਪੈਦਾ ਹੋ ਰਿਹਾ ਹੈ | ਇਸ ਸਮੇਂ ਮਾਸਟਰ ਸਵਰਨ ਸਿੰਘ ਬੱਧਨੀ ਕਲਾਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਤੇ ਜਗਰਾਜ ਸਿੰਘ ਕੁੱਸਾ ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ ਕਿਹਾ ਕਿ ਇਸ ਐਕਟ ਦੇ ਲਾਗੂ ਹੋਣ ਨਾਲ ਸਾਡੇ ਪੜੇ੍ਹ ਲਿਖੇ ਧੀਆਂ ਪੁੱਤਰ ਬੇਰੁਜ਼ਗਾਰੀ ਦੀ ਦਲਦਲ 'ਚ ਧੱਕੇ ਜਾਣਗੇ ਕਿਉਂਕਿ ਇਸ ਦੀ ਇਕੋ ਇਕ ਉਦਾਹਰਨ ਸਮਾਰਟ ਮੀਟਰ ਹੈ, ਜੇ ਇਹ ਸਾਰੇ ਘਰਾਂ ਤੇ ਦੁਕਾਨਾਂ ਆਦਿ 'ਤੇ ਲੱਗਦੇ ਹਨ ਤਾਂ ਮੀਟਰ ਰੀਡਰ ਬਿੱਲ ਵੰਡਣ ਵਾਲਾ ਤੇ ਬਿੱਲ ਜਮਾਂ ਕਰਨ ਵਾਲੇ ਤਿੰਨ ਮੁਲਾਜ਼ਮਾਂ ਦੀਆਂ ਨੌਕਰੀਆਂ ਖ਼ਤਮ ਹੋ ਜਾਣਗੀਆਂ | ਸਤਿੰਦਰਪਾਲ ਸਿੰਘ ਆਗੂ ਲੱਖੋਵਾਲ, ਲਖਵੀਰ ਸਿੰਘ ਲੱਖਾ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਆਗੂਆਂ ਵਲੋਂ ਬੋਲਦਿਆਂ ਕਿਹਾ ਗਿਆ ਕਿ ਮੋਦੀ ਸਰਕਾਰ ਲਗਾਤਾਰ ਕਾਰਪੋਰੇਟ ਘਰਾਨਿਆਂ ਦੇ ਹਿੱਤ ਦੀ ਗੱਲ ਕਰਦਿਆਂ ਪੂਰੇ ਦੇਸ਼ ਵਿਚ ਲੋਕ ਮਾਰੂ ਨੀਤੀਆਂ ਲਾਗੂ ਕਰਨ ਲਈ ਉਤਾਵਲੀ ਹੋ ਰਹੀ ਹੈ, ਜਿਸ ਦੇ ਚੱਲਦਿਆਂ ਇਹੋ ਜਿਹੀ ਮਾਰੂ ਐਕਟ ਲਾਗੂ ਕਰਕੇ ਸਰਕਾਰੀ ਜਾਇਦਾਦਾਂ ਤੇ ਕਾਰਪੋਰੇਟ ਘਰਾਨਿਆਂ ਦਾ ਕਬਜ਼ਾ ਕਰਵਾਇਆ ਜਾ ਰਿਹਾ ਹੈ | ਕਾਮਰੇਡ ਕੁਲਵੰਤ ਸਿੰਘ ਸਾਬਕਾ ਸਰਪੰਚ ਕੁੱਲ ਹਿੰਦ ਕਿਸਾਨ ਸਭਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਵਲੋਂ ਇਕ ਨਵਾਂ ਬੀਜ ਐਕਟ ਵੀ ਸਾਡੇ 'ਤੇ ਥੋਪਿਆ ਜਾ ਰਿਹਾ ਹੈ | ਇਸ ਸਮੇਂ ਗੁਰਮੀਤ ਸਿੰਘ ਧਾਲੀਵਾਲ ਪੀ.ਐਸ.ਈ.ਬੀ. ਰਿਟਾਇਰਡ ਫੈਡਰੇਸ਼ਨ, ਸੇਵਕ ਸਿੰਘ ਟੀ.ਐਸ.ਯੂ. ਆਗੂ, ਬੰਤ ਸਿੰਘ ਪ੍ਰਧਾਨ, ਗੁਰਚਰਨ ਸਿੰਘ ਫੈਡਰੇਸ਼ਨ ਏਟਕ ਆਗੂ, ਗੁਰਮੀਤ ਸਿੰਘ ਡਾਲਾ ਆਗੂ ਟੀ.ਐਸ.ਯੂ. ਆਦਿ ਆਗੂਆਂ ਨੇ ਸੰਬੋਧਨ ਕਰਦਿਆਂ ਸਰਕਾਰਾਂ ਨੂੰ ਕਰੜੇ ਹੱਥੀ ਲਿਆ | ਇਸ ਮੌਕੇ ਕਾਮਰੇਡ ਬਲਰਾਜ ਸਿੰਘ ਬੱਧਨੀ ਖ਼ੁਰਦ, ਕੇਵਲ ਸਿੰਘ ਬੱਧਨੀ ਖ਼ੁਰਦ, ਬਲਕਰਨ ਮੱਲੇਆਣਾ, ਸਾਧੂ ਸਿੰਘ ਮੱਲੇਆਣਾ, ਗੁਰਭਗਤ ਸਿੰਘ ਰਣੀਆਂ, ਜਗਦੀਪ ਸਿੰਘ ਦੌਧਰ, ਬਲਦੇਵ ਸਿੰਘ ਲੋਪੋ, ਬਲਦੇਵ ਸਿੰਘ ਬੱਧਨੀ ਕਲਾਂ, ਬੂਟਾ ਸਿੰਘ ਰਾਊਕੇ ਕਲਾਂ, ਹਰਬੰਸ ਸਿੰਘ ਮੀਨੀਆਂ, ਸੰਤਪ੍ਰੀਤ ਸਿੰਘ ਬੱਧਨੀ ਕਲਾਂ, ਨਿਰਮਲ ਸਿੰਘ ਲੋਪੋ, ਨਛੱਤਰ ਸਿੰਘ ਗਿੱਲ, ਬੂਟਾ ਸਿੰਘ, ਜਗਦੀਪ ਸਿੰਘ ਕੋਠੇ ਲਖਵੀਰ ਸਿੰਘ ਖੀਰਾ, ਜਸਵੀਰ ਸਿੰਘ ਸੀਰਾ, ਜਗਜੀਤ ਭੰਗੂ ਆਦਿ ਹਾਜ਼ਰ ਸਨ | ਸਟੇਜ ਦੀ ਕਾਰਵਾਈ ਕੇਵਲ ਕਿ੍ਸ਼ਨ ਆਗੂ ਭਾਰਤੀ ਕਿਸਾਨ ਏਕਤਾ ਉਗਰਾਹਾਂ ਨੇ ਬਾਖ਼ੂਬੀ ਨਿਭਾਈ |
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਸਬ ਡਵੀਜ਼ਨ ਦਫ਼ਤਰ ਭਿੰਡਰ ਕਲਾਂ ਅੱਗੇ ਧਰਨਾ
ਕਿਸ਼ਨਪੁਰਾ ਕਲਾਂ, (ਪਰਮਿੰਦਰ ਸਿੰਘ ਗਿੱਲ, ਅਮੋਲਕ ਸਿੰਘ ਕਲਸੀ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਸਬ ਡਵੀਜ਼ਨ ਦਫ਼ਤਰ ਭਿੰਡਰ ਕਲਾਂ ਸਾਹਮਣੇ ਬਿਜਲੀ ਐਕਟ 2025 ਦੇ ਵਿਰੋਧ ਵਿਚ ਜ਼ੋਰਦਾਰ ਧਰਨਾ ਦਿੱਤਾ ਗਿਆ | ਇਸ ਦੌਰਾਨ ਆਗੂਆਂ ਨੇ ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਇਸ ਬਿਜਲੀ ਐਕਟ 2025 ਨੂੰ ਪੰਜਾਬ ਵਿਰੋਧੀ ਤੇ ਕਿਸਾਨ ਮਜ਼ਦੂਰ ਵਿਰੋਧੀ ਕਰਾਰ ਦਿੰਦਿਆਂ ਗੰਭੀਰ ਚਿੰਤਾ ਜਤਾਈ | ਬਿਜਲੀ ਐਕਟ 2025 ਦੇ ਨੁਕਸਾਨਾਂ ਦਾ ਜ਼ਿਕਰ ਕਰਦਿਆਂ ਕਿਸਾਨ ਯੂਨੀਅਨ ਦੇ ਆਗੂ ਗੁਰਦੇਵ ਸਿੰਘ ਕਿਸ਼ਨਪੁਰਾ, ਲਖਵੀਰ ਸਿੰਘ, ਗੁਰਮੀਤ ਸਿੰਘ ਕਿਸ਼ਨਪੁਰਾ ਤੇ ਬਚਿੱਤਰ ਕੌਰ ਨੇ ਕਿਹਾ ਕਿ ਬਿਜਲੀ ਐਕਟ 2025 ਦੇ ਲਾਗੂ ਹੋਣ ਨਾਲ ਪੰਜਾਬ ਦੀ ਆਰਥਿਕਤਾ, ਖੇਤੀਬਾੜੀ ਤੇ ਆਮ ਘਰੇਲੂ ਖਪਤਕਾਰਾਂ 'ਤੇ ਮਾਰੂ ਪ੍ਰਭਾਵ ਪੈ ਸਕਦਾ ਹੈ | ਉਨ੍ਹਾਂ ਦਾ ਕਹਿਣਾ ਸੀ ਕਿ ਇਹ ਐਕਟ ਬਿਜਲੀ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਨਿੱਜੀ ਕੰਪਨੀਆਂ ਦੇ ਹਵਾਲੇ ਕਰਨ ਦਾ ਰਸਤਾ ਬਣਾਉਂਦਾ ਹੈ, ਜਿਸ ਨਾਲ ਬੇਹਿਸਾਬ ਰੇਟ ਵੱਧ ਸਕਦੇ ਹਨ ਕਿਉਂਕਿ ਨਿੱਜੀ ਕੰਪਨੀਆਂ ਮੁਨਾਫ਼ੇ ਲਈ ਕੰਮ ਕਰਦੀਆਂ ਹਨ , ਲੋਕਾਂ ਦੇ ਹਿਤ ਲਈ ਨਹੀਂ | ਇਸ ਮੌਕੇ 'ਤੇ ਟੀ.ਐਸ.ਯੂ. (ਭੰਗਲ ਗਰੁੱਪ) ਆਗੂ ਸੁਖਮੰਦਰ ਸਿੰਘ, ਜਸਵੰਤ ਸਿੰਘ, ਰਾਮ ਸਿੰਘ, ਦਲਵੀਰ ਸਿੰਘ, ਰਣਜੀਤ ਸਿੰਘ, ਜੰਗੀਰ ਸਿੰਘ, ਮਨਜੀਤ ਸਿੰਘ, ਜਗਦੇਵ ਸਿੰਘ, ਸੰਤੋਖ ਸਿੰਘ, ਪ੍ਰੀਤਮ ਸਿੰਘ, ਬਲਵੀਰ ਸਿੰਘ, ਬਿੰਦਰ ਸਿੰਘ, ਵਜ਼ੀਰ ਸਿੰਘ, ਜਗਸੀਰ ਸਿੰਘ, ਜਗਦੇਵ ਸਿੰਘ, ਬੂਟਾ ਸਿੰਘ, ਗੁਰਮੇਲ ਕੌਰ, ਸਤਵੀਰ ਕੌਰ, ਪਰਮਜੀਤ ਕੌਰ, ਜਗਰੂਪ ਸਿੰਘ, ਗੁਰਨਾਮ ਸਿੰਘ ਮੱਲ੍ਹੀ, ਗੁਰਦੇਵ ਸਿੰਘ, ਗੁਰਭਿੰਦਰ ਸਿੰਘ ਵਰੇ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਬੀ.ਐਲ.ਓ. ਯੂਨੀਅਨ ਆਗੂਆਂ ਨੂੰ ਜਾਰੀ ਨੋਟਿਸ ਵਿਰੁੱਧ ਰੋਸ ਅਗਲੀ ਖ਼ਬਰ ਚੋਣ ਰਿਹਰਸਲ ਦੌਰਾਨ ਅਧਿਆਪਕਾਂ ਨੂੰ ਕੱਢੇ ਗਏ ਨੋਟਿਸ ਦਾ ਮਾਸਟਰ ਕੇਡਰ ਯੂਨੀਅਨ ਵਲੋਂ ਸਖ਼ਤ ਵਿਰੋਧ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।