03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਬਲਾਕ ਨਿਹਾਲ ਸਿੰਘ ਵਾਲਾ ਦੇ ਅਧਿਆਪਕ ਫ਼ੈਸਟ ਮੁਕਾਬਲੇ 2025-26 ਧੂੜਕੋਟ ਰਣਸੀਂਹ ਵਿਖੇ ਕਰਵਾਏ

ਅਜੀਤ ਡੈਸਕ 05-12-2025
ਨਿਹਾਲ ਸਿੰਘ ਵਾਲਾ, 4 ਦਸੰਬਰ (ਸੁਖਦੇਵ ਸਿੰਘ ਖ਼ਾਲਸਾ)-ਰਾਜ ਵਿੱਦਿਅਕ ਖੋਜ ਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਮੋਗਾ ਅਸ਼ੀਸ਼ ਕੁਮਾਰ ਸ਼ਰਮਾ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਮੋਗਾ ਗੁਰਦਿਆਲ ਸਿੰਘ ਮਠਾੜੂ ਤੇ ਬਲਾਕ ਨੋਡਲ ਅਫ਼ਸਰ ਨਿਹਾਲ ਸਿੰਘ ਵਾਲਾ ਗੁਰਸੇਵਕ ਸਿੰਘ ਦੀ ਯੋਗ ਅਗਵਾਈ ਹੇਠ ਬਲਾਕ ਨਿਹਾਲ ਸਿੰਘ ਵਾਲਾ ਦੇ ਅਧਿਆਪਕਾਂ ਦੇ ਅਧਿਆਪਕ ਫ਼ੈਸਟ ਮੁਕਾਬਲੇ 2025-26 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੂੜਕੋਟ ਰਣਸੀਂਹ ਵਿਖੇ ਕਰਵਾਏ ਗਏ | ਬੀ.ਆਰ.ਸੀ. ਕੁਲਵਿੰਦਰ ਸਿੰਘ, ਰੁਪਿੰਦਰ ਕੌਰ ਅਤੇ ਸੁਖਚੈਨ ਸਿੰਘ ਸਕੂਲ ਇੰਚਾਰਜ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੂੜਕੋਟ ਰਣਸੀਂਹ ਵਲੋਂ ਫ਼ੈਸਟ ਮੁਕਾਬਲੇ 2025-26 ਦਾ ਆਯੋਜਨ ਕੀਤਾ ਗਿਆ | ਜਿਸ 'ਚ ਵੱਖ-ਵੱਖ ਸਕੂਲਾਂ ਤੋਂ ਵੱਖ-ਵੱਖ ਕੈਟਾਗਰੀਆਂ 'ਚ ਅਧਿਆਪਕਾਂ ਨੇ ਭਾਗ ਲਿਆ | ਇਸ ਸਾਰੇ ਪ੍ਰੋਗਰਾਮ ਦੀਆਂ ਵੱਖ–ਵੱਖ ਕੈਟਾਗਰੀਆਂ ਦੇ ਮੁਕਾਬਲਿਆਂ 'ਚ ਜੱਜਮੈਂਟ ਦੀ ਭੂਮਿਕਾ ਲਈ ਹੈੱਡਮਾਸਟਰ ਯਾਦਵਿੰਦਰ ਸਿੰਘ ਵੈਰੋਕੇ, ਹੈੱਡਮਾਸਟਰ ਸ਼ਮਸ਼ੇਰ ਸਿੰਘ ਕੋਟਲਾ ਮੇਹਰ ਸਿੰਘ, ਹੈਡਮਿਸਟ੍ਰੈਸ ਇੰਦਰਜੀਤ ਕੌਰ ਖਾਈ, ਹੈੱਡਮਾਸਟਰ ਭੁਪਿੰਦਰ ਸਿੰਘ, ਹੈੱਡ ਮਾਸਟਰ ਭੁਪਿੰਦਰ ਸਿੰਘ ਸਰਕਾਰੀ ਹਾਈ ਸਕੂਲ ਮਧੇਕੇ ਲੈਕਚਰਾਰ ਜਸਵੀਰ ਸਿੰਘ ਬਾਘਾ ਪੁਰਾਣਾ, ਲੈਕਚਰ ਪ੍ਰਭਦੀਪ ਸਿੰਘ ਰੋਡੇ, ਲੈਕਚਰ ਮਨਪ੍ਰੀਤ ਕੌਰ ਬਾਘਾ ਪੁਰਾਣਾ, ਲੈਕਚਰਾਰ ਰਾਜੇਸ਼ ਕੁਮਾਰ ਬਿਲਾਸਪੁਰ ਤੇ ਪਰਮਿੰਦਰਪਾਲ ਸਿੰਘ ਕੰਪਿਊਟਰ ਫੈਕਲਟੀ ਠੱਠੀ ਭਾਈ ਵਲੋਂ ਜੱਜ ਦੀ ਭੂਮਿਕਾ ਨਿਭਾਈ ਗਈ | ਇਸ ਮੌਕੇ ਵੱਖ-ਵੱਖ ਮੁਕਾਬਲਿਆਂ 'ਚੋਂ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਅਧਿਆਪਕਾਂ ਨੂੰ ਇਨਾਮ ਤੇ ਸਰਟੀਫਿਕੇਟਾਂ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਮੁੱਖ ਮਹਿਮਾਨ ਬੀ.ਐਨ. ਨਿਹਾਲ ਸਿੰਘ ਵਾਲਾ ਗੁਰਸੇਵਕ ਸਿੰਘ ਨੇ ਆਏ ਹੋਏ ਜੱਜ ਸਾਹਿਬਾਨ ਤੇ ਵੱਖ-ਵੱਖ ਸਕੂਲਾਂ ਤੋਂ ਆਏ ਅਧਿਆਪਕਾਂ ਦਾ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਧੰਨਵਾਦ ਕੀਤਾ |
ਪਿਛਲੀ ਖ਼ਬਰ ਜੂਡੋ ਮੁਕਾਬਲਿਆਂ 'ਚ ਸੰਤ ਮੋਹਨ ਦਾਸ ਸਕੂਲ ਰਾਜ ਭਰ 'ਚ ਤੀਜੇ ਸਥਾਨ 'ਤੇ <br/> ਅਗਲੀ ਖ਼ਬਰ ਰੌਂਤਾ ਸਕੂਲ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਬੂਟੇ ਵੰਡੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।