ਕੋਟ ਈਸੇ ਖਾਂ, 4 ਦਸੰਬਰ (ਗੁਰਮੀਤ ਸਿੰਘ ਖ਼ਾਲਸਾ)- ਦੇ ਐਸ.ਸੀ. ਵਿੰਗ ਦੇ ਆਗੂ ਦਰਸ਼ਨ ਸਿੰਘ ਘਾਰੂ ਪਿੰਡ ਦਾਤੇਵਾਲ ਵਲੋਂ ਜ਼ਿਲ੍ਹਾ ਪ੍ਰੀਸ਼ਦ ਜੋਨ ਘਲੋਟੀ ਤੋਂ ਚੋਣ ਲੜਨ ਲਈ ਆਪਣੀ ਨਾਮਜ਼ਦਗੀ ਦਾਖਲ ਕਰਵਾਈ ਗਈ | ਭਾਜਪਾ ਨਾਲ ਸੰਬੰਧਿਤ ਉਮੀਦਵਾਰਾਂ ਦੀ ਨਾਮਜ਼ਦਗੀ ਦੌਰਾਨ ਭਾਜਪਾ ਜ਼ਿਲ੍ਹਾ ਪ੍ਰਧਾਨ ਅਤੇ ਮੋਗਾ ਦੇ ਸਾਬਕਾ ਵਿਧਾਇਕ ਡਾ. ਹਰਜੋਤ ਕਮਲ, ਭਾਜਪਾ ਹਲਕਾ ਧਰਮਕੋਟ ਤੋਂ ਇੰਚਾਰਜ ਸ਼ਮਸ਼ੇਰ ਸਿੰਘ ਕੈਲਾ ਤੇ ਜ਼ਿਲੇ੍ਹ ਦੇ ਹੋਰ ਸੀਨੀਅਰ ਆਗੂ ਵੀ ਮੌਜੂਦ ਰਹੇ | ਇਸ ਮੌਕੇ ਡਾ. ਹਰਜੋਤ ਕਮਲ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਆਪਣੇ ਬਲਬੂਤੇ 'ਤੇ ਇਹ ਚੋਣਾਂ ਲੜ ਰਹੀ ਹੈ ਅਤੇ ਇਨ੍ਹਾਂ ਚੋਣਾਂ ਵਿਚ ਸਾਫ਼ ਸੁਥਰੇ ਤੇ ਇਮਾਨਦਾਰ ਅਕਸ ਵਾਲੇ ਉਮੀਦਵਾਰ ਹਿੱਸਾ ਲੈ ਰਹੇ ਹਨ | ਜ਼ੋਨ ਘਲੋਟੀ ਤੋਂ ਆਪਣੀ ਨਾਮਜ਼ਦਗੀ ਦਾਖਲ ਕਰਵਾਉਣ ਉਪਰੰਤ ਭਾਜਪਾ ਆਗੂ ਦਰਸ਼ਨ ਸਿੰਘ ਘਾਰੂ ਨੇ ਕਿਹਾ ਕਿ ਪਾਰਟੀ ਨੇ ਉਨ੍ਹਾਂ 'ਤੇ ਜੋ ਭਰੋਸਾ ਜਿਤਾਇਆ ਹੈ, ਉਸ 'ਤੇ ਉਹ ਪੂਰੀ ਮਿਹਨਤ ਨਾਲ ਆਪਣੀ ਚੋਣ ਲੜਨਗੇ | ਇਸ ਮੌਕੇ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਾਕੇਸ਼ ਸ਼ਰਮਾ, ਭਾਜਪਾ ਐਸ.ਸੀ. ਮੋਰਚੇ ਦੇ ਜ਼ਿਲ੍ਹਾ ਪ੍ਰਧਾਨ ਸੂਰਜ ਭਾਨ, ਸਤਨਾਮ ਸਿੰਘ ਮਹੇਸ਼ਰੀ ਤੇ ਹੋਰ ਆਗੂ ਵੀ ਹਾਜ਼ਰ ਸਨ |