ਬਾਘਾ ਪੁਰਾਣਾ, 4 ਦਸੰਬਰ (ਟਿੰਕੂ ਕਾਠਪਾਲ)-ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਪੰਜਾਬ ਰਾਜ ਅੰਦਰ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਨਾਮਜ਼ਦਗੀ ਦਾਖ਼ਲੇ ਦੇ ਆਖ਼ਰੀ ਦਿਨ ਸਬ ਡਵੀਜ਼ਨ ਮੈਜਿਸਟ੍ਰੇਟ ਬਾਘਾ ਪੁਰਾਣਾ ਦਫ਼ਤਰ ਵਿਖੇ ਅੱਜ ਸ਼ਾਮ ਤੱਕ ਕੁੱਲ 105 ਨਾਮਜ਼ਦਗੀ ਫਾਈਲਾਂ ਦਾਖ਼ਲ ਹੋਈਆਂ | ਇਹ ਜਾਣਕਾਰੀ ਸਬ ਡਵੀਜ਼ਨ ਮੈਜਿਸਟ੍ਰੇਟ ਸਾਰੰਗਪ੍ਰੀਤ ਸਿੰਘ ਔਜਲਾ ਨੇ ਦਿੱਤੀ | ਉਨ੍ਹਾਂ ਕਿਹਾ ਕਿ 5 ਤਰੀਕ ਨੂੰ ਪੜਤਾਲ ਕੀਤੀ ਜਾਵੇਗੀ ਤੇ 6 ਦਸੰਬਰ ਦੁਪਹਿਰ 3 ਵਜੇ ਤੱਕ ਨਾਂਅ ਵਾਪਸ ਲਏ ਜਾ ਸਕਦੇ ਹਨ ਤੇ 14 ਦਸੰਬਰ ਦਿਨ ਐਤਵਾਰ ਨੂੰ ਚੋਣ ਸਵੇਰੇ 8 ਵਜੇ ਲੈ ਕੇ 4 ਵਜੇ ਤੱਕ ਹੋਵੇਗੀ ਤੇ ਵੋਟਾਂ ਦੀ ਗਿਣਤੀ 17 ਦਸੰਬਰ ਨੂੰ ਤੈਅ ਕੀਤੇ ਸਥਾਨ 'ਤੇ ਕੀਤੀ ਜਾਵੇਗੀ | ਉਨ੍ਹਾਂ ਵੋਟਰਾਂ ਨੂੰ ਵੋਟ ਦੀ ਵਰਤੋਂ ਬਿਨ੍ਹਾਂ ਕਿਸੇ ਲਾਲਚ, ਡਰ ਤੋਂ ਕਰਨ ਦੀ ਅਪੀਲ ਕੀਤੀ |