05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਡਿਪਲੋਮਾ ਇੰਨ ਐਗਰੀਕਲਚਰਲ ਐਕਸਟੈਨਸ਼ਨ ਸਰਵਿਸਿਜ਼ ਫ਼ਾਰ ਇਨਪੁੱਟ ਡੀਲਰਜ਼ ਦੇ ਤੀਸਰੇ ਬੈਚ ਲਈ ਬਿਨੈ-ਪੱਤਰਾਂ ਦੀ ਮੰਗ

ਅਜੀਤ ਡੈਸਕ 05-12-2025
ਮੋਗਾ, 4 ਦਸੰਬਰ (ਸੁਰਿੰਦਰਪਾਲ ਸਿੰਘ)-ਖੇਤੀ ਇਨਪੁੱਟਸ ਜਿਵੇਂ ਕਿ ਬੀਜ, ਖਾਦਾਂ ਅਤੇ ਕੀੜੇਮਾਰ ਦਵਾਈਆਂ ਸਬੰਧੀ ਕਾਰੋਬਾਰ ਸ਼ੁਰੂ ਕਰਨ ਲਈ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਵਲੋਂ ਲਾਇਸੈਂਸ ਲੈਣਾ ਜ਼ਰੂਰੀ ਹੈ | ਇਨ੍ਹਾਂ ਲਾਇਸੈਂਸਾਂ ਲਈ ਅਪਲਾਈ ਕਰਨ ਲਈ ਬਿਨੈਕਾਰ ਨੂੰ ਸਰਕਾਰ ਵਲੋਂ ਮਨਜ਼ੂਰਸ਼ੁਦਾ ਡਿਪਲੋਮਾ ਇੰਨ ਐਗਰੀਕਲਚਰ ਐਕਸਟੈਨਸ਼ਨ ਸਰਵਿਸਿਜ਼ ਫ਼ਾਰ ਇਨਪੁੱਟ ਡੀਲਰਜ਼ (ਡੀ.ਏ.ਈ.ਐਸ.ਆਈ.) ਕੀਤਾ ਹੋਣਾ ਲਾਜ਼ਮੀ ਹੈ | ਜ਼ਿਲ੍ਹਾ ਮੋਗਾ ਵਿਚ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਆਤਮਾ ਸਕੀਮ ਅਧੀਨ ਇਸ ਡਿਪਲੋਮੇ ਦੇ ਤੀਸਰੇ ਬੈਚ ਲਈ ਬਿਨੈ-ਪੱਤਰਾਂ ਦੀ ਮੰਗ ਕੀਤੀ ਗਈ ਹੈ | ਇਸ ਪ੍ਰੋਗਰਾਮ ਦੇ ਅਧੀਨ ਅਪਲਾਈ ਕਰਨ ਲਈ ਆਖ਼ਰੀ ਮਿਤੀ 17 ਦਸੰਬਰ ਹੈ ਤੇ ਚਾਹਵਾਨ ਵਿਅਕਤੀ ਐਗਰੀਕਲਚਰਲ ਟੈਕਨਾਲੋਜੀ ਮੈਨੇਜਮੈਂਟ ਏਜੰਸੀ (ਆਤਮਾ) ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੋਗਾ ਵਿਚ ਸੰਪਰਕ ਕਰ ਸਕਦੇ ਹਨ | ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪ੍ਰੋਗਰਾਮ ਦਾ ਹਰੇਕ ਬੈਚ ਸਿਰਫ਼ 40 ਸੀਟਾਂ ਤੱਕ ਸੀਮਤ ਹੈ ਤੇ ਦਾਖ਼ਲਾ ਪਹਿਲਾਂ ਆਓ ਪਹਿਲਾਂ ਪਾਓ ਦੇ ਆਧਾਰ 'ਤੇ ਹੋਵੇਗਾ | ਪ੍ਰੋਜੈਕਟ ਡਾਇਰੈਕਟਰ (ਆਤਮਾ) ਡਾ. ਬਲਵਿੰਦਰ ਸਿੰਘ ਲੱਖੇਵਾਲੀ ਨੇ ਦੱਸਿਆ ਕਿ ਇਹ ਪ੍ਰੋਗਰਾਮ 48 ਹਫ਼ਤਿਆਂ ਦੀ ਮਿਆਦ ਦਾ ਹੈ, ਜਿਸ 'ਚ ਇਕ ਕਲਾਸ ਪ੍ਰਤੀ ਹਫ਼ਤੇ ਹਰ ਸਨਿਚਰਵਾਰ ਜਾਂ ਐਤਵਾਰ ਨੂੰ ਕਰਵਾਈ ਜਾਂਦੀ ਹੈ | ਡੀ.ਏ.ਈ.ਐਸ.ਆਈ. ਪ੍ਰੋਗਰਾਮ ਅਧੀਨ ਮੌਜੂਦਾ ਖੇਤੀਬਾੜੀ ਇਨਪੁੱਟ ਡੀਲਰ (ਲਾਇਸੈਂਸ ਧਾਰਕ), ਸਹਿਕਾਰੀ ਸਭਾਵਾਂ ਦਾ ਸਟਾਫ਼ ਅਤੇ ਨਵੇਂ ਸਿਖਿਆਰਥੀ ਅਪਲਾਈ ਕਰ ਸਕਦੇ ਹਨ | ਇਸ ਪ੍ਰੋਗਰਾਮ ਅਧੀਨ ਅਪਲਾਈ ਕਰਨ ਲਈ ਘੱਟੋ-ਘੱਟ ਵਿੱਦਿਅਕ ਯੋਗਤਾ ਦਸਵੀਂ ਪਾਸ ਹੈ |
ਪਿਛਲੀ ਖ਼ਬਰ ਪ੍ਰਧਾਨ ਹਰਪ੍ਰੀਤ ਸਿੰਘ ਕਾਲੇਕੇ ਦੀ ਅਗਵਾਈ ਹੇਠ ਅਕਾਲੀ ਦਲ ਦੀ ਮੀਟਿਗ ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀਆਂ ਦੀਆਂ ਚੋਣਾਂ ਲਈ ਪੋਲਿੰਗ ਪਾਰਟੀਆਂ ਦੀਆਂ ਰਿਹਰਸਲਾਂ 7, 10 ਤੇ 13 ਨੂੰ -ਵਧੀਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।