30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਕਾਬਲ ਸਿੰਘ ਡੱਲਾ ਦੇ ਅਕਾਲ ਚਲਾਣੇ 'ਤੇ ਪ੍ਰਧਾਨ ਬਾਦਲ ਵਲੋਂ ਰਜਿੰਦਰ ਡੱਲਾ ਨਾਲ ਦੁੱਖ ਦਾ ਪ੍ਰਗਟਾਵਾ <br/>

ਅਜੀਤ ਡੈਸਕ 22-10-2025
ਕਿਸ਼ਨਪੁਰਾ ਕਲਾਂ, 21 ਅਕਤੂਬਰ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਸ਼੍ਰੋਮਣੀ ਅਕਾਲੀ ਦਲ ਦੇ ਨਿਧੜਕ ਯੋਧੇ ਸਰਗਰਮ ਆਗੂ ਰਜਿੰਦਰ ਸਿੰਘ ਡੱਲਾ ਦਾ ਵੱਡਾ ਭਰਾ ਕਾਬਲ ਸਿੰਘ ਡੱਲਾ (69) ਜੋ ਕੇ ਬੀਤੇ ਦਿਨੀਂ ਕੈਨੇਡਾ ਵਿਖੇ ਅਕਾਲ ਚਲਾਣੇ ਕਰ ਜਾਣ 'ਤੇ ਵੱਡੀ ਗਿਣਤੀ ਵਿਚ ਰਾਜਨੀਤਕ, ਧਾਰਮਿਕ ਸਮਾਜਿਕ, ਸ਼ਖ਼ਸੀਅਤਾਂ ਵਲੋਂ ਉਨ੍ਹਾਂ ਨਾਲ ਫ਼ੋਨ ਤੇ ਗੱਲਬਾਤ ਕਰਦਿਆਂ ਰਾਜਿੰਦਰ ਸਿੰਘ ਡੱਲਾ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ | ਸੀਨੀਅਰ ਅਕਾਲੀ ਆਗੂ ਰਜਿੰਦਰ ਸਿੰਘ ਡੱਲਾ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਫ਼ੋਨ 'ਤੇ ਗੱਲਬਾਤ ਕਰਦਿਆਂ ਉਨ੍ਹਾਂ ਦੇ ਵੱਡੇ ਭਰਾ ਕਾਬਲ ਸਿੰਘ ਦੇ ਅਕਾਲ ਚਲਾਣਾ 'ਤੇ ਡੱਲਾ ਪਰਿਵਾਰ ਹਮਦਰਦੀ ਦਾ ਪ੍ਰਗਟਾਵਾ ਕੀਤਾ | ਇਸ ਦੁੱਖ ਦੀ ਘੜੀ ਵਿਚ ਸ਼੍ਰੋਮਣੀ ਅਕਾਲੀ ਅਕਾਲੀ ਦਲ ਦੇ ਨਿਧੜਕ ਬੁਲਾਰੇ ਰਾਜਿੰਦਰ ਸਿੰਘ ਡੱਲਾ ਨਾਲ ਦੁੱਖ ਪ੍ਰਗਟ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਮੋਗਾ ਦੇ ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਭੁੱਲਰ, ਸਰਕਲ ਪ੍ਰਧਾਨ ਪ੍ਰਭਜੀਤ ਸਿੰਘ ਗਿੱਲ ਚੱਕ ਤਾਰੇਵਾਲਾ ਨੇ ਕਿਹਾ ਕਿ ਭਾਈ ਕਾਬਲ ਸਿੰਘ ਡੱਲਾ ਬੜੇ ਹੀ ਮਿੱਠ ਬੋਲੜੇ ਸ਼ਾਂਤ ਸੁਭਾਅ ਗੁਰੂ ਘਰ ਦੇ ਅਨਿੰਨ ਸੇਵਕ ਸਨ ਦੇ ਵਿਛੋੜੇ ਨਾਲ ਡੱਲਾ ਪਰਿਵਾਰ ਤੇ ਕਰੀਬੀਆਂ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ | ਇਸ ਮੌਕੇ ਡੱਲਾ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ 'ਚ ਮੀਤ ਪ੍ਰਧਾਨ ਕੁਲਦੀਪ ਸਿੰਘ ਔਲਖ, ਸਾਬਕਾ ਸਰਪੰਚ ਪਰਮਿੰਦਰ ਸਿੰਘ ਭੁੱਲਰ ਨਸੀਰੇ ਵਾਲਾ, ਸਾਬਕਾ ਸਰਪੰਚ ਬਲਤੇਜ ਸਿੰਘ ਖਹਿਰਾ ਕੋਟ ਮੁਹੰਮਦ ਖਾਂ, ਸਾਬਕਾ ਸਰਪੰਚ ਰੇਸ਼ਮ ਸਿੰਘ, ਚਰਨਜੀਤ ਸਿੰਘ ਗੋਰਾ ਬਰਾੜ, ਪੰਚ ਜਗਦੀਪ ਸਿੰਘ ਢਿੱਲੋਂ, ਸਾਬਕਾ ਸਰਪੰਚ ਸਰਬਨ ਸਿੰਘ, ਪ੍ਰਧਾਨ ਗੁਰਮੇਲ ਸਿੰਘ ਸਿੱਧੂ ਧਰਮਕੋਟ, ਪ੍ਰਭਦੇਵ ਸਿੰਘ ਗਿੱਲ, ਗੁਰਤੇਜ ਸਿੰਘ ਗਿੱਲ, ਨਿਸ਼ਾਨ ਸਿੰਘ ਮੂਸੇ ਵਾਲਾ, ਪਰਮਜੀਤ ਸਿੰਘ ਵਿਰਕ, ਨਰਜੀਤ ਸਿੰਘ ਗਿੱਲ, ਜਸਮੀਤ ਸਿੰਘ ਗਿੱਲ, ਰਣਜੀਤ ਸਿੰਘ ਮੱਲ੍ਹੀ, ਬਲਜੀਤ ਸਿੰਘ ਕੰਗ, ਦਵਿੰਦਰ ਸਿੰਘ ਗਿੱਲ, ਗੁਰਮੀਤ ਸਿੰਘ ਰਾਜਾ ਮੱਟੂ, ਪ੍ਰੀਤਮ ਸਿੰਘ ਸੂਬੇਦਾਰ, ਮੁਖਤਿਆਰ ਸਿੰਘ ਮੋਟਰਾਂ ਵਾਲਾ, ਗੁਰਜੰਟ ਸਿੰਘ ਰਾਮੂ ਵਾਲਾ, ਮਿਸਤਰੀ ਗੁਰਦੇਵ ਸਿੰਘ ਕਲਸੀ, ਇਕਬਾਲ ਸਿੰਘ ਦਾਨੂੰ ਵਾਲਾ, ਬਾਜ ਸਿੰਘ ਫ਼ੌਜੀ ਦਾਨੂੰ ਵਾਲਾ, ਨੰਬਰਦਾਰ ਗੁਰਜਿੰਦਰ ਸਿੰਘ ਜੀਂਦੜਾ ਆਦਿ ਤੋਂ ਇਲਾਵਾ ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਪੰਚਾਂ ਨੇ ਹਮਦਰਦੀ ਦਾ ਪ੍ਰਗਟਾਵਾ ਕੀਤਾ ਅੰਤ ਵਿਚ ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਭੁੱਲਰ, ਸਰਕਲ ਪ੍ਰਧਾਨ ਪ੍ਰਭਜੀਤ ਸਿੰਘ ਗਿੱਲ ਅਤੇ ਗੁਰਜੰਟ ਸਿੰਘ ਰਾਮੰੂਵਾਲਾ ਨੇ ਦੱਸਿਆ ਕਿ ਰਜਿੰਦਰ ਸਿੰਘ ਡੱਲਾ ਕੈਨੇਡਾ ਤੋਂ 23 ਅਕਤੂਬਰ ਦਿਨ ਵੀਰਵਾਰ ਨੂੰ ਮੋਗਾ ਵਿਖੇ ਪਹੁੰਚ ਰਹੇ ਹਨ |

ਪਿਛਲੀ ਖ਼ਬਰ ਪਾਥਵੇਅਜ਼ ਨੇ ਧੂਮਧਾਮ ਨਾਲ ਮਨਾਇਆ ਦੀਵਾਲੀ ਤੇ ਬੰਦੀ ਛੋੜ ਦਿਵਸ <br/> ਅਗਲੀ ਖ਼ਬਰ ਕਿਸ਼ਨਪੁਰਾ ਕਲਾਂ ਵਿਖੇ ਬੰਦੀ ਛੋੜ ਦਿਵਸ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।