29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਅਜੀਤਵਾਲ ਆਈ.ਟੀ.ਆਈ. ਵਿਖੇ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਮਨਾਇਆ <br/>

ਅਜੀਤ ਡੈਸਕ 22-10-2025
ਅਜੀਤਵਾਲ, 21 ਅਕਤੂਬਰ (ਹਰਦੇਵ ਸਿੰਘ ਮਾਨ)-ਲਾਲਾ ਲਾਜਪਤ ਰਾਏ ਮੈਮੋਰੀਅਲ ਆਈ.ਟੀ.ਆਈ. ਅਜੀਤਵਾਲ (ਮੋਗਾ) ਵਿਖੇ ਬਾਬਾ ਵਿਸ਼ਵਕਰਮਾ ਜੀ ਦਾ ਅਵਤਾਰ ਪੁਰਬ ਮਨਾਉਂਦਿਆਂ ਉਨ੍ਹਾਂ ਦੀ ਤਸਵੀਰ ਤੇ ਫ਼ੁੱਲ ਮਾਲਾਵਾਂ ਭੇਟ ਕਰਨ ਉਪਰੰਤ ਨਾਰੀਅਲ ਪ੍ਰਸਾਦਿ ਅਰਪਨ ਕੀਤਾ ਗਿਆ | ਇਸ ਮੌਕੇ ਕਾਲਜ ਡਾਇਰੈਕਟਰ ਡਾ. ਚਮਨ ਲਾਲ ਸਚਦੇਵਾ ਨੇ ਦੱਸਿਆ ਕਿ ਬਾਬਾ ਵਿਸ਼ਵਕਰਮਾ ਜੀ ਆਪਣੇ ਯੁੱਗ ਦੇ ਮਹਾਨ ਰਚੇਤਾ, ਸ਼ਿਲਪਕਾਰ ਅਤੇ ਭਵਨ ਕਲਾ ਦੇ ਮੋਢੀ ਤੇ ਨਵੇਂ ਯੁੱਗ ਦੀ ਭਾਸ਼ਾ ਅਨੁਸਾਰ ਇੰਜੀਨੀਅਰ ਸਨ | ਪਿ੍ੰਸੀਪਲ ਜਗਦੇਵ ਸਿੰਘ ਨੇ ਕਿਹਾ ਕਿ ਸਾਨੂੰ ਬਾਬਾ ਜੀ ਦੇ ਪੂਰਨਿਆਂ ਤੇ ਚੱਲਦੇ ਹੋਏ ਉਨ੍ਹਾਂ ਵਾਂਗ ਹੀ ਮਿਹਨਤੀ ਅਤੇ ਆਪਣੇ ਕੰਮ ਪ੍ਰਤੀ ਸਮਰਪਿਤ ਰਹਿਣ ਲਈ ਪ੍ਰੇਰਿਆ | ਇਸ ਮੌਕੇ ਪ੍ਰੋਗਰਾਮ ਇੰਚਾਰਜ ਹਰਮੇਲ ਸਿੰਘ ਅਤੇ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਯੁੱਗਾਂ-ਯੁੱਗਾਂ ਤੋਂ ਵਰਤੋਂ ਵਿਚ ਆਏ ਹਥਿਆਰਾਂ, ਔਜ਼ਾਰਾਂ, ਮਸ਼ੀਨਾਂ ਵੱਡੇ-ਵੱਡੇ ਡੈਮ, ਮਿੱਲਾਂ, ਅਸਮਾਨ ਨੂੰ ਛੂਹ ਦੀਆਂ ਇਮਾਰਤਾਂ ਦੀ ਉਸਾਰੀ ਦੇ ਔਜ਼ਾਰ ਅਤੇ ਦਸਤਕਾਰੀ ਦੇ ਔਜ਼ਾਰ ਬਾਬਾ ਜੀ ਦੀ ਦੇਣ ਹੈ | ਇਸ ਮੌਕੇ ਸਮੂਹ ਸਟਾਫ਼ ਮੈਂਬਰ ਹਾਜ਼ਰ ਹੋਏ ਅਤੇ ਲੱਡੂਆਂ ਦਾ ਪ੍ਰਸਾਦਿ ਵੰਡਿਆ ਗਿਆ ਅਤੇ ਸਾਰੇ ਔਜ਼ਾਰਾਂ ਦੀ ਸਾਫ਼ ਸਫ਼ਾਈ ਕੀਤੀ ਗਈ |

ਪਿਛਲੀ ਖ਼ਬਰ ਕਿਸ਼ਨਪੁਰਾ ਕਲਾਂ ਵਿਖੇ ਬੰਦੀ ਛੋੜ ਦਿਵਸ ਮਨਾਇਆ <br/> ਅਗਲੀ ਖ਼ਬਰ ਦਸਮੇਸ਼ ਸਕੂਲ ਬਿਲਾਸਪੁਰ 'ਚ ਮਨਾਈ ਗਰੀਨ ਦੀਵਾਲੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।