29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਯੋਗਾ ਟਰੇਨਰ ਯਾਦਵਿੰਦਰ ਯਾਦਵ ਨੂੰ ਵਧੀਆ ਸੇਵਾਵਾਂ ਬਦਲੇ ਕੀਤਾ ਸਨਮਾਨਿਤ

ਅਜੀਤ ਡੈਸਕ 22-10-2025
ਮੋਗਾ, 21 ਅਕਤੂਬਰ (ਸੁਰਿੰਦਰਪਾਲ ਸਿੰਘ)-ਪੰਜਾਬ ਸਰਕਾਰ ਵਲੋਂ ਪੰਜਾਬ ਵਾਸੀਆਂ ਨੂੰ ਨਿਰੋਗ ਰੱਖਣ ਦੇ ਮੱਦੇਨਜ਼ਰ ਸ਼ੁਰੂ ਕੀਤੀ ਸੀ.ਐਮ. ਯੋਗਸ਼ਾਲਾ ਸਕੀਮ ਦਾ ਲਾਭ ਪੰਜਾਬ ਵਾਸੀ ਲੈ ਰਹੇ ਹਨ ਉੱਥੇ ਹੀ ਸਿਹਤ ਨੂੰ ਤੰਦਰੁਸਤ ਬਣਾਉਣ ਲਈ, ਬਿਮਾਰੀਆਂ ਤੋਂ ਮੁਕਤ ਕਰਨ ਲਈ ਮੋਗਾ ਦੇ ਵੱਖ-ਵੱਖ ਪਾਰਕਾਂ, ਗਰਾੳਾੂਡਾਂ ਵਿਚ ਯੋਗ ਕਲਾਸਾਂ ਚੱਲ ਰਹੀਆਂ ਹੈ | ਇਨ੍ਹਾਂ ਯੋਗ ਕਲਾਸਾਂ ਨੂੰ ਚਲਾਉਣ ਲਈ ਬਹੁਤ ਸਾਰੇ ਯੋਗ ਟਰੇਨੀ ਟੀਚਰ ਸੇਵਾਵਾਂ ਦੇ ਰਹੇ ਹਨ | ਯੋਗ ਟਰੇਨੀ ਟੀਚਰ ਵਲੋਂ ਗੁਰੂ ਰਾਮਦਾਸ ਨਗਰ ਮੋਗਾ ਦੇ ਸ਼ਹੀਦ ਭਗਤ ਸਿੰਘ ਪਾਰਕ ਵਿਖੇ ਪਿਛਲੇ ਕਾਫ਼ੀ ਸਮੇਂ ਤੋਂ ਨਿਰਵਿਘਨ ਕਲਾਸਾਂ ਚੱਲ ਰਹੀਆਂ ਹੈ | ਇਨ੍ਹਾਂ ਕਲਾਸਾਂ ਨੂੰ ਸਮੇਂ-ਸਮੇਂ 'ਤੇ ਪਹਿਲੇ ਟਰੇਨੀ ਗੁਰਦੀਪ ਸਿੰਘ, ਮੰਗਾ ਸਿੰਘ ਅਤੇ ਹੋਰ ਵੀ ਟਰੇਨਰ ਯੋਗ ਕਲਾਸਾਂ ਲਗਾ ਕੇ ਪੰਜਾਬ ਸਰਕਾਰ ਦੀ ਸਕੀਮ ਦਾ ਲਾਭ ਲੈਣ ਲਈ ਪ੍ਰੇਰਿਤ ਕਰਦੇ ਰਹੇ | ਹੁਣ ਸ਼ਹੀਦ ਭਗਤ ਸਿੰਘ ਪਾਰਕ ਗੁਰੂ ਰਾਮਦਾਸ ਨਗਰ ਮੋਗਾ ਵਿਖੇ ਰੋਜ਼ਾਨਾ ਕਲਾਸ ਸਵੇਰੇ 5 ਤੋਂ 6 ਵਜੇ ਤੱਕ ਲਗਾ ਰਹੇ ਹਨ | ਲੋਕਾਂ ਨੂੰ ਸਿਹਤ ਸਬੰਧੀ, ਯੋਗਾ ਦੀ ਜਾਣਕਾਰੀ ਦੇਣ ਲਈ ਸ੍ਰੀ ਸ਼ਿਵ ਮੰਦਰ ਵਿਖੇ ਜਾਗਰੂਕ ਕਰਨ ਦੇ ਮਕਸਦ ਨਾਲ ਪ੍ਰੋਗਰਾਮ ਰੱਖਿਆ ਗਿਆ | ਇਸ ਮੌਕੇ ਸੰਬੋਧਨ ਕਰਦਿਆਂ ਦਰਸ਼ਨ ਲਾਲ, ਸੁਰੇਸ਼ ਗੋਇਲ, ਜਤਿੰਦਰ ਗੋਇਲ, ਬਲਰਾਜ ਗੁਪਤਾ ਵਲੋਂ ਸੀ.ਐਮ. ਯੋਗਸ਼ਾਲਾ ਦਾ ਲਾਭ ਲੈਣ ਲਈ ਪ੍ਰੇਰਿਤ ਕੀਤਾ ਗਿਆ | ਯੋਗ ਕਲਾਸ ਵਿਚ ਹਿੱਸਾ ਲੈ ਰਹੇ ਭੈਣ ਭਰਾਵਾਂ ਵਲੋਂ ਵਧੀਆ ਸੇਵਾਵਾਂ ਦੇਣ ਬਦਲੇ ਯੋਗ ਟੀਚਰ ਯਾਦਵਿੰਦਰ ਯਾਦਵ ਨੂੰ ਦੀਵਾਲੀ ਨੂੰ ਸਮਰਪਿਤ ਸਮਾਗਮ ਸਮੇਂ ਗਿਫ਼ਟ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਗੁਰਪ੍ਰੀਤ ਸਿੰਘ, ਗੱਬਰ ਸਿੰਘ, ਵਿਕਾਸ ਗੋਇਲ, ਗੁਰਵਿੰਦਰ ਕੌਰ, ਪਿੰਕੀ, ਜਗਦੀਪ ਕੌਰ, ਊਸ਼ਾ ਰਾਣੀ, ਰਵਿੰਦਰ ਕੌਰ ਸਮੇਤ ਮੁਹੱਲਾ ਨਿਵਾਸੀ ਹਾਜ਼ਰ ਸਨ |

ਪਿਛਲੀ ਖ਼ਬਰ ਪ੍ਰਸ਼ਾਸਨ ਦੀ ਪ੍ਰਚਾਰ ਵੈਨਾਂ ਰਾਹੀਂ ਪਰਾਲੀ ਨਾ ਸਾੜਨ ਦੀ ਜਾਗਰੂਕਤਾ ਮੁਹਿੰਮ ਨੂੰ ਕਿਸਾਨਾਂ ਵਲੋਂ ਦਿੱਤਾ ਜਾ ਰਿਹੈ ਭਰਵ... ਅਗਲੀ ਖ਼ਬਰ ਸਮਾਜ ਸੇਵੀ ਸੁਖਵੀਰ ਸਿੰਘ ਸੁੱਖਾ ਕੈਨੇਡੀਅਨ ਅਤੇ ਸੁਖਦੇਵ ਸਿੰਘ ਸਿੱਧੂ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।