19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਐੱਸ. ਡੀ. ਕਾਲਜ ਫ਼ਾਰ ਵੂਮੈਨ ਮੋਗਾ ਗੁਰੂ ਵੰਦਨ ਛਾਤਰ ਅਭਿਨੰਦਨ ਸਮਾਰੋਹ <br/>

ਐਸ.ਡੀ. ਕਾਲਜ ਫ਼ਾਰ ਵੂਮੈਨ ਮੋਗਾ ਵਿਖੇ ਮੁੱਖ ਮਹਿਮਾਨ ਵਿਜੈ ਨੱਡਾ ਦਾ ਸਨਮਾਨ ਕਰਦੇ ਪਿ੍ੰਸੀਪਲ ਡਾ. ਨੀਨਾ ਅਨੇਜਾ ਤੇ ਪ੍ਰਬੰਧਕ ਕਮੇਟੀ | ਤਸਵੀਰ : ਜਸਪਾਲ ਸਿੰਘ ਬੱਬੀ <br/> 26-09-2025
ਮੋਗਾ, 25 ਸਤੰਬਰ (ਜਸਪਾਲ ਸਿੰਘ ਬੱਬੀ)-ਐੱਸ.ਡੀ. ਕਾਲਜ ਫ਼ਾਰ ਵੂਮੈਨ ਮੋਗਾ ਅਤੇ ਭਾਰਤ ਵਿਕਾਸ ਪ੍ਰੀਸ਼ਦ ਮੋਗਾ ਵਲੋਂ ਕਾਲਜ ਕੈਂਪਸ ਵਿਖੇ ਗੁਰੂ ਵੰਦਨ ਛਾਤਰ ਅਭਿਨੰਦਨ ਸਮਾਰੋਹ ਹੋਇਆ | ਪਿ੍ੰਸੀਪਲ ਡਾ. ਨੀਨਾ ਅਨੇਜਾ ਨੇ ਕਿਹਾ ਕਿ ਸਿੱਖਿਆ ਅਗਿਆਨਤਾ ਦਾ ਹਨੇਰਾ ਦੂਰ ਕਰਦੀ ਹੈ ਇਸ ਲਈ ਅਧਿਆਪਕ ਵਰਗ ਦਾ ਨਰੋਆ ਸਮਾਜ ਸਿਰਜਣ 'ਚ ਅਹਿਮ ਯੋਗਦਾਨ ਹੁੰਦਾ ਹੈ ਸੋ ਭਾਰਤੀ ਸਮਾਜ 'ਚ ਵਿਦਿਆਰਥੀਆਂ ਦਾ ਆਪਣੇ ਅਧਿਆਪਕਾਂ ਨਾਲ ਰਿਸ਼ਤਾ ਸ਼ਰਧਾ ਭਾਵਨਾ ਵਾਲਾ ਹੈ | ਸਮਾਰੋਹ ਦਾ ਆਰੰਭ ਜੋਤੀ ਜਗਾ ਕੇ ਕੀਤਾ | ਰਾਕੇਸ਼ ਸਚਦੇਵਾ ਨੇ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਨਿਭਾਈ ਅਤੇ ਮੁੱਖ ਮਹਿਮਾਨ ਸੰਗਠਨ ਮੰਤਰੀ (ਉੱਤਰ ਖੇਤਰ) ਵਿਜੈ ਨੱਡਾ, ਭਾਰਤ ਵਿਕਾਸ ਪ੍ਰੀਸ਼ਦ ਮੋਗਾ ਦੇ ਮੈਂਬਰਾਂ, ਸਟਾਫ਼ ਨੂੰ ਰਸਮੀ ਤੌਰ 'ਤੇ ਜੀਅ ਆਇਆ ਆਖਿਆ | ਸਹਾਇਕ ਪ੍ਰੋਫੈਸਰ ਵਿਕਾਸ ਗਰਗ ਨੇ ਨਵੀਂ ਸਿੱਖਿਆ ਨੀਤੀ ਬਾਰੇ ਜਾਣਕਾਰੀ ਦਿੱਤੀ | ਡਾ. ਰਾਜੇਸ਼ ਪੁਰੀ ਨੇ ਭਾਰਤ ਵਿਕਾਸ ਪਰਿਸ਼ਦ ਦੇ ਕੇਂਦਰੀ ਮਾਂਟੋ ਸੰਪਰਕ, ਸਹਿਯੋਗ, ਸੰਸਕਾਰ, ਸੇਵਾ ਸਮਰਪਣ ਬਾਰੇ ਦੱਸਿਆ | ਕਾਲਜ ਵਿਦਿਆਰਥੀਆਂ ਵਲੋਂ ਅਧਿਆਪਕ ਵਰਗ ਨੂੰ ਸਮਰਪਿਤ ਪੇਪਰ ਰੀਡਿੰਗ ਕਰਵਾਈ ਗਈ | ਵੱਖ-ਵੱਖ ਕੋਰਸਾਂ ਦੀਆਂ ਵਿਦਿਆਰਥਣਾਂ ਜਿਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਮੈਰਿਟ ਸੂਚੀ ਵਿਚ ਪੁਜ਼ੀਸ਼ਨਾਂ ਹਾਸਲ ਕੀਤੀਆਂ ਨੂੰ ਸਨਮਾਨਿਤ ਕੀਤਾ | ਡਾ. ਬਲਜੀਤ ਕੌਰ, ਨਮਿਤਾ ਬਰਮਨ, ਰਮਨਪ੍ਰੀਤ ਕੌਰ, ਗਗਨਦੀਪ ਕੌਰ, ਹਿਨਾ ਗੁਪਤਾ, ਡਾ.ਪਲਵਿੰਦਰ ਕੌਰ, ਸੁਸ਼ਮਾ ਗੁਪਤਾ ਨੂੰ ਸਨਮਾਨਿਤ ਕੀਤਾ | ਮੁੱਖ ਮਹਿਮਾਨ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਭਵਿੱਖ 'ਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ | ਸਮਾਰੋਹ ਦਾ ਪ੍ਰਬੰਧ ਡਾ. ਪਲਵਿੰਦਰ ਕੌਰ ਅਤੇ ਸੁਸ਼ਮਾ ਗੁਪਤਾ ਨੇ ਕੀਤਾ | ਇਸ ਮੌਕੇ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਰਾਧੇਸ਼ ਸਿੰਘਲ, ਸਕੱਤਰ ਅਸ਼ੋਕ ਗਰਗ, ਉਪ ਪ੍ਰਧਾਨ ਅਮਨ ਸਿੰਘਲ, ਸੰਜੀਵ ਗੋਇਲ, ਮੋਹਿਤ ਮਿੱਤਲ, ਸਮੀਰ ਮਿੱਤਲ, ਅਜੈ ਸਿੰਗਲਾ, ਮਹੇਸ਼ ਗੁਪਤਾ, ਸੁਧੀਰ ਕੋਹਲੀ, ਮਨੋਜ ਮੋਂਗਾ, ਸੁਨੀਲ ਜੈਨ, ਪੂਨਮ ਗੋਇਲ, ਮਹਿੰਦਰ ਜਿੰਦਲ, ਰਜਿੰਦਰ ਸਚਦੇਵਾ ਹਾਜ਼ਰ ਸਨ |

ਪਿਛਲੀ ਖ਼ਬਰ ਸਿਹਤ ਵਿਭਾਗ ਵਲੋਂ ਪਿੰਡ ਕਰਾੜਵਾਲਾ ਵਿਖੇ ਡੇਂਗੂ ਸਰਵੇ ਕਰਵਾਇਆ ਅਗਲੀ ਖ਼ਬਰ ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।