19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

1 ਅਕਤੂਬਰ ਨੂੰ ਮੋਗਾ 'ਚ ਮਹਾਂਮਾਈ ਦੀ ਪਵਿੱਤਰ ਜੋਤਿ ਦਾ ਹੋਵੇਗਾ ਸ਼ਾਨਦਾਰ ਸਵਾਗਤ-ਨਵੀਨ ਸਿੰਗਲਾ <br/>

ਰਾਈਸ ਬ੍ਰਾਨ ਡੀਲਰਜ਼ ਐਸੋਸੀਏਸ਼ਨ 128 ਵਲੋਂ 5 ਅਕਤੂਬਰ ਕਰਵਾਏ ਜਾ ਰਹੇ ਵਿਸ਼ਾਲ ਭਗਵਤੀ ਜਾਗਰਣ ਦਾ ਸੱਦਾ ਪੱਤਰ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਵਿਧਾਇਕ ਡਾ. ਹਰਜੋਤ ਕਮਲ ਅਤੇ ਮੈਕਰੋ ਗਲੋਬਲ ਦੇ ਚੇਅਰਮੈਨ ਤੇ ਸੀਨੀਅਰ ਅਕਾਲੀ ਆਗੂ ਰਜਿੰਦਰ ਸਿੰਘ ਡੱਲਾ ਨੂੰ ਦਿੰਦੇ ਹੋਏ ਐਸੋਸੀਏਸ਼ਨ ਦੇ ਪ੍ਰਧਾਨ ਨਵੀਨ ਸਿੰਗਲਾ, ਨਾਲ ਨਿਧੜਕ ਸਿੰਘ ਬਰਾੜ, ਦੇਵ ਪਿ੍ਆ ਤਿਆਗੀ ਤੇ ਹੋਰ | ਅਜੀਤ ਤਸਵੀਰ <br/> 26-09-2025
ਮੋਗਾ, 25 ਸਤੰਬਰ (ਸੁਰਿੰਦਰਪਾਲ ਸਿੰਘ)-ਰਾਈਸ ਬ੍ਰਾਨ ਡੀਲਰਜ਼ ਐਸੋਸੀਏਸ਼ਨ 128 ਮੋਗਾ ਦੀ ਅਗਵਾਈ ਹੇਠ ਮੋਗਾ ਸ਼ਹਿਰ 'ਚ ਮਹਾਮਾਈ ਦੇ ਪਵਿੱਤਰ ਪ੍ਰਕਾਸ਼ ਦੇ ਆਗਮਨ ਮੌਕੇ 1 ਅਕਤੂਬਰ ਨੂੰ ਪਵਿੱਤਰ ਜੋਤ ਦਾ ਸ਼ਾਨਦਾਰ ਸਵਾਗਤ ਕੀਤਾ ਜਾਵੇਗਾ | ਇਸ ਮੌਕੇ ਸ਼ਹਿਰ 'ਚ ਇਕ ਸ਼ਾਨਦਾਰ ਸ਼ੋਭਾ ਯਾਤਰਾ ਵੀ ਕੱਢੀ ਜਾਵੇਗੀ ਜੋ ਸ਼ਹਿਰ ਦੇ ਮੁੱਖ ਬਾਜ਼ਾਰਾਂ 'ਚੋਂ ਹੁੰਦੀ ਹੋਈ ਸੰਦੀਪ ਜਿੰਦਲ ਤੇ ਸ੍ਰੀਮਤੀ ਬਾਲਾ ਜਿੰਦਲ ਦੇ ਨਿਵਾਸ ਸਥਾਨ 'ਤੇ ਜਾ ਕੇ ਸਮਾਪਤ ਹੋਵੇਗੀ | ਸੰਸਥਾ ਦੇ ਪ੍ਰਧਾਨ ਨਵੀਨ ਸਿੰਗਲਾ ਨੇ ਦੱਸਿਆ ਕਿ ਇਹ ਸ਼ੋਭਾ ਯਾਤਰਾ ਧਾਰਮਿਕ ਵਿਸ਼ਵਾਸ ਤੇ ਸਮਾਜਿਕ ਏਕਤਾ ਦਾ ਇਕ ਵਿਲੱਖਣ ਸੰਗਮ ਹੋਵੇਗਾ | ਵਿਸ਼ਾਲ ਸ਼ੋਭਾ ਯਾਤਰਾ ਵਿਚ ਵਿਸ਼ਵ ਪ੍ਰਸਿੱਧ ਭਜਨ ਗਾਇਕ ਹਰਸ਼ ਸ਼ਰਮਾ ਆਪਣੀ ਸੁਰੀਲੀ ਆਵਾਜ਼ ਵਿਚ ਭਗਤੀ ਭਰੇ ਭਜਨ ਪੇਸ਼ ਕਰਨਗੇ | ਪ੍ਰਧਾਨ ਨਵੀਨ ਸਿੰਗਲਾ ਨੇ ਰਾਈਸ ਬ੍ਰਾਨ ਡੀਲਰ ਐਸੋਸੀਏਸ਼ਨ ਵਲੋਂ ਮੋਗਾ ਦੀਆਂ ਸਾਰੀਆਂ ਸਮਾਜਿਕ, ਧਾਰਮਿਕ, ਸਮਾਜ ਸੇਵੀ ਸੰਸਥਾਵਾਂ ਦੇ ਨਾਲ-ਨਾਲ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਵਿਸ਼ਾਲ ਸ਼ੋਭਾ ਯਾਤਰਾ ਦਾ ਹਿੱਸਾ ਬਣ ਕੇ ਇਸ ਧਾਰਮਿਕ ਤਿਉਹਾਰ ਨੂੰ ਸਫਲ ਬਣਾ ਕੇ ਲੋਕਾਂ ਵਿਚ ਸ਼ਰਧਾ ਤੇ ਏਕਤਾ ਦਾ ਸੰਦੇਸ਼ ਦੇਣ | ਇਸ ਮੌਕੇ ਪ੍ਰਬੰਧਕ ਕਮੇਟੀ ਮੈਂਬਰ ਸੁਮਿਤ ਪੁਜਾਣਾ, ਬਨਵਾਰੀ ਲਾਲ ਢੀਂਗੜਾ, ਵਿਕਾਸ ਸਿੰਘ, ਸੁਰਿੰਦਰ ਡੱਬੂ, ਰਜੀਵ ਬਾਂਸਲ, ਹਰਸ਼ ਗੋਇਲ, ਹੁਕਮ ਚੰਦ ਅਗਰਵਾਲ, ਰਾਹੁਲ ਵਰਮਾ, ਵਿਵੇਸ਼ ਗੋਇਲ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ <br/> ਅਗਲੀ ਖ਼ਬਰ ਮੈਕਰੋ ਗਲੋਬਲ ਦੇ ਵਿਦਿਆਰਥੀ ਸਿਮਰਨਜੀਤ ਸਿੰਘ ਨੇ ਆਈਲਟਸ 'ਚੋਂ ਪ੍ਰਾਪਤ ਕੀਤੇ 7 ਬੈਂਡ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।