29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਵਾਲਮੀਕਿ/ਮਜ਼੍ਹਬੀ ਸਿੱਖ ਮਹਾਂਸਭਾ ਨੇ ਸੌਂਪੀ ਜਸਵੀਰ ਸਿੰਘ ਗਲੋਟੀ ਨੂੰ ਉਪ ਚੇਅਰਮੈਨ ਦੀ ਜ਼ਿੰਮੇਵਾਰੀ

ਅਜੀਤ ਡੈਸਕ 03-09-2025
ਮੋਗਾ, 2 ਸਤੰਬਰ (ਸੁਰਿੰਦਰਪਾਲ ਸਿੰਘ)-ਵਾਲਮੀਕਿ ਮਜ਼੍ਹਬੀ ਸਿੱਖ ਮਹਾਂਸਭਾ ਦੇ ਚੇਅਰਮੈਨ ਜਗਤਾਰ ਸਿੰਘ ਮਖੂ, ਮਹਾਂ ਸਭਾ ਦੇ ਪ੍ਰਧਾਨ ਬਲਜਿੰਦਰ ਸਿੰਘ ਧਾਲੀਵਾਲ, ਜਰਨਲ ਸਕੱਤਰ ਇੰਦਰਪਾਲ ਸਿੰਘ, ਲੀਗਲ ਐਡਵਾਈਜ਼ਰ ਬਲਜਿੰਦਰ ਸਿੰਘ, ਸੁਰਜੀਤ ਸਿੰਘ ਸਾਬਕਾ ਸਰਪੰਚ ਦੁਸਾਂਝ ਨੇ ਸਾਂਝੇ ਤੌਰ 'ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ ਦਿਨੀਂ ਵਾਲਮੀਕਿ/ਮਜ਼੍ਹਬੀ ਸਿੱਖ ਮਹਾਂਸਭਾ ਦੀ ਮੀਟਿੰਗ ਹੋਈ ਸੀ ਜਿਸ ਵਿਚ ਵਾਲਮੀਕਿ/ਮਜ਼੍ਹਬੀ ਸਿੱਖ ਮਹਾਂਸਭਾ ਨੂੰ ਹੋਰ ਮਜ਼ਬੂਤ ਕਰਨ ਵਾਸਤੇ ਨਵੇਂ ਅਹੁਦੇਦਾਰਾਂ ਦਾ ਐਲਾਨ ਕੀਤਾ ਗਿਆ, ਜਿਸ ਤਹਿਤ ਜਸਵੀਰ ਸਿੰਘ ਗਲੋਟੀ ਤੇ ਰਾਜੂ ਸਹੋਤਾ ਮੋਗਾ ਨੂੰ ਉਪ ਚੇਅਰਮੈਨ ਵਾਲਮੀਕਿ/ਮਜ਼੍ਹਬੀ ਸਿੱਖ ਮਹਾਂਸਭਾ ਲਗਾਇਆ ਗਿਆ | ਸਾਬਕਾ ਸਰਪੰਚ ਸੁਰਜੀਤ ਸਿੰਘ ਦੁਸਾਂਝ ਪਰਮਪਾਲ ਸਿੰਘ ਰੂਬੀ ਦੌਧਰ ਨੂੰ ਸੀਨੀਅਰ ਮੀਤ ਪ੍ਰਧਾਨ ਲਗਾਇਆ ਗਿਆ | ਹਰਜਿੰਦਰ ਸਿੰਘ ਫ਼ੌਜੀ ਨੂੰ ਮੁੱਖ ਸਲਾਹਕਾਰ ਲਗਾਇਆ ਗਿਆ, ਇਸ ਸਮੇਂ ਚੁਣੇ ਗਏ | ਇਸ ਮੌਕੇ ਚੇਅਰਮੈਨ ਜਗਤਾਰ ਸਿੰਘ ਮਖੂ, ਪ੍ਰਧਾਨ ਬਲਜਿੰਦਰ ਸਿੰਘ ਧਾਲੀਵਾਲ, ਜਰਨਲ ਸਕੱਤਰ ਇੰਦਰਪਾਲ ਸਿੰਘ, ਉਪ ਚੇਅਰਮੈਨ ਜਸਵੀਰ ਸਿੰਘ ਗਲੋਟੀ, ਹਰਬੰਸ ਸਾਗਰ ਅੰਬੇਦਕਰ ਮਿਸ਼ਨ, ਹਰਨੇਕ ਸਿੰਘ ਫ਼ੌਜੀ ਚੁਗਾਵਾਂ, ਲਖਬੀਰ ਸਿੰਘ ਕੁੱਕੂ, ਦਵਿੰਦਰ ਸਿੰਘ ਫ਼ੌਜੀ, ਜੀਵਨ ਸਿੰਘ, ਅਵਤਾਰ ਭਾਣਜਾ, ਸੁਖਵਿੰਦਰ ਸਿੰਘ ਬੁੱਧੂ, ਜਸਵਿੰਦਰ ਸਿੰਘ ਭਿੰਡਰ, ਸੁਖਚੈਨ ਸਿੰਘ ਭਿੰਡਰ, ਮਨਦੀਪ ਸਿੰਘ, ਸਾਬਕਾ ਸਰਪੰਚ ਸੁਰਜੀਤ ਸਿੰਘ, ਅਮਨ ਨੰਬਰਦਾਰ ਕਾਦਰ ਵਾਲਾ, ਰਾਜਪਾਲ ਸਿੰਘ, ਗੁਰਤੇਜ ਸਿੰਘ, ਗੁਰਸੇਵਕ, ਰਜੀਵਾਲਵੀਰ, ਦਵਿੰਦਰ ਲੰਢੇਕੇ, ਕੇਵਲ ਨਿਹਾਲਗੜ੍ਹ, ਵੀਰ ਨਵਦੀਪ ਸਿੰਘ ਆਈ.ਟੀ.ਆਈ., ਗੁਰਪ੍ਰੀਤ ਸਿੰਘ ਲੰਢੇਕੇ, ਰਕੇਸ਼ ਕੁਮਾਰ ਮੋਗਾ, ਗੁਰਤੇਜ ਸਿੰਘ ਐਲ.ਆਈ.ਸੀ. ਅਤੇ ਵੱਡੀ ਗਿਣਤੀ ਵਿਚ ਮਹਾਂ ਸਭਾ ਦੇ ਵਰਕਰ ਹਾਜ਼ਰ ਸਨ |
ਪਿਛਲੀ ਖ਼ਬਰ ਸਰਕਾਰ ਨੇ ਹੜ੍ਹਾਂ ਦੇ ਅਗਾਊਾ ਪ੍ਰਬੰਧ ਨਹੀਂ ਕੀਤੇ-ਕਿਸਾਨ ਆਗੂ <br/> ਅਗਲੀ ਖ਼ਬਰ ਕਲਗ਼ੀਧਰ ਟਰੱਸਟ ਵਲੋਂ ਹੜ੍ਹ ਦੀ ਲਪੇਟ 'ਚ ਆਉਣ ਵਾਲੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।