28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਜਸਵਿੰਦਰ ਸਿੰਘ ਸਿੱਧੂ ਪਸ਼ੂਆਂ ਲਈ ਚਾਰਾ ਲੈ ਕੇ ਪਿੰਡਾਂ 'ਚ ਪੁੱਜੇ <br/>

ਅਜੀਤ ਡੈਸਕ 03-09-2025
ਕੋਟ ਈਸੇ ਖਾਂ/ਫਤਿਹਗੜ੍ਹ ਪੰਜਤੂਰ, 2 ਸਤੰਬਰ (ਗੁਰਮੀਤ ਸਿੰਘ ਖਾਲਸਾ/ਜਸਵਿੰਦਰ ਸਿੰਘ ਪੋਪਲੀ)-ਈ.ਟੀ.ਟੀ. ਅਧਿਆਪਕ ਯੂਨੀਅਨ ਪੰਜਾਬ ਦੇ ਪ੍ਰਧਾਨ ਅਤੇ ਡਾਇਰੈਕਟਰ ਗਮਾਡਾ ਜਸਵਿੰਦਰ ਸਿੰਘ ਸਿੱਧੂ ਜੋ ਲਗਾਤਾਰ ਹੜ੍ਹ ਪੀੜਤ ਪਰਿਵਾਰਾਂ ਦੀ ਮਦਦ ਲਈ ਲੱਗੇ ਹੋਏ ਹਨ ਤੇ ਹਲਕਾ ਧਰਮਕੋਟ ਦੇ ਪਿੰਡਾਂ 'ਚ ਬੇਜ਼ਬਾਨ ਪਸ਼ੂਆਂ ਦੇ ਲਈ ਚਾਰੇ ਦੀ ਲੋੜ ਨੂੰ ਸਮਝਦਿਆਂ ਜਸਵਿੰਦਰ ਸਿੰਘ ਸਿੱਧੂ ਆਪਣੇ ਸਾਥੀਆਂ ਸਮੇਤ ਪਸ਼ੂਆਂ ਲਈ ਚਾਰੇ ਦੀਆਂ ਗੱਠਾਂ ਲੈ ਕੇ ਪ੍ਰਭਾਵਿਤ ਪਿੰਡਾਂ ਵਿਚ ਪੁੱਜੇ | ਉਨ੍ਹਾਂ ਨੇ ਖੁਦ ਆਪ ਬੰਨ੍ਹ 'ਤੇ ਜਾ ਕੇ ਪਸ਼ੂਆਂ ਲਈ ਚਾਰਾ ਪੁੱਜਦਾ ਕੀਤਾ | ਇਸ ਮੌਕੇ ਉੱਥੇ ਪਹਿਲਾਂ ਤੋਂ ਹੀ ਮੌਜੂਦ ਡੀ.ਐਸ.ਪੀ. ਜਸਵਰਿੰਦਰ ਸਿੰਘ, ਥਾਣਾ ਫਤਿਹਗੜ੍ਹ ਪੰਜਤੂਰ ਮੁਖੀ ਮੈਡਮ ਸੁਨੀਤਾ ਰਾਣੀ ਬਾਵਾ ਤੇ ਸਿਵਲ ਪ੍ਰਸ਼ਾਸਨ ਤੋਂ ਹੜ੍ਹ ਪ੍ਰਭਾਵਿਤ ਪਿੰਡਾਂ ਦੀ ਵੀ ਲੋੜੀਂਦੀ ਜਾਣਕਾਰੀ ਲਈ ਗਈ | ਇਸ ਦੌਰਾਨ ਹੀ ਪ੍ਰਸ਼ਾਸਨ ਵਲੋਂ ਵੀ ਪਾਣੀ ਦੇ ਵਧ ਰਹੇ ਪੱਧਰ ਨੂੰ ਦੇਖਦਿਆਂ ਹਲਕਾ ਧਰਮਕੋਟ ਦੇ ਪਿੰਡ ਸੰਘੇੜਾ ਦੇ ਲੋਕ ਜੋ ਦਰਿਆ ਦੇ ਅੰਦਰ ਬੈਠੇ ਹਨ ਨੂੰ ਘਰਾਂ ਤੋਂ ਬਾਹਰ ਆਉਣ ਦੀ ਅਪੀਲ ਕੀਤੀ ਹੈ ਅਤੇ ਕਿਹਾ ਕਿ ਉਨ੍ਹਾਂ ਦੇ ਰਹਿਣ ਅਤੇ ਖਾਣ ਪੀਣ ਦਾ ਪ੍ਰਸ਼ਾਸਨ ਵਲੋਂ ਪੁਖਤਾ ਪ੍ਰਬੰਧ ਕੀਤਾ ਜਾਵੇਗਾ | ਇਸ ਮੌਕੇ ਕੋਟ ਈਸੇ ਖਾਂ ਤੋਂ ਕੌਂਸਲਰ ਗੁਰਪ੍ਰੀਤ ਸਿੰਘ ਸਿੱਧੂ, ਮਹਿਕਪ੍ਰੀਤ ਸਿੰਘ, ਸੁੱਖ ਰਾਜਪੂਤ, ਪਰਮਿੰਦਰ ਸਿੰਘ ਬਿੱਲਾ ਸਿੱਧੂ, ਸਿਮਰਨਜੀਤ ਸਿੰਘ ਸਿੱਧੂ ਆਦਿ ਵਲੋਂ ਲੋੜਵੰਦ ਪਸ਼ੂਆਂ ਦੇ ਲਈ ਗੱਠਾਂ ਦੀ ਵੰਡ ਕੀਤੀ ਗਈ | ਸਿੱਧੂ ਤੇ ਉਨ੍ਹਾਂ ਦੀ ਟੀਮ ਤੋਂ ਇਲਾਵਾ ਹੜ੍ਹ ਪ੍ਰਭਾਵਿਤ ਪੀੜਤਾਂ ਦੀ ਮਦਦ ਲਈ ਆਮ ਆਦਮੀ ਪਾਰਟੀ ਦੇ ਹੋਰ ਕਈ ਸੀਨੀਅਰ ਆਗੂ ਤੇ ਵਰਕਰ ਵੀ ਉੱਥੇ ਮੌਜੂਦ ਸਨ |

ਪਿਛਲੀ ਖ਼ਬਰ ਹੜ੍ਹਾਂ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਪ੍ਰਧਾਨ ਮੰਤਰੀ ਨੂੰ ਫ਼ੌਰੀ ਮਿਲਣ-ਕਾਲੇਕੇ <br/> ਅਗਲੀ ਖ਼ਬਰ ਸ੍ਰੀ ਗਣੇਸ਼ ਮਹਾਂਉਤਸਵ ਮੌਕੇ ਸਰਾਫਾ ਬਾਜ਼ਾਰ ਮੋਗਾ ਵਲੋਂ ਪੁੱਜੀਆਂ ਸ਼ਖ਼ਸੀਅਤਾਂ ਦਾ ਸਨਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।