28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਭਾਈ ਕਲਿਆਣਾ ਜੀ ਰਾਗੀ ਗ੍ਰੰਥੀ ਸੰਸਥਾ ਵਲੋਂ ਸਤਲੁਜ ਦਰਿਆ ਨਾਲ ਲੱਗਦੇ ਪਿੰਡਾਂ ਦਾ ਜਾਇਜ਼ਾ <br/>

ਅਜੀਤ ਡੈਸਕ 03-09-2025
ਧਰਮਕੋਟ, 2 ਸਤੰਬਰ (ਪਰਮਜੀਤ ਸਿੰਘ)-ਭਾਈ ਕਲਿਆਣਾ ਜੀ ਰਾਗੀ ਗ੍ਰੰਥੀ ਸੰਸਥਾ ਪੰਜਾਬ ਵਲੋਂ ਪਿੰਡ ਮੰਜ਼ਲੀ ਤੋਂ ਲੈ ਕੇ ਸੰਘੇੜਾ ਤੱਕ ਸਤਲੁਜ ਦਰਿਆ ਨਾਲ ਲੱਗਦੇ ਅਤੇ ਕੰਡੇ 'ਤੇ ਵਸੇ ਹੋਏ ਸਾਰੇ ਪਿੰਡਾ ਦਾ ਜਾਇਜ਼ਾ ਲਇਆ ਗਿਆ ਅਤੇ ਉਨ੍ਹਾਂ ਪਿੰਡਾਂ ਦੇ ਗ੍ਰੰਥੀ ਸਿੰਘਾਂ ਨੂੰ ਮਿਲ ਕੇ ਉਨ੍ਹਾਂ ਨੂੰ ਕਿਹਾ ਕਿ ਵੱਧ ਤੋਂ ਵੱਧ ਆਪਣੇ ਨਗਰ ਨੂੰ ਪਾਣੀ ਤੋ ਸੁਚੇਤ ਕੀਤਾ ਜਾਵੇ ਨਾਲੇ ਗੁਰਦੁਆਰਾ ਸਾਹਿਬ ਦੇ ਵਿਚ ਜੇਕਰ ਪਾਣੀ ਆਉਣ ਦੀ ਸੰਭਾਵਨਾ ਲਗਦੀ ਹੈ ਤਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਕਿਸੇ ਪਾਣੀ ਦੀ ਪਹੰੁਚ ਤੋਂ ਦੂਰ ਲੈ ਕੇ ਜਾਇਆ ਜਾਵੇ ਤਾਂ ਜੋ ਕੋਈ ਵੀ ਅਣਹੋਣੀ ਨਾ ਹੋਵੇ | ਇਸ ਮੌਕੇ ਪੰਜਾਬ ਪ੍ਰਧਾਨ ਭਾਈ ਲਖਵੀਰ ਸਿੰਘ ਬੱਗੇ ਵਲੋਂ ਵਾਹਿਗੁਰੂ ਅਕਾਲ ਪੁਰਖ ਦੇ ਚਰਨਾਂ 'ਚ ਅਰਦਾਸ ਕੀਤੀ ਗਈ ਕੇ ਮਾਲਕ ਸਾਰੇ ਪੰਜਾਬ ਨੂੰ ਹੱਥ ਦੇ ਕੇ ਬਚਾਉਣ ਅਤੇ ਸਾਰੇ ਲੋਕਾਂ ਦੇ ਘਰਾਂ ਵਿਚ ਸੁਖ ਸ਼ਾਂਤੀ ਬਖ਼ਸ਼ਿਸ਼ ਕਰਨ | ਇਸ ਮੌਕੇ ਭਾਈ ਤਰਸੇਮ ਸਿੰਘ ਸਰਕਲ ਪ੍ਰਧਾਨ ਧਰਮਕੋਟ ਅਤੇ ਭਾਈ ਕਰਨੈਲ ਸਿੰਘ ਸ਼ੇਰਪੁਰ, ਪੱਤਰਕਾਰ ਮਨਪ੍ਰੀਤ ਸਿੰਘ ਕੈਲਾ, ਭਾਈ ਕੇਸ਼ਵ ਸਿੰਘ ਨੂਰਪੁਰ, ਭਾਈ ਗਗਨਦੀਪ ਸਿੰਘ ਰੇੜ੍ਹਵਾਂ, ਭਾਈ ਜਸਕਰਨ ਸਿੰਘ ਸੋਢੀ ਹਾਜ਼ਰ ਸਨ |

ਪਿਛਲੀ ਖ਼ਬਰ ਖ਼ਾਲਸਾ ਸਕੂਲ ਤਖਤੂਪੁਰਾ 'ਚ ਮਨਾਏ ਧਾਰਮਿਕ ਦਿਹਾੜੇ <br/> ਅਗਲੀ ਖ਼ਬਰ ਮਨਜੀਤ ਕੌਰ ਨੇ ਬੀ.ਡੀ.ਪੀ.ਓ. ਨਿਹਾਲ ਸਿੰਘ ਵਾਲਾ ਦਾ ਚਾਰਜ ਸੰਭਾਲਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।