28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਪੱਟੀ ਵਾਲੀ ਗਲੀ 'ਚ ਭਗਵਤੀ ਜਾਗਰਣ ਕਰਵਾਇਆ <br/>

ਅਜੀਤ ਡੈਸਕ 03-09-2025
ਮੋਗਾ, 2 ਸਤੰਬਰ (ਸੁਰਿੰਦਰਪਾਲ ਸਿੰਘ)-ਸਥਾਨਕ ਸ਼ਹਿਰ ਦੇ ਗੋਬਿੰਦ ਨਗਰ ਪੱਟੀ ਵਾਲੀ ਗਲੀ ਵਿਚ 42 ਵਾਂ ਭਗਵਤੀ ਜਾਗਰਣ ਕਰਵਾਇਆ ਗਿਆ | ਇਸ ਮੌਕੇ ਆਮ ਪਾਰਟੀ ਦੇ ਸੀਨੀਅਰ ਆਗੂ ਦਰਸ਼ਨ ਕੌਰ ਬਰਾੜ ਨੇ ਸਭ ਤੋ ਪਹਿਲਾਂ ਝੰਡਾ ਪੂਜਣ ਦੀ ਰਸਮ ਅਦਾ ਕੀਤੀ | ਜਾਗਰਣ ਵਿਚ ਜੋਤ ਜਗਾਉਣ ਦੀ ਰਸਮ ਬੀ.ਬੀ.ਐਸ. ਗਰੁੱਪ ਦੇ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਨੇ ਨਿਭਾਈ | ਮਾਤਾ ਦੇ ਦਰਬਾਰ ਦਾ ਉਦਘਾਟਨ ਮੀਰਾ ਅਗਰਵਾਲ ਪ੍ਰਧਾਨ ਮੁਸਕਰਾਹਟ ਸੇਵਾ ਟਰੱਸਟ ਨੇ ਕੀਤਾ | ਇਸ ਜਾਗਰਣ ਦੌਰਾਨ ਆਰੂਸ ਸ਼ਨੀ ਐਂਡ ਪਾਰਟੀ ਮੋਗਾ ਦੇ ਭਜਨ ਗਾਇਕਾ ਨੇ ਮਾਂ ਭਗਵਤੀ ਦੇ ਸੁੰਦਰ ਭਜਨ ਗਾ ਕੇ ਸ਼ਰਧਾਲੂਆਂ ਨੂੰ ਮੰਤਰ ਮੁਗਧ ਕੀਤਾ | ਇਸ ਜਾਗਰਣ ਦੌਰਾਨ ਆਰਤੀ ਕੀਤੀ ਗਈ ਤੇ ਸਾਰਿਆਂ ਨੂੰ ਪ੍ਰਸ਼ਾਦ ਵੰਡਿਆਂ ਗਿਆ | ਜਾਗਰਣ ਦੌਰਾਨ ਆਏ ਹੋਏ ਮੁੱਖ ਮਹਿਮਾਨਾਂ ਨੂੰ ਕਮੇਟੀ ਵਲੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪਿ੍ੰਸ ਸੋਖੀ, ਜਸਵੀਰ ਕੌਰ ਜੱਸੀ, ਮੈਡਮ ਹਰਪ੍ਰੀਤ ਕੌਰ, ਅਮਨਦੀਪ ਸਿੰਘ, ਓਮੀ ਜੀ ਪ੍ਰਧਾਨ ਜਾਗਰਣ ਕਮੇਟੀ, ਜਤਿੰਦਰ ਸਿੰਘ, ਸ਼ਰਨਜੀਤ ਸਿੰਘ, ਜਗਤਾਰ ਸੈਂਭੀ ਤੋ ਇਲਾਵਾ ਵੱਡੀ ਗਿਣਤੀ ਵਿਚ ਮੁਹੱਲੇ ਦੀਆਂ ਸੰਗਤਾਂ ਹਾਜ਼ਰ ਸਨ |

ਪਿਛਲੀ ਖ਼ਬਰ ਮਨਜੀਤ ਕੌਰ ਨੇ ਬੀ.ਡੀ.ਪੀ.ਓ. ਨਿਹਾਲ ਸਿੰਘ ਵਾਲਾ ਦਾ ਚਾਰਜ ਸੰਭਾਲਿਆ <br/> ਅਗਲੀ ਖ਼ਬਰ ਕਾਂਗਰਸ ਪਾਰਟੀ ਛੱਡ ਕੇ 25 ਪਰਿਵਾਰ ਸ਼੍ਰੋਮਣੀ ਅਕਾਲੀ ਦਲ 'ਚ ਹੋਏ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।