27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਬਰਜਿੰਦਰ ਸਿੰਘ ਮੱਖਣ ਬਰਾੜ ਨੂੰ ਜ਼ਿਲ੍ਹਾ ਅਬਜ਼ਰਵਰ ਲਗਾਉਣ 'ਤੇ ਖ਼ੁਸ਼ੀ ਦਾ ਪ੍ਰਗਟਾਵਾ <br/>

ਅਜੀਤ ਡੈਸਕ 03-09-2025
ਕਿਸ਼ਨਪੁਰਾ ਕਲਾਂ, 2 ਸਤੰਬਰ (ਅਮੋਲਕ ਸਿੰਘ ਕਲਸੀ)-ਸ਼੍ਰੋਮਣੀ ਅਕਾਲੀ ਦਲ ਪੰਜ ਮੈਂਬਰੀ ਕਮੇਟੀ ਵਲੋਂ ਲੁਧਿਆਣਾ ਦਿਹਾਤੀ (ਪੁਲਿਸ ਜ਼ਿਲ੍ਹਾ ਜਗਰਾਉਂ) ਤੋਂ ਬਰਜਿੰਦਰ ਸਿੰਘ ਮੱਖਣ ਬਰਾੜ ਤੇ ਬਲਦੇਵ ਸਿੰਘ ਮਾਣੂੰਕੇ, ਜਗਤਾਰ ਸਿੰਘ ਰਾਜੇਆਣਾ, ਅਮਰਜੀਤ ਸਿੰਘ ਲੰਢੇਕੇ ਨੂੰ ਪਾਰਟੀ ਅਬਜ਼ਰਵਰ ਲਗਾਉਣ 'ਤੇ ਪਾਰਟੀ ਆਗੂਆਂ, ਵਰਕਰਾਂ ਨੇ ਖੁਸ਼ੀ ਪ੍ਰਗਟਾਈ | ਇਸ ਸੰਬੰਧੀ ਪਾਰਟੀ ਪ੍ਰਧਾਨ ਤੇ ਸਮੁੱਚੀ ਹਾਈਕਮਾਨ ਦਾ ਧੰਨਵਾਦ ਕਰਦਿਆਂ ਪਿੰਡ ਕਿਸ਼ਨਪੁਰਾ ਕਲਾਂ ਦੇ ਮੈਂਬਰ ਪੰਚਾਇਤ ਜਸਵਿੰਦਰ ਸਿੰਘ ਅÏਲਖ, ਪ੍ਰਧਾਨ ਜਸਵੀਰ ਸਿੰਘ ਸ਼ਾਹ, ਪ੍ਰਧਾਨ ਇਕਬਾਲ ਸਿੰਘ ਘਾਲਾ ਨੇ ਕਿਹਾ ਕਿ ਪਾਰਟੀ ਦੀ ਚੜ੍ਹਦੀ ਕਲਾ ਲਈ ਇਨ੍ਹਾਂ ਆਗੂਆਂ ਵਲੋਂ ਕੀਤੀ ਮਿਹਨਤ ਅਤੇ ਸੇਵਾ ਨੂੰ ਦੇਖਦਿਆਂ ਇਹ ਜ਼ਿੰਮੇਵਾਰੀਆਂ ਮਿਲੀਆਂ ਹਨ ਜੋ ਪਹਿਲਾਂ ਤੋਂ ਵੀ ਵਧ ਕੇ ਸਾਬਤ ਹੋਣਗੀਆਂ | ਉਨ੍ਹਾਂ ਕਿਹਾ ਕਿ ਦਿਨ ਬਦਿਨ ਪਾਰਟੀ ਦੇ ਪਰਿਵਾਰ ਵਿਚ ਹੋ ਰਿਹਾ ਵਾਧਾ ਆਉਣ ਵਾਲੇ ਸਮੇਂ ਵਿਚ ਪਾਰਟੀ ਦੀ ਚੜ੍ਹਦੀ ਕਲਾ ਦੀ ਨਿਸ਼ਾਨੀ ਹੈ |

ਪਿਛਲੀ ਖ਼ਬਰ ਸਿਵਲ ਸਰਜਨ ਮੋਗਾ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਭੇਜੀਆਂ ਐਂਬੂਲੈਂਸਾਂ <br/> ਅਗਲੀ ਖ਼ਬਰ ਸੰਧੂ ਹੱਡੀਆਂ ਤੇ ਜੋੜਾਂ ਦੇ ਹਸਪਤਾਲ ਵਿਖੇ ਮੁਫ਼ਤ ਜਾਂਚ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।