27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

3 ਦਿਨਾਂ ਨਾਮਧਾਰੀ ਜੋੜ ਮੇਲਾ ਮਨਾਇਆ

ਅਜੀਤ ਡੈਸਕ 03-09-2025
ਨਿਹਾਲ ਸਿੰਘ ਵਾਲਾ, 2 ਸਤੰਬਰ (ਪਲਵਿੰਦਰ ਸਿੰਘ ਟਿਵਾਣਾ/ਸੁਖਦੇਵ ਸਿੰਘ ਖਾਲਸਾ)-ਸੰਤ ਬਾਬਾ ਕਰਮ ਸਿੰਘ ਯਾਦਗਾਰੀ ਸਾਲਾਨਾ ਜੋੜ ਮੇਲਾ ਨਾਮਧਾਰੀ ਡੇਰਾ ਪਿੰਡ ਹਿੰਮਤਪੁਰਾ ਵਿਖੇ ਨਾਮਧਾਰੀ ਦਰਬਾਰ ਦੇ ਮੌਜੂਦਾ ਮੁਖੀ ਸਤਿਗੁਰੂ ਉਦੇ ਸਿੰਘ ਦੀ ਛਤਰ ਛਾਇਆ ਹੇਠ ਅਤੇ ਸੰਤ ਜਸਵੰਤ ਸਿੰਘ ਨਾਮਧਾਰੀ ਦੀ ਅਗਵਾਈ ਵਿਚ ਮਨਾਇਆ ਗਿਆ | ਤਿੰਨ ਦਿਨ ਚੱਲੇ ਇਸ ਜੋੜ ਮੇਲੇ ਵਿਚ ਦੇਸ਼ ਵਿਦੇਸ਼ ਵਿਚੋਂ ਹਜ਼ਾਰਾਂ ਸ਼ਰਧਾਲੂਆਂ ਨੇ ਸ਼ਿਰਕਤ ਕੀਤੀ | ਇਸ ਮੌਕੇ ਦਿਨ ਰਾਤ ਧਾਰਮਿਕ ਦੀਵਾਨ ਚੱਲਦੇ ਰਹੇ ਅਤੇ ਢਾਡੀ, ਕਵੀਸ਼ਰੀ, ਕੀਰਤਨੀ ਜਥਿਆਂ ਨੇ ਸੰਗਤਾਂ ਨੂੰ ਨਿਹਾਲ ਕੀਤਾ | ਇਸ ਸਮੇਂ ਹਲਕਾ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਅਤੇ ਸਾਬਕਾ ਮੰਤਰੀ ਪੰਜਾਬ ਦਰਸ਼ਨ ਸਿੰਘ ਬਰਾੜ ਨੇ ਕਿਹਾ ਕਿ ਨਾਮਧਾਰੀ ਸ਼ਹੀਦਾਂ ਦੀਆਂ ਕੁਰਬਾਨੀਆਂ ਤੋਂ ਸੇਧ ਲੈ ਕੇ ਸਾਨੂੰ ਦੇਸ਼ ਦੀ ਖੁਸ਼ਹਾਲੀ ਵਿਚ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ | ਇਸ ਸਮੇਂ ਵੱਡੀ ਗਿਣਤੀ ਵਿਚ ਧਾਰਮਿਕ, ਸਿਆਸੀ ਅਤੇ ਸਮਾਜਸੇਵੀ ਸ਼ਖਸੀਅਤਾਂ ਹਾਜ਼ਰ ਸਨ |
ਪਿਛਲੀ ਖ਼ਬਰ ਪਿੰਡ ਮਾੜੀ ਮੁਸਤਫਾ ਦੀ ਜਸ਼ਨਪ੍ਰੀਤ ਕੌਰ ਨੇ ਚਮਕਾਇਆ ਪੰਜਾਬ ਦਾ ਨਾਂਅ ਅਗਲੀ ਖ਼ਬਰ ਮੁਲਾਜ਼ਮ ਪੈਨਸ਼ਨਰਜ਼ ਸਾਂਝਾ ਫ਼ਰੰਟ ਮੋਗਾ ਦੀ ਮੀਟਿੰਗ 6 ਨੂੰ ਨਛੱਤਰ ਸਿੰਘ ਭਵਨ 'ਚ ਹੋਵੇਗੀ-ਗਿੱਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।