19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਪਤੰਗ ਉਡਾਉਂਦੇ ਸਮੇਂ ਕੋਠੇ ਤੋਂ ਡਿਗਣ ਕਾਰਨ ਬੱਚੇ ਦੀ ਮੌਤ

ਅਜੀਤ ਡੈਸਕ 31-12-2025

ਬਟਾਲਾ, 30 ਦਸੰਬਰ (ਸਤਿੰਦਰ ਸਿੰਘ)-6 ਸਾਲ ਦੇ ਬੱਚੇ ਦੀ ਪਤੰਗ ਉਡਾਉਂਦੇ ਸਮੇਂ ਕੋਠੇ ਤੋਂ ਹੇਠਾਂ ਡਿੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਬੱਚਾ ਆਗਿਆਪਾਲ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਬੈਂਕ ਕਾਲੋਨੀ ਬਾਟਾਲਾ ਦੇ ਦਾਦਾ ਜੈਮਲ ਸਿੰਘ ਨੇ ਦੱਸਿਆ ਕਿ ਬੱਚਾ ਘਰ ਦੀ ਦੂਜੀ ਮੰਜ਼ਿਲ 'ਤੇ ਪਤੰਗ ਉਡਾ ਰਿਹਾ ਸੀ, ਇਸ ਦੌਰਾਨ ਉਹ ਹੇਠਾਂ ਡਿੱਗ ਪਿਆ ਅਤੇ ਉਸ ਦੀ ਧੌਣ 'ਤੇ ਸੱਟ ਲੱਗ ਗਈ। ਇਸ ਉਪਰੰਤ ਉਸ ਨੂੰ ਬਟਾਲਾ ਦੇ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਪਰ ਹਾਲਤ ਗੰਭੀਰ ਹੋਣ ਕਰਕੇ ਅੰਮ੍ਰਿਤਸਰ ਤਬਦੀਲ ਕੀਤਾ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਸ ਘਟਨਾ ਨਾਲ ਜਿੱਥੇ ਇਲਾਕੇ ਵਿਚ ਸੋਗ ਦੀ ਲਹਿਰ ਹੈ, ਉਥੇ ਉਸ ਦੇ ਪਰਿਵਾਰਕ ਮੈਂਬਰ ਵੀ ਵਿਰਲਾਪ ਕਰਦੇ ਦੇਖੇ ਨਹੀਂ ਜਾ ਰਹੇ।

ਪਿਛਲੀ ਖ਼ਬਰ ਰੋਜ਼ਾਨਾ 'ਅਜੀਤ' ਸਮੂਹ ਵਲੋਂ ਪਿੰਡ ਸੂਫੀਆਂ ਤੇ ਨਿੱਸੋਕੇ (ਅੰਮ੍ਰਿਤਸਰ) ਵਿਖੇ ਅਗਲੀ ਖ਼ਬਰ ਹਰਿਆਣਾ ਕਮੇਟੀ ਦੇ ਪ੍ਰਧਾਨ ਝੀਂਡਾ ਤੇ ਸਮਾਜ ਸੇਵੀ ਰਾਣਾ ਵਲੋਂ ਜਥੇਦਾਰ ਗੜਗੱਜ ਨਾਲ ਮੁਲਾਕਾਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।