13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਅੰਮਿ੍ਤਸਰ ਹਵਾਈ ਅੱਡੇ 'ਤੇ ਤਿੰਨ ਅੰਤਰਰਾਸ਼ਟਰੀ ਅਤੇ ਛੇ ਘਰੇਲੂ ਉਡਾਣਾਂ ਰੱਦ

ਅਜੀਤ ਡੈਸਕ 30-12-2025
ਰਾਜਾਸਾਂਸੀ, 29 ਦਸੰਬਰ (ਹਰਦੀਪ ਸਿੰਘ ਖੀਵਾ)- ਸੰਘਣੀ ਧੁੰਦ ਕਾਰਣ ਅੰਮਿ੍ਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਤਿੰਨ ਅੰਤਰਰਾਸ਼ਟਰੀ ਤੇ ਛੇ ਘਰੇਲੂ ਉਡਾਣਾਂ ਰੱਦ ਹੋ ਗਈਆਂ ਤੇ ਕਈ ਉਡਾਣਾਂ ਦੇਰੀ 'ਚ ਰਹੀਆਂ | ਅੰਤਰਰਾਸ਼ਟਰੀ ਉਡਾਣਾਂ 'ਚ ਦੁਬਈ ਦੀ ਏਅਰ ਇੰਡੀਆ ਐਕਸਪ੍ਰੈਸ, ਸ਼ਾਰਜਾਹ ਦੀ ਏਅਰ ਇੰਡੀਆ ਐਕਸਪ੍ਰੈਸ ਸਮੇਤ ਕੁਆਲਾਲੰਪੁਰ ਦੀ ਮਲੇਸ਼ੀਆ ਏਅਰ ਲਾਈਨ ਉਡਾਣਾਂ ਰੱਦ ਹੋ ਗਈਆਂ | ਇਸ ਤੋਂ ਇਲਾਵਾ ਇਕ ਪੂਨੇ, ਇਕ ਅਹਿਮਦਾਬਾਦ, ਦੋ ਕੁੱਲੂ ਅਤੇ ਦੋ ਦਿੱਲੀ ਦੀਆਂ ਘਰੇਲੂ ਉਡਾਣਾਂ ਰੱਦ ਰਹੀਆਂ | ਤੜਕੇ 4 ਵਜੇ ਦੋਹਾ ਨੂੰ ਰਵਾਨਾ ਹੋਣ ਵਾਲੀ ਕਤਰ ਏਅਰਵੇਜ਼ ਦੀ ਉਡਾਣ 7 ਘੰਟੇ, ਦੁਬਈ ਨੂੰ ਰਵਾਨਾ ਹੋਣ ਵਾਲੀ ਸਪਾਈਸ ਜੈੱਟ ਦੀ 4 ਘੰਟੇ ਦੇਰੀ ਨਾਲ ਰਵਾਨਾ ਹੋਈਆਂ |

ਪਿਛਲੀ ਖ਼ਬਰ ਪਾਕਿਸਤਾਨੀ ਕਬੱਡੀ ਖਿਡਾਰੀ 'ਤੇ ਪਾਬੰਦੀ ਲਗਾਉਣ ਦੀ ਇੰਗਲੈਂਡ ਕਬੱਡੀ ਫੈਡਰੇਸ਼ਨ ਵਲੋਂ ਸਖ਼ਤ ਨਿਖੇਧੀ <br/> ਅਗਲੀ ਖ਼ਬਰ ਗੈਰ-ਸੰਵਿਧਾਨਕ ਕਾਨੂੰਨ ਬਣਾ ਕੇ ਘੱਟ ਗਿਣਤੀ ਤੇ ਦਲਿਤਾਂ ਨੂੰ ਕੀਤਾ ਜਾ ਰਿਹਾ ਤੰਗ- ਲਾਰੈਂਸ ਚੌਧਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।