22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਸੋਨਾਲਿਕਾ ਨੇ ਐਗਰੋਵਿਜ਼ਨ 2025 ਵਿਖੇ ਸੀ.ਐਨ.ਜੀ./ਸੀ.ਬੀ.ਜੀ. ਟਰੈਕਟਰ ਪ੍ਰਦਰਸ਼ਿਤ ਕਰ ਕੇ ਟਿਕਾਊ ਖੇਤੀ 'ਚ ਨਵੇਂ ਯੁੱਗ ਦੀ ਕੀਤੀ ਸ਼ੁਰੂਆਤ <br/>

ਅਜੀਤ ਡੈਸਕ 25-11-2025
ਨਵੀਂ ਦਿੱਲੀ, 24 ਨਵੰਬਰ (ਅ.ਬ.)-ਭਾਰਤ ਦੇ ਨੰਬਰ 1 ਟਰੈਕਟਰ ਨਿਰਯਾਤ ਬ੍ਰਾਂਡ, ਸੋਨਾਲਿਕਾ ਟਰੈਕਟਰਜ਼ ਨੇ ਨਾਗਪੁਰ, ਮਹਾਰਾਸ਼ਟਰ ਵਿਚ 16ਵੇਂ ਐਗਰੋਵਿਜ਼ਨ 2025-ਭਾਰਤ ਦੇ ਪ੍ਰੀਮੀਅਰ ਐਗਰੀ ਸੰਮੇਲਨ ਵਿਚ ਭਾਰਤ ਦੀ ਤਬਦੀਲੀ ਸਥਿਰਤਾ ਅਤੇ ਹਰੀ ਗਤੀਸ਼ੀਲਤਾ ਨੂੰ ਤੇਜ਼ ਕਰਨ ਵਿਚ ਵੱਡੀ ਪਹਿਲ ਕੀਤੀ ਹੈ | ਨਿਤਿਨ ਗਡਕਰੀ, ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਅਤੇ ਸ਼ਿਵਰਾਜ ਸਿੰਘ ਚੌਹਾਨ, ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਦੀ ਹਾਜ਼ਰੀ ਵਿਚ ਸੋਨਾਲੀਕਾ ਨੇ ਆਪਣੇ ਨਵੇਂ ਸੀ.ਐਨ.ਜੀ. (ਕੰਪ੍ਰੈਸਡ ਕੁਦਰਤੀ ਗੈਸ) / ਸੀ.ਬੀ.ਜੀ. (ਕੰਪ੍ਰੈਸਡ ਬਾਇਓ-ਗੈਸ) ਟਰੈਕਟਰ ਦਾ ਉਦਘਾਟਨ ਕੀਤਾ | ਇਹ ਸ਼ੁਰੂਆਤ ਭਾਰਤ ਸਰਕਾਰ ਦੇ ਐਸ.ਏ.ਟੀ.ਏ.ਟੀ. ਤੇ ਗੋਬਰ ਧੰਨ ਪ੍ਰੋਗਰਾਮਾਂ ਨਾਲ ਨੇੜਿਓਾ ਜੁੜੀ ਹੋਈ ਹੈ ਜਿਨ੍ਹਾਂ ਦਾ ਉਦੇਸ਼ ਸਾਫ਼ ਊਰਜਾ ਵਾਤਾਵਰਣ ਨੂੰ ਮਜ਼ਬੂਤ ਕਰਨਾ ਹੈ | ਨਵੇਂ ਉਦਘਾਟਨ ਦੇ ਨਾਲ ਸੋਨਾਲਿਕਾ ਨੇ ਭਵਿੱਖ ਲਈ ਤਿਆਰ ਟਰੈਕਟਰ ਬਣਾਉਣ ਦੀ ਆਪਣੀ ਵਚਨਬੱਧਤਾ ਨੂੰ ਤੇਜ਼ ਕੀਤਾ ਹੈ | ਇਸ ਮੌਕੇ ਵਿਚਾਰ ਸਾਂਝੇ ਕਰਦੇ ਹੋਏ ਇੰਟਰਨੈਸ਼ਨਲ ਟਰੈਕਟਰਜ਼ ਲਿਮਟਿਡ ਦੇ ਸੰਯੁਕਤ ਪ੍ਰਬੰਧ ਨਿਰਦੇਸ਼ਕ ਰਮਨ ਮਿੱਤਲ ਨੇ ਕਿਹਾ ਕਿ ਸੋਨਾਲੀਕਾ ਹਮੇਸ਼ਾ ਇੰਜੀਨੀਅਰਿੰਗ ਸਫਲਤਾਵਾਂ ਵਿਚ ਸਭ ਤੋਂ ਅੱਗੇ ਰਹੀ ਹੈ ਤੇ ਸਾਡਾ ਨਵਾਂ ਸੀ.ਐਨ.ਜੀ./ਸੀ.ਬੀ.ਜੀ. ਟਰੈਕਟਰ ਸਾਡੀ ਯਾਤਰਾ ਵਿਚ ਮਹੱਤਵਪੂਰਨ ਮੀਲ ਪੱਥਰ ਹੈ | ਸਾਨੂੰ ਆਪਣੇ ਨਵੇਂ ਸੀ.ਐਨ.ਜੀ./ਸੀ.ਬੀ.ਜੀ. ਟਰੈਕਟਰ ਨੂੰ ਪ੍ਰਦਰਸ਼ਿਤ ਕਰਨ 'ਤੇ ਮਾਣ ਹੈ ਜੋ ਐਸ.ਏ.ਟੀ.ਏ.ਟੀ. ਤੇ ਗੋਬਰ ਧੰਨ ਦੇ ਅਧੀਨ ਭਾਰਤ ਦੇ ਹਰੀ ਗਤੀਸ਼ੀਲਤਾ ਦਿ੍ਸ਼ਟੀਕੋਣ ਨੂੰ ਮਜ਼ਬੂਤ ਕਰਨ ਵਿਚ ਨਿਰਣਾਇਕ ਕਦਮ ਹੋਵੇਗਾ |

ਪਿਛਲੀ ਖ਼ਬਰ ਬਾਲੀਵੁੱਡ ਦੇ 'ਹੀ-ਮੈਨ' ਧਰਮਿੰਦਰ ਦੇ ਦਿਹਾਂਤ 'ਤੇ ਨਿਰਮਾਤਾ, ਨਿਰਦੇਸ਼ਕਾਂ, ਅਦਾਕਾਰਾਂ ਤੇ ਹੋਰ ਫ਼ਨਕਾਰਾਂ ਵਲੋਂ ਗਹਿ... ਅਗਲੀ ਖ਼ਬਰ ਲਾਹੌਰ 'ਚ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਮਨਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।