21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਪਾਕਿ 'ਚ ਹੋਏ ਧਮਾਕੇ 'ਚ 5 ਸੈਨਿਕਾਂ ਦੀ ਮੌਤ

ਅਜੀਤ ਡੈਸਕ 25-11-2025
ਅੰਮਿ੍ਤਸਰ, 24 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਖ਼ੈਬਰ ਪਖਤੂਨਖਵਾ ਦੇ ਪਿਸ਼ਾਵਰ ਸ਼ਹਿਰ 'ਚ ਐੱਫ. ਸੀ. (ਫੈਡਰਲ ਕਾਂਸਟੇਬੁਲਰੀ) ਹੈੱਡਕੁਆਟਰ 'ਤੇ ਅੱਜ ਸਵੇਰੇ ਹੋਏ ਧਮਾਕੇ 'ਚ 5 ਸੈਨਿਕਾਂ ਦੀ ਮੌਤ ਹੋ ਗਈ, ਜਦੋਂਕਿ 6 ਹੋਰ ਜ਼ਖ਼ਮੀ ਹੋ ਗਏ | ਚਸ਼ਮਦੀਦਾਂ ਅਨੁਸਾਰ ਅਰਧ ਸੈਨਿਕ ਬਲ ਹੈੱਡਕੁਆਟਰ ਦੇ ਨੇੜੇ ਦੋ ਧਮਾਕੇ ਸੁਣੇ ਗਏ | ਪਾਕਿਸਤਾਨੀ ਸੁਰੱਖਿਆ ਏਜੰਸੀਆਂ ਅਨੁਸਾਰ ਹਮਲੇ 'ਚ ਸ਼ਾਮਿਲ ਤਿੰਨੋਂ ਆਤਮਘਾਤੀ ਹਮਲਾਵਰ ਮਾਰੇ ਗਏ ਹਨ | ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨੀ ਸਮੇਂ ਮੁਤਾਬਿਕ ਪਹਿਲਾ ਹਮਲਾ ਸਵੇਰੇ 8.11 ਵਜੇ ਦੇ ਕਰੀਬ ਸਦਰ-ਕੋਹਾਟ ਰੋਡ 'ਤੇ ਹੋਇਆ ਅਤੇ ਦੂਜਾ ਮੋਟਰਸਾਈਕਲ ਸਟੈਂਡ 'ਤੇ | ਇਕ ਆਤਮਘਾਤੀ ਹਮਲਾਵਰ ਨੇ ਹੈੱਡਕੁਆਟਰ ਦੇ ਗੇਟ 'ਤੇ ਆਪਣੇ ਆਪ ਨੂੰ ਉਡਾ ਲਿਆ | ਦੋ ਹੋਰ ਹਮਲਾਵਰਾਂ ਨੇ ਹੈੱਡਕੁਆਟਰ 'ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਨੂੰ ਸੁਰੱਖਿਆ ਬਲਾਂ ਨੇ ਗੋਲੀ ਮਾਰ ਦਿੱਤੀ | ਇਸ ਦੌਰਾਨ ਪਿਸ਼ਾਵਰ ਦੇ ਲੇਡੀ ਰੀਡਿੰਗ ਹਸਪਤਾਲ 'ਚ ਐਮਰਜੈਂਸੀ ਐਲਾਨੀ ਗਈ | ਹਸਪਤਾਲ ਦੇ ਬੁਲਾਰੇ ਨੇ ਕਿਹਾ ਕਿ 6 ਜ਼ਖਮੀਆਂ ਨੂੰ ਇਲਾਜ ਲਈ ਲਿਆਂਦਾ ਗਿਆ ਹੈ ਅਤੇ ਉਨ੍ਹਾਂ ਦੀ ਹਾਲਤ ਸਥਿਰ ਹੈ | ਇਸ ਹਮਲੇ ਦੀ ਕਿਸੇ ਵੀ ਸਮੂਹ ਨੇ ਅਜੇ ਤੱਕ ਜ਼ਿੰਮੇਵਾਰੀ ਨਹੀਂ ਲਈ ਹੈ |

ਪਿਛਲੀ ਖ਼ਬਰ ਪੁਲਿਸ ਮੁਕਾਬਲੇ 'ਚ ਇਕ ਅਪਰਾਧੀ ਦੀ ਮੌਤ, ਦੂਜਾ ਜ਼ਖ਼ਮੀ <br/> ਅਗਲੀ ਖ਼ਬਰ ਸੋਨਮ ਬਾਜਵਾ ਤੇ ਫ਼ਿਲਮ ਪਿੱਟ ਸਿਆਪਾ ਦੀ ਟੀਮ 'ਤੇ ਮੁਕੱਦਮਾ ਦਰਜ ਕਰਕੇ ਗਿ੍ਫ਼ਤਾਰ ਕੀਤਾ ਜਾਵੇ-ਸ਼ਾਹੀ ਇਮਾਮ ਪੰਜਾਬ <b...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।