04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਅੱਤਵਾਦੀ ਮਾਡਿਊਲ ਨੂੰ ਏ.ਕੇ.-47 ਮੁਹੱਈਆ ਕਰਵਾਉਣ ਵਾਲਾ ਗਿ੍ਫ਼ਤਾਰ <br/>

ਅਜੀਤ ਡੈਸਕ 23-11-2025
ਸ੍ਰੀਨਗਰ, 22 ਨਵੰਬਰ (ਯੂ. ਐਨ. ਆਈ.)-ਜੰਮੂ ਅਤੇ ਕਸ਼ਮੀਰ ਪੁਲਿਸ ਦੀ ਸੂਬਾ ਜਾਂਚ ਏਜੰਸੀ (ਐਸ.ਆਈ.ਏ.) ਨੇ ਹਾਲ ਵਿਚ ਹੀ ਫੜੇ ਗਏ ਵਾਈਟ ਕਾਲਰ ਅੱਤਵਾਦੀ ਮਾਡਿਊਲ 'ਚ ਕਥਿਤ ਤੌਰ 'ਤੇ ਸ਼ਾਮਿਲ ਹੋਣ ਦੇ ਦੋਸ਼ 'ਚ ਸ੍ਰੀਨਗਰ ਦੇ ਰਹਿਣ ਵਾਲੇ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ | ਅਧਿਕਾਰੀਆਂ ਨੇ ਇਹ ਜਾਣਕਾਰੀ ਦਿੰਦਿੰਆਂ ਦੱਸਿਆ ਕਿ ਦੋਸ਼ੀ ਦੀ ਪਛਾਣ ਤੁਫੈਲ ਨਿਆਜ਼ ਵਜੋਂ ਹੋਈ ਹੈ, ਜਿਸ ਨੂੰ ਪਿਛਲੇ ਮਹੀਨੇ ਸ੍ਰੀਨਗਰ ਦੇ ਨੌਗਾਮ ਇਲਾਕੇ 'ਚ ਸਾਹਮਣੇ ਆਏ ਪਾਬੰਦੀਸ਼ੁਦਾ ਸੰਗਠਨ ਜੈਸ਼-ਏ-ਮੁਹੰਮਦ (ਜੇ.ਈ.ਐਮ.) ਦੇ ਪੋਸਟਰਾਂ ਦੀ ਜਾਂਚ ਦੇ ਦੌਰਾਨ ਹਿਰਾਸਤ 'ਚ ਲਿਆ ਗਿਆ ਸੀ | ਪੋਸਟਰ ਮਾਮਲੇ ਦੀ ਜਾਂਚ ਤੋਂ ਇਕ ਸੁਚੱਜੇ ਢੰਗ ਨਾਲ ਸੰਗਠਿਤ ਅੰਤਰਰਾਜੀ ਵਾਈਟ ਕਾਲਰ ਅੱਤਵਾਦੀ ਨੈੱਟਵਰਕ ਦਾ ਪਤਾ ਲੱਗਿਆ, ਜਿਸ ਦਾ ਦਿੱਲੀ 'ਚ ਲਾਲ ਕਿਲ੍ਹਾ ਧਮਾਕੇ 'ਚ ਸ਼ਾਮਿਲ ਹੋਣ ਦਾ ਸ਼ੱਕ ਹੈ | ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਸੇਲਜਮੈਨ ਦਾ ਕੰਮ ਕਰਨ ਵਾਲੇ ਤੁਫੈਲ ਨੇ ਕਥਿਤ ਤੌਰ 'ਤੇ ਮਾਡਿਊਲ ਦੇ ਇਕ ਮੈਂਬਰ ਨੂੰ ਏ.ਕੇ.-47 ਰਾਈਫਲ ਦਿੱਤੀ ਸੀ | ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਜਾਣਕਾਰੀ ਜਲਦੀ ਹੀ ਸਾਹਮਣੇ ਆਉਣ ਦੀ ਉਮੀਦ ਹੈ |

ਪਿਛਲੀ ਖ਼ਬਰ ਬਠਿੰਡਾ ਦੇ ਪਿੰਡ ਜੀਦਾ ਵਿਖੇ ਹੋਏ ਧਮਾਕੇ ਦੀ ਜਾਂਚ ਲਈ ਮੁੜ ਗੁਰਪ੍ਰੀਤ ਦੇ ਘਰ ਪੁੱਜੀ ਐਨ.ਆਈ.ਏ ਦੀ. ਟੀਮ <br/> ਅਗਲੀ ਖ਼ਬਰ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੇ ਸ਼ਤਾਬਦੀ ਦੇ ਪ੍ਰਬੰਧਾਂ ਨੂੰ ਲੈ ਕੇ ਕੀਤੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।