04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਕੰਟਰੈਕਟ ਮਲਟੀਪਰਪਜ਼ ਹੈੱਲਥ ਵਰਕਰਾਂ ਪਟਿਆਲਾ ਵਿਖੇ 5 ਅਕਤੂਬਰ ਨੂੰ ਕਰਨਗੀਆਂ ਰੋਸ ਪ੍ਰਦਰਸ਼ਨ <br/>

ਅਜੀਤ ਡੈਸਕ 24-09-2025

ਜਲੰਧਰ, 23 ਸਤੰਬਰ (ਐੱਮ. ਐੱਸ. ਲੋਹੀਆ)-ਕੰਟਰੈਕਟ ਮਲਟੀਪਰਪਜ਼ ਹੈੱਲਥ ਵਰਕਰਾਂ 5 ਅਕਤੂਬਰ ਨੂੰ ਪਟਿਆਲਾ ਵਿਖੇ ਰੋਸ ਪ੍ਰਦਰਸ਼ਨ ਕਰਨਗੀਆਂ | ਇਸ ਸੰਬੰਧੀ ਯੂਨੀਅਨ ਦਾ ਇਕ ਵਫ਼ਦ ਸੂਬਾ ਪ੍ਰਧਾਨ ਸਰਬਜੀਤ ਕੌਰ ਦੀ ਅਗਵਾਈ ਹੇਠ ਸਿਵਲ ਸਰਜਨ, ਜਲੰਧਰ ਡਾ. ਰਮਨ ਗੁਪਤਾ ਨੂੰ ਮਿਲਿਆ | ਵਫ਼ਦ ਨੇ ਸਿਵਲ ਸਰਜਨ ਜ਼ਰੀਏ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਪੰਜਾਬ ਨੂੰ ਨੋਟਿਸ ਦਿੱਤਾ, ਜਿਸ 'ਚ ਕਿਹਾ ਗਿਆ ਹੈ ਕਿ ਉਨ੍ਹਾਂ ਵਲੋਂ ਪਿੱਛਲੇ ਸਮੇਂ ਸਰਕਾਰ ਦੀਆਂ ਕਈ ਪੈਨਲ ਮੀਟਿੰਗਾਂ 'ਚ ਭਾਗ ਲਿਆ ਗਿਆ ਅਤੇ ਆਪਣੀਆਂ ਮੰਗਾਂ ਬਾਰੇ ਦੱਸਿਆ ਗਿਆ ਸੀ, ਆਿਖ਼ਰ 25-8-25 ਨੂੰ ਹੋਈ ਮੀਟਿੰਗ 'ਚ ਵੀ ਉਨ੍ਹਾਂ ਨੂੰ ਮੰਗ ਪੱਤਰ 'ਚ ਦਰਜ ਮੰਗਾਂ ਦਾ ਹੱਲ ਇਕ ਹਫ਼ਤੇ 'ਚ ਕਰਨ ਲਈ ਕਿਹਾ ਗਿਆ ਸੀ ਪਰ ਇਕ ਮਹੀਨਾ ਬੀਤ ਜਾਣ 'ਤੇ ਵੀ ਕਿਸੇ ਵੀ ਮੰਗ ਦਾ ਹੱਲ ਨਹੀਂ ਕੱਢਿਆ ਗਿਆ | ਉਨ੍ਹਾਂ ਕਿਹਾ ਕਿ ਮਹਿਕਮੇ ਵਲੋਂ ਯੂਨੀਅਨ ਕੋਲੋਂ ਬਦਲੀਆਂ ਦੀ ਲਿਸਟ ਮੰਗੀ ਗਈ ਸੀ, ਜਿਸ 'ਤੇ ਯੂਨੀਅਨ ਵਲੋਂ ਜੋ ਬਹੁਤ ਜ਼ਰੂਰੀ ਅਤੇ ਖ਼ਾਲੀ ਸੈਂਟਰਾਂ ਵਿਖੇ ਬਦਲੀਆਂ ਦੀ ਲਿਸਟ ਤਿਆਰ ਕਰਕੇ ਮਹਿਕਮੇ ਨੂੰ ਦਿੱਤੀ ਗਈ ਸੀ, ਪਰ ਮਹਿਕਮੇ ਵਲੋਂ ਯੂਨੀਅਨ ਦੀ ਲਿਸਟ 'ਚੋਂ ਇਕ ਵੀ ਬਦਲੀ ਨਹੀਂ ਕੀਤੀ ਗਈ, ਜੋ ਬਦਲੀਆਂ ਹੋਈਆਂ ਹਨ ਉਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਬਹੁਤ ਵੱਡੇ ਪੱਧਰ 'ਤੇ ਭਿ੍ਸ਼ਟਾਚਾਰ ਹੋਇਆ ਹੈ | ਇਨ੍ਹਾਂ ਪ੍ਰੇਸ਼ਾਨੀਆਂ ਤੋਂ ਤੰਗ ਆ ਕੇ ਉਨ੍ਹਾਂ ਵਲੋਂ ਸੰਘਰਸ਼ ਦੇ ਰਾਹ ਤੁਰਨ ਦਾ ਫ਼ੈਸਲਾ ਲਿਆ ਗਿਆ ਹੈਸ਼, ਜਿਸ ਕਰਕੇ ਉਹ 5 ਅਕਤੂਬਰ ਨੂੰ ਪਟਿਆਲਾ ਵਿਖੇ ਰੋਸ ਪ੍ਰਦਰਸ਼ਨ ਕਰਨਗੀਆਂ ਅਤੇ ਲਗਾਤਾਰ ਧਰਨਾ ਸ਼ੁਰੂ ਕਰਨਗੀਆਂ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜੋਤੀ ਸ਼ਰਮਾ, ਜ਼ਿਲ੍ਹਾ ਖ਼ਜਾਨਚੀ ਅਮਰਜੀਤ ਕੌਰ, ਬਲਵਿੰਦਰ ਕੌਰ, ਨਰਿੰਦਰ ਕੌਰ, ਜਗਦੀਸ਼ ਕੌਰ, ਕਮਲਾ ਦੇਵੀ ਤੇ ਹੋਰ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਸ਼ਰਾਰਤੀ ਅਨਸਰ ਵਲੋਂ ਸ੍ਰੀ ਦਰਬਾਰ ਸਾਹਿਬ ਸੰਬੰਧੀ ਗ਼ਲਤ ਵੀਡੀਓ ਬਣਾਏ ਜਾਣ ਦਾ ਧਾਮੀ ਨੇ ਲਿਆ ਸਖ਼ਤ ਨੋਟਿਸ ਅਗਲੀ ਖ਼ਬਰ ਇੰਮੀਗ੍ਰੇਸ਼ਨ ਏਜੰਟ ਖ਼ੁਦਕੁਸ਼ੀ ਦੇ ਮਾਮਲੇ 'ਚ ਏ. ਆਈ. ਜੀ. ਵਲੋਂ ਦਾਇਰ ਜ਼ਮਾਨਤ ਅਰਜ਼ੀ 'ਤੇ ਸੁਣਵਾਈ ਅੱਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।