ਪੰਜਗਰਾੲੀਂ ਕਲਾਂ, 9 ਦਸੰਬਰ (ਸੁਖਮੰਦਰ ਸਿੰਘ ਬਰਾੜ)- ਸਾਬਕਾ ਬਲਾਕ ਸੰਮਤੀ ਮੈਂਬਰ ਤੇ ਸੀਨੀਅਰ ਅਕਾਲੀ ਆਗੂ ਦਲ ਸਿੰਘ ਬਰਾੜ ਦੇ ਗ੍ਰਹਿ ਵਿਖੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਪੰਜਗਰਾੲੀਂ ਕਲਾਂ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਉਮੀਦਵਾਰ ਭੁਪਿੰਦਰ ਸਿੰਘ ਲਾਲੀ ਬਾਦਲ ਤੇ ਗੁਰਮੇਲ ਸਿੰਘ ਦੇ ਹੱਕ 'ਚ ਨੁੱਕੜ ਮੀਟਿੰਗ ਕੀਤੀ ਗਈ | ਭੁਪਿੰਦਰ ਸਿੰਘ ਲਾਲੀ ਬਾਦਲ ਨੇ ਕਿਹਾ ਪਿੰਡਾਂ ਦੇ ਲੋਕਾਂ ਕੋਲ ਹੁਣ ਸੁਨਿਹਰੀ ਮੌਕਾ ਹੈ ਕਿ ਸਰਕਾਰ ਦੀਆਂ ਪੰਜਾਬ ਵਿਰੋਧੀ ਨੀਤੀਆਂ ਦਾ ਮੂੰਹ ਤੋੜ ਜਵਾਬ ਦੇਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਹੱਕ 'ਚ ਫ਼ਤਵਾ ਦੇਣ | ਇਸ ਮੌਕੇ ਸਰਕਲ ਪ੍ਰਧਾਨ ਸ਼ਿਵਰਾਜ ਸਿੰਘ ਬਰਾੜ, ਪ੍ਰਧਾਨ ਮਨਦੀਪ ਸਿੰਘ ਰੂਬੀ, ਯੂਥ ਆਗੂ ਬਲਵਿੰਦਰ ਸਿੰਘ ਬੱਬਲੀ ਗਿੱਲ, ਪੰਚ ਬਰਜਿੰਦਰ ਸਿੰਘ ਮਾਕ੍ਹਾ, ਸੁਰਜੀਤ ਸਿੰਘ ਬਰਾੜ, ਸਾਬਕਾ ਪੰਚ ਸੁਖਦੇਵ ਸਿੰਘ ਭੋਲਾ ਸੰਧੂ, ਹਰਦੀਪ ਸਿੰਘ ਮੰਤਰੀ, ਜਗਸੀਰ ਸਿੰਘ ਬਰਾੜ, ਤਿ੍ਲੋਚਨ ਸਿੰਘ ਪੱਪਾ ਸਰਾਂ, ਜੀਤਾ ਮਾੜੀ ਵਾਲਾ, ਮੀਤ ਜਥੇਦਾਰ, ਪੱਪਾ ਸੰਧੂ, ਲਖਵਿੰਦਰ ਸਿੰਘ ਬਰਾੜ, ਚੜ੍ਹਤ ਸਿੰਘ ਬਰਾੜ ਆਦਿ ਹਾਜ਼ਰ ਸਨ |