21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਫ਼ੇਬਲ ਪਬਲਿਕ ਸਕੂਲ ਕੋਟਕਪੂਰਾ ਵਿਖੇ ਸਾਲਾਨਾ ਸਪੋਰਟਸ ਮੀਟ ਸ਼ਾਨੌ-ਸ਼ੌਕਤ ਨਾਲ ਸਮਾਪਤ

ਅਜੀਤ ਡੈਸਕ 10-12-2025
ਕੋਟਕਪੂਰਾ, 9 ਦਸੰਬਰ (ਮੋਹਰ ਸਿੰਘ ਗਿੱਲ)-ਫੇਬਲ ਪਬਲਿਕ ਸਕੂਲ ਕੋਟਕਪੂਰਾ ਵਿਖੇ ਸਾਲਾਨਾ ਸਪੋਰਟਸ ਮੀਟ ਬੜੀ ਧੂਮਧਾਮ ਨਾਲ ਕਰਵਾਈ ਗਈ | ਸਪੋਰਟਸ ਮੀਟ ਦੇ ਦੂਸਰੇ ਦਿਨ ਦੀ ਸ਼ੁਰੂਆਤ ਬੱਚਿਆਂ ਵਲੋਂ ਤਿਆਰ ਕੀਤੀਆਂ ਵੱਖ-ਵੱਖ ਸੱਭਿਆਚਾਰਕ ਗਤੀਵਿਧੀਆਂ ਨਾਲ ਕੀਤੀ ਗਈ, ਜਿਨ੍ਹਾਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ | ਪੰਜਵੀਂ ਜਮਾਤ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ 100 ਮੀਟਰ ਦੌੜ, ਰੀਲੇਅ ਦੌੜ, ਬੋਰੀ ਦੌੜ, ਰੱਸਾ-ਕਸੀ, ਉਚੀ ਛਾਲ ਤੇ ਲੰਬੀ ਛਾਲ ਵਰਗੇ ਕਈ ਮੁਕਾਬਲੇ ਕਰਵਾਏ ਗਏ | ਇਸ ਦੇ ਨਾਲ ਹੀ ਸਕੂਲ ਅਧਿਆਪਕਾਂ ਨੇ ਵੀ ਵੱਖ-ਵੱਖ ਖੇਡਾਂ ਵਿਚ ਭਾਗ ਲੈ ਕੇ ਖੇਡ-ਭਾਵਨਾ ਦਾ ਪ੍ਰਗਟਾਵਾ ਕੀਤਾ | ਸਕੂਲ 'ਚ ਕੰਮ ਕਰ ਰਹੇ ਪੀਅਨ ਸਟਾਫ਼ ਵਲੋਂ ਮਟਕਾ ਦੌੜ ਤੇ ਸਕੂਲ ਡਰਾਈਵਰਾਂ ਤੇ ਅਧਿਆਪਕਾਂ ਵਲੋਂ ਰੱਸਾ-ਕਸੀ ਦੇ ਮੁਕਾਬਲੇ ਵੀ ਖ਼ਾਸ ਆਕਰਸ਼ਣ ਰਹੇ | ਇਸ ਪ੍ਰੋਗਰਾਮ ਦਾ ਬੱਚਿਆਂ ਦੇ ਮਾਪਿਆਂ ਨੇ ਵੀ ਖ਼ੂਬ ਆਨੰਦ ਮਾਣਿਆ | ਸਪੋਰਟਸ ਮੀਟ ਦੇ ਦੂਸਰੇ ਦਿਨ ਮੁੱਖ ਮਹਿਮਾਨ ਵਜੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਅਮੋਲਕ ਸਿੰਘ ਐਮ.ਐਲ.ਏ. ਹਲਕਾ ਜੈਤੋ, ਅਜੇਪਾਲ ਸੰਧੂ ਸੀਨੀਅਰ ਕਾਂਗਰਸੀ ਲੀਡਰ, ਸ੍ਰੀ ਪੰਨਾ ਲਾਲ ਪਿ੍ੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਕੋਟਕਪੂਰਾ, ਸਰਪੰਚ ਗੁਰਵਿੰਦਰ ਸਿੰਘ ਵਾਲੀਆ ਰਣ ਸਿੰਘ ਵਾਲਾ, ਸਰਪੰਚ ਗੁਰਲਾਲ ਸਿੰਘ ਦਲ ਸਿੰਘ ਵਾਲਾ, ਜ਼ਿਲ੍ਹਾ ਹੈਂਡਬਾਲ ਕੋਚ ਚਰਨਜੀਵ ਸਿੰਘ ਮਾਈਕਲ ਫ਼ਰੀਦਕੋਟ, ਗੁਰਮੀਤ ਸਿੰਘ ਸਦਿਉੜਾ ਚੇਅਰਮੈਨ ਮਾਰਕੀਟ ਕਮੇਟੀ, ਸਰਪੰਚ ਨੀਲਾ ਸਿੰਘ ਨਾਨਕਸਰ, ਐਡਵੋਕੇਟ ਜਸਮੇਲ ਸਿੰਘ ਬਰਗਾੜੀ, ਸ੍ਰੀ 108 ਸੰਤ ਬਾਬਾ ਮੋਹਨ ਦਾਸ ਜੀ ਜਲਾਲ ਵਾਲੇ, ਸਾਗਰ ਸਰਦਾਨਾ ਆਈ.ਆਈ.ਟੀ. ਪ੍ਰੋਫੈਸਰ ਕਾਨਪੁਰ, ਅਮਨਦੀਪ ਕੌਰ, ਅੰਮਿ੍ਤਪਾਲ ਸਿੰਘ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਿਡਾਰੀ ਸਮੇਤ ਕਈ ਪਿੰਡਾਂ ਦੇ ਪੰਚ, ਸਰਪੰਚ ਅਤੇ ਪੰਚਾਇਤੀ ਮੈਂਬਰ ਇਸ ਮੌਕੇ ਹਾਜ਼ਰ ਸਨ | ਮੁੱਖ ਮਹਿਮਾਨਾਂ ਵਲੋਂ ਜੇਤੂ ਵਿਦਿਆਰਥੀਆਂ ਨੂੰ ਟਰਾਫੀਆਂ ਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ | ਸਕੂਲ ਪੱਧਰੀ ਖੇਡਾਂ 'ਚੋਂ ਜ਼ਿਲ੍ਹਾ ਤੇ ਰਾਜ ਪੱਧਰੀ ਜੇਤੂ ਵਿਦਿਆਰਥੀਆਂ ਨੂੰ ਸਪੀਕਰ ਸੰਧਵਾਂ ਵਲੋਂ ਸਨਮਾਨਿਤ ਕੀਤਾ ਗਿਆ | ਸਪੋਰਟਸ ਮੀਟ ਦੌਰਾਨ ਸਕੂਲ ਪ੍ਰਬੰਧਕ ਕਮੇਟੀ ਵਲੋਂ ਵਿਦਿਆਰਥੀਆਂ ਤੇ ਮਾਪਿਆਂ ਲਈ ਰਿਫਰੈਸਮੈਂਟ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ | ਸਕੂਲ ਦੇ ਡੀ.ਪੀ. ਸਿਮਰਨਜੀਤ ਸਿੰਘ ਤੇ ਡੀ.ਪੀ. ਮਨਦੀਪ ਸਿੰਘ ਨੇ ਵਿਸ਼ੇਸ਼ ਸਹਿਯੋਗ ਦਿੱਤਾ | ਇਸ ਮੌਕੇ ਸਕੂਲ ਦੇ ਚੇਅਰਮੈਨ ਹਰਜਿੰਦਰ ਸਿੰਘ ਧਾਲੀਵਾਲ, ਡਾ.ਚਰਨਜੀਤ ਸਿੰਘ, ਕੁਲਵੰਤ ਸਿੰਘ ਸਰਾਂ, ਜਤਿੰਦਰ ਕੁਮਾਰ ਸਰਦਾਨਾ, ਜਸਵਿੰਦਰ ਸਿੰਘ, ਕਰਮਨ ਸਿੰਘ, ਸਕੂਲ ਦੀ ਪਿ੍ੰਸੀਪਲ ਸ਼ਵਿੰਦਰ ਸੇਠੀ, ਕੋਆਰਡੀਨੇਟਰ ਪਿ੍ੰਯਕਾ, ਸਾਕਸ਼ੀ, ਅਮਨਦੀਪ, ਗੀਤਾ ਸ਼ਰਮਾ ਹਾਜ਼ਰ ਸਨ |
ਪਿਛਲੀ ਖ਼ਬਰ ਅਰਵਿੰਦ ਨਗਰ 'ਚ ਪਾਣੀ ਦੀ ਬੰਦ ਸਪਲਾਈ ਹੋਈ ਚਾਲੂ ਅਗਲੀ ਖ਼ਬਰ ਸਰਕਾਰੀ ਸਕੂਲਾਂ ਦੇ ਬੱਚਿਆਂ ਨੇ ਵਿੱਦਿਅਕ ਫ਼ੇਰਾ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।